ਮੋਦੀ ਦੇ ਰਾਜ 'ਚ ਸੈਂਸੈਕਸ ਨੇ ਦਿੱਤਾ 9.37 ਫੀਸਦੀ ਤੱਕ ਦਾ ਸਾਲਾਨਾ ਰਿਟਰਨ

Monday, Apr 08, 2019 - 11:04 AM (IST)

ਮੋਦੀ ਦੇ ਰਾਜ 'ਚ ਸੈਂਸੈਕਸ ਨੇ ਦਿੱਤਾ 9.37 ਫੀਸਦੀ ਤੱਕ ਦਾ ਸਾਲਾਨਾ ਰਿਟਰਨ

ਮੁੰਬਈ — ਮਈ 2014 'ਚ ਨਰਿੰਦਰ ਮੋਦੀ ਦੀ ਅਗਵਾਈ 'ਚ ਐਨ.ਡੀ.ਏ. ਸਰਕਾਰ ਬਣਾਉਣ ਦੇ ਬਾਅਦ ਤੋਂ ਸੈਂਸੈਕਸ ਨੇ ਕੰਪਾਊਡਿਡ ਬੇਸਿਸ 'ਤੇ ਹਰ ਸਾਲ 9.37 ਫੀਸਦੀ ਦਾ ਰਿਟਰਨ ਦਿੱਤਾ ਹੈ। ਇਹ ਪਿਛਲੀਆਂ ਸਰਕਾਰਾਂ ਦੇ ਰਿਟਰਨ ਤੋਂ  ਘੱਟ ਹੈ ਪਰ ਕੁਝ ਮਾਰਕਿਟ ਹਿੱਸੇਦਾਰਾਂ ਦਾ ਕਹਿਣਾ ਹੈ ਕਿ ਇਸ ਵਿਚ ਸਤੰਬਰ 2013 ਤੋਂ ਮਈ 2014 ਦਾ ਪਰਫਾਰਮੈਂਸ ਸ਼ਾਮਲ ਨਹੀਂ ਹੈ, ਜਦੋਂ ਮੋਦੀ ਦੇ ਚੋਣ ਜਿੱਤਣ ਦੀ ਉਮੀਦ ਨਾਲ ਸ਼ੇਅਰ ਬਜ਼ਾਰ 'ਚ ਚੰਗੀ ਤੇਜ਼ੀ ਆਈ ਸੀ।

ਮਈ ਦੇ ਆਖਰੀ ਹਫਤੇ ਐਨ.ਡੀ.ਏ. ਸਰਕਾਰ ਬਣੀ ਸੀ। ਉਸਦੇ ਬਾਅਦ ਤੋਂ ਪਿਛਲੇ ਸ਼ੁੱਕਰਵਾਰ ਤੱਕ ਸੈਂਸੈਕਸ 'ਚ ਕੁੱਲ 56 ਫੀਸਦੀ ਅਤੇ ਨਿਫਟੀ 'ਚ ਕਰੀਬ 58 ਫੀਸਦੀ ਦੀ ਤੇਜ਼ੀ ਆਈ। 2005-2007 ਦੋ ਬਾਅਦ ਮੋਦੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਮਿਡ ਅਤੇ ਸਮਾਲਕੈਪ ਸ਼ੇਅਰਾਂ ਦਾ ਪ੍ਰਦਰਸ਼ਨ ਸਭ ਤੋਂ ਵਧਿਆ ਰਿਹਾ। ਮਈ 2014 ਦੇ ਬਾਅਦ ਮਿਡ ਕੈਪ ਇੰਡੈਕਸ ਵਿਚ ਸਾਲਾਨਾ 12.68 ਫੀਸਦੀ ਅਤੇ ਸਮਾਲਕੈਪ ਇੰਡੈਕਸ ਵਿਚ 10.85 ਫੀਸਦੀ ਦੀ ਤੇਜ਼ੀ ਆਈ। 2018 ਦੀ ਸ਼ੁਰੂਆਤ ਤੱਕ ਦੋਵਾਂ ਇੰਡੈਕਸ ਦਾ ਪ੍ਰਦਰਸ਼ਨ ਵਧੀਆ ਰਿਹਾ।

