ਸੈਂਸੈਕਸ 92 ਅੰਕ ਚੜ੍ਹਿਆ, ਨਿਫਟੀ 10,400 ਦੇ ਪਾਰ ਖੁੱਲ੍ਹਾ

Tuesday, Apr 10, 2018 - 09:30 AM (IST)

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਚੰਗੇ ਸੰਕੇਤਾਂ ਵਿਚਕਾਰ ਮੰਗਲਵਾਰ ਦੇ ਕਾਰੋਬਾਰੀ ਸਤਰ 'ਚ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 91.57 ਅੰਕ ਚੜ੍ਹ ਕੇ 33,880.11 'ਤੇ ਖੁੱਲ੍ਹਿਆ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 33.55 ਅੰਕ ਦੀ ਤੇਜ਼ੀ ਨਾਲ 10,412.90 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੌਰਾਨ ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਐੱਨ. ਐੱਸ. ਈ.-50 ਦਾ ਸਿੰਗਾਪੁਰ-ਟ੍ਰੇਡਡ ਐੱਸ. ਜੀ. ਐਕਸ. ਨਿਫਟੀ 0.22 ਫੀਸਦੀ ਦੀ ਤੇਜ਼ੀ ਨਾਲ ਕਾਰੋਬਾਰ ਕਰਦਾ ਨਜ਼ਰ ਆਇਆ।
ਸਿੰਗਾਪੁਰ-ਟ੍ਰੇਡਡ ਐੱਸ. ਜੀ. ਐਕਸ. ਨਿਫਟੀ 23 ਅੰਕ ਯਾਨੀ 0.22 ਫੀਸਦੀ ਚੜ੍ਹ ਕੇ 10,416 'ਤੇ ਕਾਰੋਬਾਰ ਕਰਦਾ ਨਜ਼ਰ ਆਇਆ, ਜਦੋਂ ਕਿ ਜਾਪਾਨ ਦਾ ਬਾਜ਼ਾਰ ਨਿੱਕੇਈ 1.08 ਫੀਸਦੀ ਵਧ ਕੇ 21,913.06 'ਤੇ ਕਾਰੋਬਾਰ ਕਰ ਰਿਹਾ ਸੀ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜਿਟ ਵੀ 16 ਅੰਕ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ 271 ਅੰਕ ਚੜ੍ਹ ਕੇ ਕਾਰੋਬਾਰ ਕਰ ਰਹੇ ਸਨ।

ਸੈਂਸੈਕਸ, ਨਿਫਟੀ 'ਤੇ ਇਹ ਹਨ ਟਾਪ ਗੇਨਰ
— ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ਅਤੇ ਨਿਫਟੀ ਦੋਹਾਂ 'ਤੇ ਐਕਸਿਸ ਬੈਂਕ, ਟਾਟਾ ਸਟੀਲ 'ਚ ਤੇਜ਼ੀ ਦੇਖਣ ਨੂੰ ਮਿਲੀ। ਇਸ ਦੇ ਇਲਾਵਾ ਸੈਂਸੈਕਸ 'ਚ ਅਡਾਣੀ ਪੋਰਟਸ, ਆਈ. ਸੀ. ਆਈ. ਸੀ. ਆਈ. ਬੈਂਕ, ਬਜਾਜ ਆਟੋ 'ਚ ਮਜ਼ਬੂਤੀ ਦੇਖੀ ਗਈ। ਉੱਥੇ ਹੀ, ਨਿਫਟੀ 'ਚ ਹਿੰਡਾਲਕੋ, ਵੇਦਾਂਤਾ, ਲੁਪਿਨ ਦੇ ਸਟਾਕ 'ਚ ਤੇਜ਼ੀ ਦਰਜ ਕੀਤੀ ਗਈ।


