ਕੋਰੋਨਾ ਦਾ ਕਹਿਰ, ਸੈਂਸੈਕਸ 624 ਅੰਕ ਫਿਸਲ ਕੇ 27591 ਦੇ ਪੱਧਰ ਤੇ ਪਹੁੰਚਿਆ

04/03/2020 5:16:48 PM

ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਕਿ ਅੱਜ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਇਆ ਹੈ। ਅੱਜ ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 674.36 ਅੰਕ ਯਾਨੀ ਕਿ 2.39 ਫੀਸਦੀ ਦੀ ਗਿਰਾਵਟ ਦੇ ਨਾਲ 27590.95 ਦੇ ਪੱਧਰ 'ਤੇ ਬੰਦ ਹੋਇਆ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 170 ਅੰਕ ਯਾਨੀ ਕਿ 2.06% ਦੀ ਗਿਰਾਵਟ ਦੇ ਨਾਲ 8083.80 ਦੇ ਪੱਧਰ 'ਤੇ ਬੰਦ ਹੋਇਆ ਹੈ।

ਸੈਕਟੋਰਿਅਲ ਇੰਡੈਕਸ 

ਜੇਕਰ ਸੈਕਟੋਰੀਅਲ ਇੰਡੈਕਸ  ਤੇ ਨਜ਼ਰ ਮਾਰੀਏ ਤਾਂ ਅੱਜ ਫਾਰਮਾ ਅਤੇ ਐਫ.ਐਮ.ਸੀ.ਜੀ. ਨੂੰ ਛੱਡ ਕੇ ਸਾਰੇ ਸੈਕਟਰ ਲਾਲ ਨਿਸ਼ਾਨ 'ਤੇ ਬੰਦ ਹੋਏ। ਇਨ੍ਹਾਂ ਵਿਚ ਮੀਡੀਆ, ਆਟੋ, ਰੀਅਲਟੀ, ਆਈ.ਟੀ., ਮੈਟਲ, ਪੀ.ਐਸ.ਯੂ. ਬੈਂਕ ਅਤੇ ਪ੍ਰਾਈਵੇਟ ਬੈਂਕ ਸ਼ਾਮਲ ਹਨ।

ਟਾਪ ਗੇਨਰਜ਼

ਸਨ ਫਾਰਮਾ, ਸਿਪਲਾ, ਆਈ.ਟੀ.ਸੀ., ਗੇਲ, ਓ.ਐਨ.ਜੀ.ਸੀ., ਬੀ.ਪੀ.ਸੀ.ਐਲ., ਐਮ. ਐਂਡ. ਐਮ., ਜ਼ੀ ਲਿਮਟਿਡ, ਟੇਕ ਮਹਿੰਦਰਾ, ਇੰਫਰੇਟਲ

ਟਾਪ ਲੂਜ਼ਰਜ਼ 

ਐਕਸਿਸ ਬੈਂਕ, ਇੰਡਸਇੰਡ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਟਾਈਟਨ, ਐਸ.ਬੀ.ਆਈ., ਮਾਰੂਤੀ, ਐਚ.ਡੀ.ਐਫ.ਸੀ., ਏਸ਼ੀਅਨ ਪੇਂਟਸ, ਵਿਪਰੋ 

ਕੋਰੋਨਾ ਦਾ ਮਾਰਕੀਟ 'ਤੇ ਅਸਰ

ਕੋਰੋਨਾ ਵਿਸ਼ਾਣੂ ਦੇਸ਼ ਵਿਚ ਤਬਾਹੀ ਮਚਾ ਰਿਹਾ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਨੁਸਾਰ, ਦੇਸ਼ ਭਰ ਵਿਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਧ ਕੇ 2301 ਹੋ ਗਈ ਹੈ। ਇਨ੍ਹਾਂ ਵਿੱਚੋਂ 2088 ਸਰਗਰਮ ਕੇਸ ਹਨ, 156 ਵਿਅਕਤੀ ਠੀਕ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦਿੱਤੀ ਗਈ ਹੈ ਅਤੇ ਇਕ ਬਾਹਰ ਚਲਾ ਗਿਆ ਹੈ। ਇਸ ਦੇ ਨਾਲ ਹੀ 56 ਲੋਕਾਂ ਦੀ ਮੌਤ ਹੋ ਚੁੱਕੀ ਹੈ। ਗੁਜਰਾਤ ਵਿਚ ਅੱਜ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਰਾਜਸਥਾਨ ਵਿਚ 21, ਆਂਧਰਾ ਪ੍ਰਦੇਸ਼ ਵਿਚ 12, ਹਰਿਆਣਾ ਵਿਚ 8, ਉੱਤਰ ਪ੍ਰਦੇਸ਼ ਵਿਚ ਆਗਰਾ ਵਿਚ ਛੇ, ਮੁੰਬਈ ਵਿਚ ਧਾਰਾਵੀ ਵਿਚ ਇਕ ਅਤੇ ਗੋਆ ਵਿਚ ਇਕ ਮਾਮਲੇ ਸਾਹਮਣੇ ਆਏ ਹਨ। ਇਸ ਦੇ ਕਾਰਨ, ਮਾਰਕੀਟ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

 


Harinder Kaur

Content Editor

Related News