ਸ਼ੇਅਰ ਬਜ਼ਾਰ ''ਚ ਗਿਰਾਵਟ, ਸੈਂਸੈਕਸ 76 ਅੰਕ ਫਿਸਲਿਆ ਤੇ ਨਿਫਟੀ 11968 ਦੇ ਪੱਧਰ ''ਤੇ ਬੰਦ

Thursday, Nov 21, 2019 - 04:06 PM (IST)

ਸ਼ੇਅਰ ਬਜ਼ਾਰ ''ਚ ਗਿਰਾਵਟ, ਸੈਂਸੈਕਸ 76 ਅੰਕ ਫਿਸਲਿਆ ਤੇ ਨਿਫਟੀ 11968 ਦੇ ਪੱਧਰ ''ਤੇ ਬੰਦ

ਮੁੰਬਈ — ਹਫਤੇ ਦੇ ਚੌਥੇ ਦਿਨ ਯਾਨੀ ਕਿ ਵੀਰਵਾਰ ਨੂੰ ਦਿਨਭਰ ਦੇ ਕਾਰੋਬਾਰ ਦੇ ਬਾਅਦ ਸ਼ੇਅਰ ਬਜ਼ਾਰ ਗਿਰਾਵਟ 'ਚ ਬੰਦ ਹੋਇਆ।  ਬੀ.ਐੈਸ.ਸੀ. ਦਾ ਇੰਡੈਕਸ ਸੈਂਸੈਕਸ 76.47 ਅੰਕ ਯਾਨੀ ਕਿ 0.19 ਫੀਸਦੀ ਦੀ ਗਿਰਾਵਟ ਦੇ ਨਾਲ 40,575.17 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 30.70 ਅੰਕ ਯਾਨੀ ਕਿ 0.26 ਫੀਸਦੀ ਦੀ ਗਿਰਾਵਟ ਨਾਲ 11,968.40 ਦੇ ਪੱਧਰ 'ਤੇ ਬੰਦ ਹੋਇਆ ਹੈ।

ਸੈਕਟੋਰੀਅਲ ਇੰਡੈਕਸ 

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਪੀ.ਐਸ.ਯੂ. ਬੈਂਕ , ਐਫ.ਐਮ.ਸੀ.ਜੀ., ਆਟੋ ਅਤੇ ਮੈਟਲ ਲਾਲ ਨਿਸ਼ਾਨ 'ਤੇ ਬੰਦ ਹੋਏ। ਇਸ ਦੇ ਨਾਲ ਹੀ ਰਿਅਲਟੀ ਅਤੇ ਮੀਡੀਆ ਹਰੇ ਨਿਸ਼ਾਨ 'ਤੇ ਬੰਦ ਹੋਏ।

ਟਾਪ ਗੇਨਰਜ਼

ਜ਼ੀ ਲਿਮਟਿਡ, ਅਡਾਣੀ ਪੋਰਟਸ, ਹਿੰਦੁਸਤਾਨ ਯੂਨੀਲੀਵਰ, ਐਸ.ਬੀ.ਆਈ., ਆਈ.ਸੀ.ਆਈ.ਸੀ.ਆਈ. ਬੈਂਕ, ਬਜਾਜ ਆਟੋ, ਐਚ.ਡੀ.ਐਫ.ਸੀ. ਬੈਂਕ, ਐਸ.ਐਂਡ.ਟੀ.

ਟਾਪ ਲੂਜ਼ਰਜ਼

ਬੀ.ਪੀ.ਸੀ.ਐਲ., ਕੋਲ ਇੰਡੀਆ, ਟਾਟਾ ਸਟੀਲ, ਯੈੱਸ ਬੈਂਕ, ਭਾਰਤੀ ਏਅਰਟੈੱਲ, ਓ.ਐਨ.ਜੀ.ਸੀ., ਗੇਲ, ਆਈ.ਟੀ.ਸੀ., ਮਾਰੂਤੀ, ਯੂ.ਪੀ.ਐਲ 

1 ਪੈਸੇ ਕਮਜ਼ੋਰ ਹੋ ਕੇ 71.2 ਦੇ ਪੱਧਰ 'ਤੇ ਖੁੱਲ੍ਹਿਆ ਰੁਪਿਆ

ਰੁਪਏ ਦੀ ਸ਼ੁਰੂਆਤ ਅੱਜ ਸਪਾਟ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 1 ਪੈਸੇ ਦੀ ਕਮਜ਼ੋਰੀ ਦੇ ਨਾਲ 71.82 ਦੇ ਪੱਧਰ 'ਤੇ ਖੁੱਲ੍ਹਾ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 10 ਪੈਸੇ ਕਮਜ਼ੋਰ ਹੋ ਕੇ 71.81 ਦੇ ਪੱਧਰ 'ਤੇ ਬੰਦ ਹੋਇਆ ਸੀ।


Related News