ਸ਼ੇਅਰ ਬਾਜ਼ਾਰ : ਸੈਂਸੈਕਸ 'ਚ 130 ਅੰਕਾਂ ਦਾ ਵਾਧਾ ਤੇ ਨਿਫਟੀ 17,590 ਦੇ ਪੱਧਰ 'ਤੇ ਖੁੱਲ੍ਹਿਆ
Friday, Feb 04, 2022 - 11:37 AM (IST)
ਮੁੰਬਈ - ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਭਾਵ ਅੱਜ ਸ਼ੁੱਕਰਵਾਰ ਨੂੰ ਸੈਂਸੈਕਸ 130 ਅੰਕਾਂ ਦੇ ਵਾਧੇ ਨਾਲ 58,918 'ਤੇ ਖੁੱਲ੍ਹਿਆ। ਅੱਜ ਸ਼ੇਅਰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਮੌਜੂਦਾ ਸਮੇਂ ਸੈਂਸੈਕਸ 20 ਅੰਕ ਵਧ ਕੇ 58,808 'ਤੇ ਕਾਰੋਬਾਰ ਕਰ ਰਿਹਾ ਹੈ। ਆਈਟੀ ਕੰਪਨੀਆਂ ਦੇ ਸ਼ੇਅਰ ਹੇਠਾਂ ਕਾਰੋਬਾਰ ਕਰ ਰਹੇ ਹਨ। ਇਸਦੇ 30 ਸਟਾਕਾਂ ਵਿੱਚੋਂ, 9 ਲਾਭ ਵਿੱਚ ਹਨ ਅਤੇ 21 ਗਿਰਾਵਟ ਵਿੱਚ ਹਨ।
ਟਾਪ ਗੇਨਰਜ਼
ਆਈਟੀਸੀ, ਟਾਟਾ ਸਟੀਲ, ਸਨ ਫਾਰਮਾ, ਪਾਵਰਗ੍ਰਿਡ, ਇੰਡਸਇੰਡ ਬੈਂਕ, ਐਚਡੀਐਫਸੀ ਬੈਂਕ, ਐਸਬੀਆਈ
ਟਾਪ ਲੂਜ਼ਰਜ਼
ਵਿਪਰੋ , ਇੰਫੋਸਿਸ, ਟੀਸੀਐਸ, ਐਚਸੀਐਲ ਟੈਕ, ਟੈਕ ਮਹਿੰਦਰਾ,ਰਿਲਾਇੰਸ ਇੰਡਸਟਰੀਜ਼, ਹਿੰਦੁਸਤਾਨ ਯੂਨੀਲੀਵਰ, ਕੋਟਕ ਬੈਂਕ, ਐਕਸਿਸ ਬੈਂਕ, ਡਾ: ਰੈੱਡੀ, ਮਾਰੂਤੀ, ਬਜਾਜ ਫਿਨਸਰਵ, ਟਾਈਟਨ, ਏਅਰਟੈੱਲ
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 20 ਅੰਕ ਵਧ ਕੇ 17,570 'ਤੇ ਕਾਰੋਬਾਰ ਕਰ ਰਿਹਾ ਹੈ। ਇਹ 17,590 ਦੇ ਪੱਧਰ 'ਤੇ ਖੁੱਲ੍ਹਿਆ ਸੀ । ਨਿਫਟੀ ਦੇ 50 ਸਟਾਕਾਂ ਵਿੱਚੋਂ, 25 ਗਿਰਾਵਟ ਵਿੱਚ ਅਤੇ 25 ਲਾਭ ਵਿੱਚ ਕਾਰੋਬਾਰ ਕਰ ਰਹੇ ਹਨ।
ਟਾਪ ਲੂਜ਼ਰਜ਼
ਹੀਰੋ ਮੋਟੋ ਕਾਰਪ, ਟਾਟਾ ਕੰਜ਼ਿਊਮਰ, ਵਿਪਰੋ, ਟੀਸੀਐਸ, ਐਚਸੀਐਲ ਟੈਕ
ਟਾਪ ਗੇਨਰਜ਼
ਓਐਨਜੀਸੀ, ਟਾਟਾ ਸਟੀਲ, ਹਿੰਡਾਲਕੋ, ਪਾਵਰਗ੍ਰਿਡ, ਗ੍ਰਾਸੀਮ