ਸ਼ੇਅਰ ਬਾਜ਼ਾਰ : ਸੈਂਸੈਕਸ 109 ਅੰਕ ਚੜ੍ਹਿਆ ਤੇ ਨਿਫਟੀ ਵੀ ਵਾਧੇ ਨਾਲ ਖੁੱਲ੍ਹਿਆ

Tuesday, Feb 07, 2023 - 10:39 AM (IST)

ਸ਼ੇਅਰ ਬਾਜ਼ਾਰ : ਸੈਂਸੈਕਸ 109 ਅੰਕ ਚੜ੍ਹਿਆ ਤੇ ਨਿਫਟੀ ਵੀ ਵਾਧੇ ਨਾਲ ਖੁੱਲ੍ਹਿਆ

ਮੁੰਬਈ (ਭਾਸ਼ਾ) - ਏਸ਼ੀਆਈ ਬਾਜ਼ਾਰਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਵਿਚਾਲੇ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸਥਾਨਕ ਸ਼ੇਅਰ ਬਾਜ਼ਾਰ ਵੀ ਚੜ੍ਹੇ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 108.97 ਅੰਕ ਵਧ ਕੇ 60,615.87 ਅੰਕ 'ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 36.65 ਅੰਕਾਂ ਦੇ ਵਾਧੇ ਨਾਲ 17,801.25 'ਤੇ ਕਾਰੋਬਾਰ ਕਰ ਰਿਹਾ ਸੀ। 

ਸੋਮਵਾਰ ਨੂੰ ਸੈਂਸੈਕਸ 334.98 ਅੰਕ ਜਾਂ 0.55 ਫੀਸਦੀ ਦੀ ਗਿਰਾਵਟ ਨਾਲ 60,506.90 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 89.45 ਜਾਂ 0.50 ਫੀਸਦੀ ਦੇ ਨੁਕਸਾਨ ਨਾਲ 17,764.60 ਅੰਕ 'ਤੇ ਰਿਹਾ।

ਟਾਪ ਗੇਨਰਜ਼

ਰਿਲਾਇੰਸ ਇੰਡਸਟਰੀਜ਼, ਐਚਡੀਐਫਸੀ ਬੈਂਕ ,ਟੀਸੀਐਸ 

ਇਹ ਵੀ ਪੜ੍ਹੋ : ਜਲਦ ਕਰੋ ਪੈਨ-ਆਧਾਰ ਲਿੰਕ, 31 ਮਾਰਚ ਤੱਕ ਅਜਿਹਾ ਨਾ ਕਰਨ 'ਤੇ ਹੋ ਸਕਦੈ ਭਾਰੀ ਨੁਕਸਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News