ਸ਼ੇਅਰ ਬਾਜ਼ਾਰ 'ਚ ਰਾਹਤ: ਸੈਂਸੈਕਸ 792 ਅੰਕ ਚੜ੍ਹਿਆ ਤੇ ਨਿਫਟੀ ਵੀ ਵਾਧਾ ਲੈ ਕੇ ਖੁੱਲ੍ਹਿਆ
Friday, Feb 25, 2022 - 09:56 AM (IST)
ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਭਾਵ ਅੱਜ ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਪਿਛਲੇ ਸਮੇਂ ਦੀ ਭਾਰੀ ਗਿਰਾਵਟ ਤੋਂ ਉਭਰਦੇ ਹੋਏ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਅੱਜ 792 ਅੰਕ ਚੜ੍ਹ ਕੇ 55,321 'ਤੇ ਖੁੱਲ੍ਹਿਆ ਹੈ। ਫਿਲਹਾਲ ਇਹ 1,139 ਅੰਕਾਂ ਦੇ ਵਾਧੇ ਨਾਲ 55,694 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਕਾਰਨ ਨਿਵੇਸ਼ਕਾਂ ਨੇ ਪਹਿਲੇ 30 ਸਕਿੰਟਾਂ 'ਚ 6.5 ਲੱਖ ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ ਵੀਰਵਾਰ ਨੂੰ 242.28 ਲੱਖ ਕਰੋੜ ਰੁਪਏ ਦੇ ਮੁਕਾਬਲੇ 248.81 ਲੱਖ ਕਰੋੜ ਰੁਪਏ ਹੋ ਗਿਆ ਹੈ। ਕੱਲ੍ਹ ਨਿਵੇਸ਼ਕਾਂ ਨੂੰ 13.4 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਇਸਦੇ 30 ਸਟਾਕਾਂ ਵਿੱਚੋਂ, 29 ਲਾਭ ਵਿੱਚ ਹਨ।
ਟਾਪ ਗੇਨਰਜ਼
ਇੰਡਸਇੰਡ ਬੈਂਕ, ਟਾਟਾ ਸਟੀਲ, ਮਹਿੰਦਰਾ ਐਂਡ ਮਹਿੰਦਰਾ , ਵਿਪਰੋ, ਬਜਾਜ ਫਿਨਸਰਵ, ਟੀਸੀਐਸ, ਅਲਟਰਾਟੈਕ, ਬਜਾਜ ਫਾਈਨਾਂਸ, ਆਈਸੀਆਈਸੀਆਈ ਬੈਂਕ, ਐਸਬੀਆਈ, ਐਚਸੀਐਲ ਟੈਕ, ਐਕਸਿਸ ਬੈਂਕ, ਟੈਕ ਮਹਿੰਦਰਾ, ਏਅਰਟੈੱਲ, ਐਨਟੀਪੀਸੀ, ਐਚਡੀਐਫਸੀ, ਟਾਈਟਨ, ਕੋਟਕ ਬੈਂਕ, ਐੱਚ.ਡੀ.ਐੱਫ.ਸੀ. ਬੈਂਕ, ਏਸ਼ੀਅਨ ਪੇਂਟਸ, ਇੰਫੋਸਿਸ, ਰਿਲਾਇੰਸ ਇੰਡਸਟਰੀਜ਼, ਪਾਵਰਗ੍ਰਿਡ, ਲਾਰਸਨ ਐਂਡ ਟੂਬਰੋ, ਸਨ ਫਾਰਮਾ, ਹਿੰਦੁਸਤਾਨ ਯੂਨੀਲੀਵਰ, ਮਾਰੂਤੀ, ਨੇਸਲੇ, ਡਾਕਟਰ ਰੈੱਡੀ
ਟਾਪ ਲੂਜ਼ਰਜ਼
ਨੈਸਲੇ
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਅੱਜ 16,515 'ਤੇ ਖੁੱਲ੍ਹਿਆ ਅਤੇ ਹੁਣ 356 ਅੰਕਾਂ ਦੇ ਵਾਧੇ ਨਾਲ 16,604 'ਤੇ ਕਾਰੋਬਾਰ ਕਰ ਰਿਹਾ ਹੈ। ਇਸਦੇ 50 ਸਟਾਕਾਂ ਵਿੱਚੋਂ, 48 ਲਾਭ ਵਿੱਚ ਹਨ ਅਤੇ 2 ਗਿਰਾਵਟ ਵਿੱਚ ਹਨ।
ਟਾਪ ਲੂਜ਼ਰਜ਼
ਬ੍ਰਿਟਾਨੀਆ, ਸਿਪਲਾ
ਟਾਪ ਗੇਨਰਜ਼
ਟਾਟਾ ਮੋਟਰਜ਼, ਇੰਡਸਇੰਡ ਬੈਂਕ, ਯੂ.ਪੀ.ਐੱਲ., ਅਡਾਨੀ ਪੋਰਟ, ਟਾਟਾ ਸਟੀਲ