ਬਾਜ਼ਾਰ 'ਚ ਮਾਮੂਲੀ ਗਿਰਾਵਟ, ਸੈਂਸੈਕਸ 9 ਅੰਕ ਡਿੱਗਾ ਅਤੇ ਨਿਫਟੀ 11570 ਦੇ ਪੱਧਰ 'ਤੇ ਖੁੱਲ੍ਹਿਆ

10/25/2019 9:37:43 AM

ਬਿਜ਼ਨੈੱਸ ਡੈਕਸ—ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਦੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 9 ਅੰਕ ਭਾਵ 0.023 ਫੀਸਦੀ ਡਿੱਗ ਕੇ 39,011.39 'ਤੇ ਅਤੇ ਨਿਫਟੀ 11.70 ਅੰਕ ਭਾਵ 0.10 ਫੀਸਦੀ ਡਿੱਗ ਕੇ 11,570.90 'ਤੇ ਖੁੱਲ੍ਹਿਆ।
ਸਮਾਲ-ਮਿਡਕੈਪ ਸ਼ੇਅਰਾਂ 'ਚ ਰਲਿਆ-ਮਿਲਿਆ ਕਾਰੋਬਾਰ
ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਰਲਿਆ-ਮਿਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.06 ਫੀਸਦੀ ਡਿੱਗ ਕੇ ਅਤੇ ਮਿਡਕੈਪ ਇੰਡੈਕਸ 0.05 ਫੀਸਦੀ ਵਧ ਕੇ ਕਾਰੋਬਾਰ ਕਰ ਰਿਹਾ ਹੈ।
ਬੈਂਕਿੰਗ ਸ਼ੇਅਰਾਂ 'ਚ ਵਾਧਾ
ਬੈਂਕ ਸ਼ੇਅਰਾਂ 'ਚ ਵਾਧੇ ਦੇਖਣ ਨੂੰ ਮਿਲ ਰਿਹਾ ਹੈ। ਬੈਂਕ ਨਿਫਟੀ ਇੰਡੈਕਸ 57 ਅੰਕ ਵਧ ਕੇ 29165 ਦੇ ਪੱਧਰ 'ਤੇ ਕਾਰਬਾਰ ਕਰ ਰਿਹਾ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 0.07 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਉੱਧਰ ਫਾਰਮਾ ਇੰਡੈਕਸ 0.18 ਫੀਸਦੀ ਮੈਟਲ ਇੰਡੈਕਸ 0.28 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਸ
ਆਈ.ਟੀ.ਸੀ., ਇੰਫੋਸਿਸ, ਐੱਸ.ਬੀ.ਆਈ., ਬੀ.ਪੀ.ਸੀ.ਐੱਲ., ਹਿੰਡਾਲਕੋ, ਮਾਰੂਤੀ ਸੁਜ਼ੂਕੀ, ਬਜਾਜ ਫਾਈਨੈਂਸ
ਟਾਪ ਲੂਜ਼ਰਸ
ਭਾਰਤੀ ਇੰਫਰਾਟੈੱਲ, ਟੈੱਕ ਮਹਿੰਦਰਾ, ਓ.ਐੱਨ.ਜੀ.ਸੀ., ਐੱਨ.ਟੀ.ਪੀ.ਸੀ., ਵੇਦਾਂਤਾ, ਟਾਟਾ ਮੋਟਰਸ, ਇੰਡਸਇੰਡ ਬੈਂਕ


Aarti dhillon

Content Editor

Related News