ਸ਼ੀ ਜਿਨਪਿੰਗ ਦੇ ਭਾਸ਼ਣ ਨਾਲ ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ
ਚਾਈਨੀਜ਼ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਮੰਗਲਵਾਰ ਦਿੱਤੇ ਗਏ ਭਾਸ਼ਣ ਨਾਲ ਗਲੋਬਲ ਬਾਜ਼ਾਰਾਂ ਨੂੰ ਸਕਾਰਾਤਮਕ ਸੰਕੇਤ ਮਿਲਿਆ ਹੈ। ਸ਼ੀ ਨੇ ਭਾਸ਼ਣ 'ਚ ਕਿਹਾ ਕਿ ਚੀਨ ਕੋਈ ਵਪਾਰ ਸਰਪਲੱਸ ਨਹੀਂ ਚਾਹੁੰਦਾ ਹੈ, ਅਸੀਂ ਇੰਪੋਰਟ ਨੂੰ ਵਾਧਾ ਦੇਣ ਦੀ ਇੱਛਾ ਰੱਖਦੇ ਹਾਂ। ਜਿਨਪਿੰਗ ਨੇ ਕਿਹਾ ਕਿ ਚੀਨ ਇਸ ਸਾਲ ਵਾਹਨਾਂ ਲਈ ਦਰਾਮਦ ਡਿਊਟੀ 'ਚ ਕਾਫੀ ਕਟੌਤੀ ਕਰੇਗਾ ਅਤੇ ਕਈ ਹੋਰ ਸਾਮਾਨਾਂ 'ਤੇ ਵੀ ਇੰਪੋਰਟ ਡਿਊਟੀ ਘਟਾਏਗਾ। ਹਾਲ ਹੀ 'ਚ ਅਮਰੀਕਾ-ਚੀਨ ਵਿਚਕਾਰ ਸ਼ੁਰੂ ਹੋਏ ਵਪਾਰਕ ਯੁੱਧ ਨੂੰ ਦੇਖਦੇ ਹੋਏ ਸ਼ੀ ਜਿਨਪਿੰਗ ਦਾ ਭਾਸ਼ਣ ਕਾਫੀ ਅਹਿਮ ਮੰਨਿਆ ਜਾ ਰਿਹਾ ਸੀ। ਨਿਵੇਸ਼ਕਾਂ ਦੀ ਨਜ਼ਰ ਇਸ ਗੱਲ 'ਤੇ ਸੀ ਕਿ ਅਮਰੀਕੀ ਟੈਰਿਫ ਦੇ ਬਾਅਦ ਚੀਨ ਕੀ ਰੁਖ਼ ਅਪਣਾਏਗਾ। ਸ਼ੀ ਨੇ ਮੁਕਤ ਵਪਾਰ ਅਤੇ ਵਿਵਾਦਾਂ ਦਾ ਹੱਲ ਗੱਲਬਾਤ ਜ਼ਰੀਏ ਕਰਨ ਦਾ ਸਮਰਥਨ ਕਰਦੇ ਹੋਏ ਟਰੇਡ ਵਾਰ ਦੀ ਸੰਭਾਵਨਾ ਨੂੰ ਨਰਮ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਵਧੇਰੇ ਉਤਪਾਦਾਂ ਨੂੰ ਦਰਾਮਦ ਕਰਨ ਲਈ ਸਖਤ ਮਿਹਨਤ ਕਰੇਗਾ, ਜੋ ਕਿ ਮੁਕਾਬਲੇਬਾਜ਼ੀ ਹਨ ਅਤੇ ਜਿਨ੍ਹਾਂ ਦੀ ਚਾਈਨੀਜ਼ ਲੋਕਾਂ ਨੂੰ ਜ਼ਰੂਰਤ ਹੈ। ਇਸ ਦੇ ਨਾਲ ਹੀ ਚੀਨ ਵਿਦੇਸ਼ੀ ਨਿਵੇਸ਼ਕਾਂ ਲਈ ਨਿਵੇਸ਼ ਦੇ ਮਾਹੌਲ 'ਚ ਵੀ ਸੁਧਾਰ ਕਰੇਗਾ।


Related News