ਘਰੇਲੂ ਨਿਵੇਸ਼ਕਾਂ ਦਾ ਜ਼ਬਰਦਸਤ ਸਪੋਰਟ

ਮੋਦੀ ਸਰਕਾਰ ਦੇ ਕਾਰਜਕਾਲ 'ਚ ਸ਼ੇਅਰ ਬਜ਼ਾਰ ਨੂੰ ਘਰੇਲੂ ਨਿਵੇਸ਼ਕਾਂ ਦਾ ਜ਼ਬਰਦਸਤ ਸਪੋਰਟ ਮਿਲਿਆ ਹੈ। ਸਰਕਾਰ ਦੇ ਕਾਲੇ ਧਨ 'ਤੇ ਸਖਤੀ ਵਧਾਉਣ ਨਾਲ ਘਰੇਲੂ ਨਿਵੇਸ਼ਕਾਂ ਨੇ ਰਿਅਲ ਅਸਟੇਟ ਅਤੇ ਗੋਲਡ ਦੀ ਬਜਾਏ ਇਕੁਇਟੀ ਮਾਰਕਿਟ 'ਚ ਨਿਵੇਸ਼ ਵਧਾਇਆ। ਮਿਊਚੁਅਲ ਫੰਡ ਅਤੇ ਇੰਸ਼ੋਰੈਂਸ ਕੰਪਨੀਆਂ ਸਮੇਤ ਡੋਮੈਸਟਿਕ ਇੰਸਟੀਚਿਊਟ ਨੇ ਪਿਛਲੇ ਪੰਜ ਸਾਲ 'ਚ ਬਜ਼ਾਰ 'ਚ 3.85 ਲੱਖ ਕਰੋੜ ਅਤੇ ਵਿਦੇਸ਼ੀ ਨਿਵੇਸ਼ਕਾਂ ਨੇ 2.11 ਲੱਖ ਕਰੋੜ ਰੁਪਏ ਲਗਾਏ। 

ਰਿਟੇਲ ਨਿਵੇਸ਼ਕਾਂ ਦੇ ਰਿਕਾਰਡ ਇਨਵੈਸਟਮੈਂਟ ਤੋਂ ਬੈਂਚਮਾਰਕ ਇੰਡੈਕਸ ਨਵੇਂ ਸਿਖਰ 'ਤੇ ਪਹੁੰਚ ਗਏ ਪਰ ਇਸ ਦੌਰਾਨ ਕੰਪਨੀਆਂ ਦੀ ਪ੍ਰੋਫਿਟ ਗ੍ਰੋਥ ਸੁਸਤ ਬਣੀ ਰਹੀ। ਇਕਨਮੀ ਅਤੇ ਕੰਪਨੀਆਂ ਦੀ ਪ੍ਰਾਫਿਟ ਗ੍ਰੋਥ 'ਚ 2016 'ਚ ਨੋਟਬੰਦੀ ਦਾ ਐਲਾਨ ਅਤੇ ਜੁਲਾਈ 2017 'ਚ ਵਸਤੂ ਅਤੇ ਸੇਵਾ ਟੈਕਸ  ਦੇ ਲਾਗੂ ਹੋਣ ਦਾ ਬੁਰਾ ਅਸਰ ਪਿਆ।

ਮੋਤੀਵਾਲ ਓਸਵਾਲ ਫਾਇਨੈਂਸ਼ਲ ਸਰਵਿਸਿਜ਼ ਦੇ ਜਵਾਇੰਟ ਮੈਨੇਜਿੰਗ ਡਾਇਰੈਕਟਰ ਰਾਮਦੇਵ ਅਗਰਵਾਲ ਨੇ ਦੱਸਿਆ,'ਕੰਪਨੀਆਂ ਦੀ ਪ੍ਰਾਫਿਟ ਗ੍ਰੋਥ ਪਿਛਲੇ ਪੰਜ ਸਾਲਾਂ ਤੋਂ ਕਮਜ਼ੋਰ ਬਣੀ ਹੋਈ ਹੈ ਜਦੋਂਕਿ ਇਸ ਦੌਰਾਨ ਸ਼ੇਅਰਾਂ ਦਾ ਵੈਲਿਊਏਸ਼ਨ ਕਾਫੀ ਵਧਿਆ ਹੈ।' 50 ਕੰਪਨੀਆਂ ਵਾਲੇ ਨਿਫਟੀ ਦਾ ਅਰਨਿੰਗ 'ਤੇ ਸ਼ੇਅਰ(ਈ.ਪੀ.ਐਸ.) 2014-17 ਦੇ ਵਿਚ 369 ਤੋਂ 388 ਰੁਪਏ ਦੇ ਵਿਚ ਰਿਹਾ, ਜਿਹੜਾ 2019 'ਚ 409 ਰੁਪਏ ਤੱਕ ਪਹੁੰਚ ਗਿਆ।  ਫੰਡ ਮੈਨੇਜਰ ਅਤੇ ਬ੍ਰੋਕਰੇਜ ਹਾਊਸਾਂ ਨੇ ਦੱਸਿਆ ਕਿ ਅਗਲੇ ਸਾਲ ਈ.ਪੀ.ਐਸ. 'ਚ ਹੋਰ ਵਾਧਾ ਹੋ ਸਕਦਾ ਹੈ ਪਰ ਉਸ ਵਿਚ ਕਾਰਪੋਰੇਟ ਸੈਕਟਰ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਦਾ ਵੱਡਾ ਰੋਲ ਹੋਵੇਗਾ। 

