ਸ਼ੇਅਰ ਬਜ਼ਾਰ 'ਚ ਮਾਮੂਲੀ ਗਿਰਾਵਟ, ਸੈਂਸੈਕਸ 37 ਅੰਕ ਡਿੱਗ ਕੇ 41,269 ਦੇ ਪੁੱਧਰ 'ਤੇ ਖੁੱਲ੍ਹਿਆ

02/07/2020 10:00:50 AM

ਮੁੰਬਈ — ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਕਿ ਅੱਜ ਸ਼ੁੱਕਰਵਾਰ ਨੂੰ ਸ਼ੇਅਰ ਬਜ਼ਾਰ ਮਾਮੂਲੀ ਗਿਰਾਵਟ ਨਾਲ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਬੀ.ਐਸ.ਈ. ਸੈਂਸੈਕਸ 37.36 ਅੰਕ ਯਾਨੀ ਕਿ 0.09 ਫੀਸਦੀ ਦੀ ਗਿਰਾਵਟ ਦੇ ਨਾਲ 41,268.67 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 6.10 ਅੰਕ ਯਾਨੀ ਕਿ 0.05 ਫੀਸਦੀ ਦੀ ਗਿਰਾਵਟ ਦੇ ਨਾਲ 12,131.85 ਦੇ ਪੱਧਰ 'ਤੇ ਖੁੱਲ੍ਹਿਆ ਹੈ।

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਮੈਟਲ, ਪੀ.ਐਸ.ਯੂ. ਬੈਂਕ, ਪ੍ਰਾਈਵੇਟ ਬੈਂਕ, ਰੀਅਲਟੀ ਅਤੇ ਫਾਰਮਾ ਲਾਲ ਨਿਸ਼ਾਨ 'ਚ ਖੁੱਲ੍ਹੇ। ਇਸ ਦੇ ਨਾਲ ਹੀ ਐਫ.ਐਮ.ਸੀ.ਜੀ., ਆਟੋ, ਆਈ.ਟੀ. ਅਤੇ ਮੀਡੀਆ ਹਰੇ ਨਿਸ਼ਾਨ 'ਤੇ ਖੁੱਲ੍ਹੇ।

ਸੈਂਸੈਕਸ ਅਤੇ ਨਿਫਟੀ ਦੀ ਸ਼ੁਰੂਆਤ ਅੱਜ ਗਿਰਾਵਟ ਨਾਲ ਹੋਈ। ਮਿਡ ਅਤੇ ਸਮਾਲਕੈਪ ਸਟਾਕ 'ਚ ਖਰੀਦਦਾਰੀ ਨਜ਼ਰ ਆ ਰਹੀ ਹੈ। ਬੀ.ਐਸ.ਸੀ. ਦਾ ਮਿਡਕੈਪ ਇੰਡੈਕਸ 0.09 ਪ੍ਰਤੀਸ਼ਤ ਅਤੇ ਸਮਾਲਕੈਪ ਇੰਡੈਕਸ 0.41 ਪ੍ਰਤੀਸ਼ਤ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।  ਤੇਲ-ਗੈਸ ਸਟਾਕ ਵਿਚ ਵੀ ਅੱਜ ਕਮਜ਼ੋਰੀ ਨਜ਼ਰ ਆ ਰਹੀ ਹੈ। ਬੀ.ਐਸ.ਸੀ. ਆਇਲ ਐਂਡ ਗੈਸ ਇੰਡੈਕਸ 0.09 ਫੀਸਦੀ ਦੀ ਕਮਜ਼ੋਰੀ 'ਤੇ ਕਾਰੋਬਾਰ ਕਰ ਰਿਹਾ ਹੈ।

ਟਾਪ ਗੇਨਰਜ਼

ਹੀਰੋ ਮੋਟੋਕਾਰਪ, ਜ਼ੀ ਲਿਮਟਿਡ, ਵਿਪਰੋ, ਟੀਸੀਐਸ, ਐਚਸੀਐਲ ਟੈਕ, ਟਾਈਟਨ, ਯੂਪੀਐਲ, ਬਜਾਜ ਆਟੋ, ਗੇਲ ਅਤੇ ਬ੍ਰਿਟਾਨੀਆ

ਟਾਪ ਲੂਜ਼ਰਜ਼

ਟਾਟਾ ਮੋਟਰਜ਼, ਵੇਦਾਂਤ ਲਿਮਟਿਡ, ਟਾਟਾ ਸਟੀਲ, ਪਾਵਰ ਗਰਿੱਡ, ਕੇਟਕ ਮਹਿੰਦਰਾ ਬੈਂਕ, ਬੀਪੀਸੀਐਲ, ਐਲ ਐਂਡ ਟੀ, ਆਈ ਸੀ ਆਈ ਸੀ ਆਈ ਬੈਂਕ ਅਤੇ ਰਿਲਾਇੰਸ


Related News