ਸ਼ੇਅਰ ਬਾਜ਼ਾਰ ''ਚ ਵਾਧਾ ਜਾਰੀ, ਸੈਂਸੈਕਸ ''ਚ 338 ਅੰਕਾਂ ਦਾ ਉਛਾਲ, ਨਿਫਟੀ ''ਚ ਵੀ ਰੌਣਕ

Friday, May 07, 2021 - 09:54 AM (IST)

ਸ਼ੇਅਰ ਬਾਜ਼ਾਰ ''ਚ ਵਾਧਾ ਜਾਰੀ, ਸੈਂਸੈਕਸ ''ਚ 338 ਅੰਕਾਂ ਦਾ ਉਛਾਲ, ਨਿਫਟੀ ''ਚ ਵੀ ਰੌਣਕ

ਮੁੰਬਈ - ਸਕਾਰਾਤਮਕ ਗਲੋਬਲ ਸੰਕੇਤਾਂ ਕਾਰਨ ਅੱਜ ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 338.14 ਅੰਕ ਭਾਵ 0.69 ਫੀਸਦ ਦੀ ਤੇਜ਼ੀ ਨਾਲ 49287.90 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 106.60 ਅੰਕ ਯਾਨੀ 0.72 ਫੀਸਦੀ ਦੀ ਤੇਜ਼ੀ ਦੇ ਨਾਲ 14831.40 'ਤੇ ਖੁੱਲ੍ਹਿਆ।

ਅੱਜ 1155 ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲਿਆ ਅਤੇ 272 ਦੇ ਸ਼ੇਅਰਾਂ ਵਿਚ ਗਿਰਾਵਟ ਦਰਜ ਕੀਤੀ ਗਈ, ਜਦੋਂਕਿ 63 ਸ਼ੇਅਰਾਂ ਵਿਚ ਕੋਈ ਤਬਦੀਲੀ ਨਹੀਂ ਹੋਈ। ਪਿਛਲੇ ਹਫਤੇ ਸੈਂਸੈਕਸ 903.91 ਅੰਕ ਯਾਨੀ 1.88 ਫੀਸਦ ਵਧਿਆ ਸੀ।

ਟਾਪ ਗੇਨਰਜ਼

ਐਮ.ਐਂਡ.ਐਮ, ਡਾ. ਰੈੱਡੀਜ਼, ਐਸ.ਬੀ.ਆਈ., ਏਸ਼ੀਅਨ ਪੇਂਟਸ, ਬਜਾਜ ਫਾਈਨੈਂਸ, ਮਾਰੂਤੀ, ਐਨ.ਟੀ.ਪੀ.ਸੀ., ਐਕਸਿਸ ਬੈਂਕ, ਟਾਈਟਨ, ਸਨ ਫਾਰਮਾ, ਰਿਲਾਇੰਸ, ਬਜਾਜ ਫਿਨਸਰ, ਆਈ.ਸੀ.ਆਈ.ਸੀ.ਆਈ. ਬੈਂਕ, ਓ.ਐਨ.ਜੀ.ਸੀ., ਆਈ.ਟੀ.ਸੀ. ਐਚ.ਸੀ.ਐਲ. ਟੈਕ, ਭਾਰਤੀ ਏਅਰਟੈੱਲ, ਐਚ.ਡੀ.ਐਫ.ਸੀ. 

ਟਾਪ ਲੂਜ਼ਰਜ਼

ਇੰਫੋਸਿਸ, ਟੇਕ, ਮਹਿੰਦਰਾ, ਪਾਵਰ ਗਰਿੱਡ, ਨੇਸਲ ਇੰਡੀਆ, ਬਜਾਜ ਆਟੋ 

ਇਹ ਵੀ ਪੜੋ  : ਭਾਰਤ ਤੋਂ ਅਮਰੀਕਾ ਜਾਣ ਵਾਲੇ ਸਾਵਧਾਨ! ਬਾਇਡੇਨ ਵੱਲੋਂ ਐਲਾਨੀ ਯਾਤਰਾ ਪਾਬੰਦੀ ਹੋਈ ਲਾਗੂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੋ ਕਰੋ।


author

Harinder Kaur

Content Editor

Related News