ਇਕ ਵੱਡੇ ਮਿਊਚੁਅਲ ਫੰਡ ਦੇ ਸੀਨੀਅਰ ਫੰਡ ਮੈਨੇਜਰ ਨੇ ਦੱਸਿਆ,' ਨਿਵੇਸ਼ਕਾਂ ਦਾ ਧੀਰਜ ਹੁਣ ਤੱਕ ਬਣਿਆ ਹੋਇਆ ਹੈ। ਹਾਲਾਂਕਿ ਕਦੀ ਨਾ ਕਦੀ ਉਹ ਇਹ ਸਵਾਲ ਜ਼ਰੂਰ ਕਰਨਗੇ ਕਿ ਕਿਤੇ ਉਹ ਜ਼ਿਆਦਾ ਵੈਲਿਊਏਸ਼ਨ ਤਾਂ ਨਹੀਂ ਚੁਕਾ ਰਹੇ ਹਨ।' ਅਟਲ ਬਿਹਾਰੀ ਵਾਜਪੇਈ ਦੀ ਐਨ.ਡੀ.ਏ. ਸਰਕਾਰ ਦੇ ਬਾਅਦ ਮੋਦੀ ਦੇ ਕਾਰਜਕਾਲ 'ਚ ਸ਼ੇਅਰ ਬਜ਼ਾਰ ਦਾ ਰਿਟਰਨ ਸਭ ਤੋਂ ਘੱਟ ਰਿਹਾ ਹੈ। ਪਿਛਲੇ ਦੋ ਦਹਾਕਿਆਂ 'ਚ ਸ਼ੇਅਰ ਬਜ਼ਾਰ ਲਈ ਸਭ ਤੋਂ ਵਧੀਆ ਸਮਾਂ 2004 ਤੋਂ 2009 ਦੇ ਵਿਚਕਾਰ ਦਾ ਰਿਹਾ, ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ। ਉਸ ਦੌਰਾਨ ਸੈਂਸੈਕਸ 'ਚ ਕੁੱਲ 180 ਫੀਸਦੀ ਅਤੇ ਸਾਲਾਨਾ ਆਧਾਰ 'ਤੇ 22.9 ਫੀਸਦੀ ਦੀ ਤੇਜ਼ੀ ਆਈ ਸੀ। ਯੂ.ਪੀ.ਏ. 2 ਦੇ ਦੌਰਾਨ ਸੈਂਸੈਕਸ 77.98 ਫੀਸਦੀ ਯਾਨੀ ਕਿ ਸਾਲਾਨਾ 12.22 ਫੀਸਦੀ ਚੜ੍ਹਿਆ ਸੀ। ਹਾਲਾਂਕਿ ਸਤੰਬਰ 2013 ਤੋਂ ਮਈ 2014 ਦੇ ਵਿਚਕਾਰ ਮੋਦੀ ਲਹਿਰ ਦੇ ਕਾਰਨ ਬਜ਼ਾਰ 'ਚ ਤੇਜ਼ੀ ਨਾ ਆਈ ਹੁੰਦੀ ਤਾਂ ਯੂ.ਪੀ.ਏ. 2 ਦਾ ਰਿਟਰਨ ਕਾਫੀ ਘੱਟ ਹੁੰਦਾ। 1 ਸਤੰਬਰ 2013 ਤੋਂ 30 ਮਈ 2014 ਦੇ ਵਿਚ ਨਿਫਟੀ 'ਚ 32 ਫੀਸਦੀ ਦੀ ਤੇਜ਼ੀ ਆਈ ਸੀ।
 


Related News