ਹਰੇ ਨਿਸ਼ਾਨ ''ਤੇ ਖੁੱਲਾ ਸ਼ੇਅਰ ਬਾਜ਼ਾਰ, ਸੈਂਸੈਕਸ 1258.07 ਅੰਕ ਚੜ੍ਹ ਕੇ 28849.02 ਦੇ ਪੱਧਰ ''ਤੇ

04/07/2020 9:48:51 AM

ਮੁੰਬਈ - ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਕਿ ਅੱਜ ਮੰਗਲਵਾਰ ਨੂੰ ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 1258.07 ਅੰਕ ਯਾਨੀ ਕਿ 4.56 ਪ੍ਰਤੀਸ਼ਤ ਦੇ ਵਾਧੇ ਨਾਲ 28849.02 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 380.25 ਅੰਕ ਯਾਨੀ  ਕਿ 4.70 ਫੀਸਦੀ ਦੀ ਤੇਜ਼ੀ ਦੇ ਨਾਲ 8464.05 'ਤੇ ਖੁੱਲ੍ਹਿਆ। ਇਸ ਤੋਂ ਪਹਿਲਾਂ 6 ਅਪ੍ਰੈਲ ਨੂੰ ਘਰੇਲੂ ਸਟਾਕ ਮਾਰਕੀਟ ਮਹਾਂਵੀਰ ਜਯੰਤੀ ਦੇ ਮੌਕੇ 'ਤੇ ਬੰਦ ਰੱਖੀ ਗਈ ਸੀ।

ਟਾਪ ਗੇਨਰਜ਼
ਆਈ ਸੀ ਆਈ ਸੀ ਆਈ ਬੈਂਕ, ਇੰਡਸਇੰਡ ਬੈਂਕ, ਐਕਸਿਸ ਬੈਂਕ, ਐਚ ਡੀ ਐਫ ਸੀ, ਕੋਟਕ ਮਹਿੰਦਰਾ ਬੈਂਕ, ਵੇਦਾਂਤਾ ਲਿਮਟਿਡ, ਐਮ ਐਂਡ ਐਮ, ਇਨਫੋਸਿਸ, ਸਨ ਫਾਰਮਾ, ਐਚ ਸੀ ਐਲ ਟੈਕ

ਸੈਕਟੋਰੀਅਲ ਇੰਡੈਕਸ ਦਾ ਹਾਲ

ਐਫਐਮਸੀਜੀ, ਮੀਡੀਆ, ਰੀਅਲਟੀ, ਬੈਂਕ, ਮੈਟਲ, ਫਾਰਮਾ, ਆਈਟੀ, ਪ੍ਰਾਈਵੇਟ ਬੈਂਕ, ਆਟੋ ਅਤੇ ਪੀਐਸਯੂ ਬੈਂਕ ਹਰੇ  ਨਿਸ਼ਾਨ ਤੇ ਖੁੱਲੇ ਹਨ।

 


Harinder Kaur

Content Editor

Related News