ਬਾਜ਼ਾਰ ਸੁਸਤ, ਸੈਂਸੈਕਸ 'ਚ 93 ਅੰਕ ਦੀ ਤੇਜ਼ੀ, ਨਿਫਟੀ 15,700 'ਤੇ ਖੁੱਲ੍ਹਾ

Monday, Jun 07, 2021 - 09:17 AM (IST)

ਮੁੰਬਈ- ਵਿਦੇਸ਼ੀ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਸੋਮਵਾਰ ਨੂੰ ਬੀ. ਐੱਸ. ਈ. ਸੈਂਸੈਕਸ 93.41 ਅੰਕ ਯਾਨੀ 0.18 ਫ਼ੀਸਦੀ ਦੀ ਹਲਕੀ ਮਜਬੂਤੀ ਨਾਲ 52,193.46 ਦੇ ਪੱਧਰ 'ਤੇ ਖੁੱਲ੍ਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ ਨਿਫਟੀ ਨੇ ਵੀ 30.90 ਅੰਕ ਯਾਨੀ 0.20 ਫ਼ੀਸਦੀ ਦੀ ਤੇਜ਼ੀ ਨਾਲ 15,701.15 ਦੇ ਸਰਵਉੱਚ ਪੱਧਰ 'ਤੇ ਸ਼ੁਰੂਆਤ ਕੀਤੀ ਹੈ। ਟਾਟਾ ਸਟੀਲ, ਪੀ. ਐੱਨ. ਬੀ., ਇੰਡਸਇੰਡ ਬੈਂਕ, ਬੈਂਕ ਆਫ ਇੰਡੀਆ, ਇਮਾਮੀ ਅੱਜ ਫੋਕਸ ਵਿਚ ਹੋ ਸਕਦੇ ਹਨ। ਕਮਜ਼ੋਰ ਸੰਕੇਤਾਂ ਵਿਚਕਾਰ ਬਾਜ਼ਾਰ ਸੀਮਤ ਦਾਇਰੇ ਵਿਚ ਦੇਖਣ ਨੂੰ ਮਿਲ ਰਿਹਾ ਹੈ।

ਉੱਥੇ ਹੀ, ਐੱਮ. ਆਰ. ਐੱਫ., ਦਿ ਨਿਊ ਇੰਡੀਆ ਅਸ਼ੋਰੈਂਸ ਕੰਪਨੀ, ਯੂਨੀਅਨ ਬੈਂਕ ਆਫ਼ ਇੰਡੀਆ, ਸੈਂਟਰਲ ਬੈਂਕ ਆਫ਼ ਇੰਡੀਆ, ਜੁਬੀਲੈਂਟ ਇੰਗਰੇਵੀਆ, ਐੱਸ. ਐੱਮ. ਸੀ. ਗਲੋਬਲ ਸਕਿਓਰਟੀਜ਼, ਫੇਅਰਚੇਮ ਆਰਗੇਨਿਕਸ, ਸੀਏਮਕ ਅਤੇ ਯੂਕੇਨ ਇੰਡੀਆ ਮਾਰਚ ਤਿਮਾਹੀ ਨਤੀਜੇ ਐਲਾਨਣਗੀਆਂ।

 
ਵਿਦੇਸ਼ੀ ਬਾਜ਼ਾਰ-
ਡਾਓ ਫਿਊਚਰਜ਼ ਵਿਚ 28 ਅੰਕ ਯਾਨੀ 0.08 ਫ਼ੀਸਦੀ ਗਿਰਾਵਟ ਨਾਲ ਅਮਰੀਕੀ ਵਾਇਦਾ ਬਾਜ਼ਾਰ ਲਾਲ ਨਿਸ਼ਾਨ 'ਤੇ ਸਨ। ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਵਿਚ ਮਿਲੇ-ਜੁਲੇ ਰੁਝਾਨ ਹਨ।

ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 66 ਅੰਕ ਯਾਨੀ 0.43 ਫ਼ੀਸਦੀ ਦੀ ਤੇਜ਼ੀ ਨਾਲ 15,765.80 ਦੇ ਪੱਧਰ 'ਤੇ ਦੇਖਣ ਨੂੰ ਮਿਲਿਆ ਹੈ। ਇਸ ਵਿਚਕਾਰ ਚੀਨ ਦੇ ਸ਼ੰਘਾਈ ਅਤੇ ਹਾਂਗਕਾਂਗ ਦੇ ਹੈਂਗ ਸੇਂਗ ਵਿਚ ਗਿਰਾਵਟ ਦੇਖਣ ਨੂੰ ਮਿਲੀ। ਸ਼ੰਘਾਈ ਕੰਪੋਜ਼ਿਟ 0.18 ਫ਼ੀਸਦੀ ਦੀ ਹਲਕੀ ਗਿਰਾਵਟ ਨਾਲ 3,585 'ਤੇ, ਜਦੋਂ ਕਿ ਹੈਂਗ ਸੇਂਗ 0.70 ਫ਼ੀਸਦੀ ਡਿੱਗ ਕੇ 28,710 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਕੋਸਪੀ ਇਸ ਦੌਰਾਨ 0.04 ਫ਼ੀਸਦੀ ਚੜ੍ਹ ਕੇ 3,241 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ।


Sanjeev

Content Editor

Related News