ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ 304 ਅੰਕ ਚੜ੍ਹਿਆ
Wednesday, Dec 21, 2022 - 11:57 AM (IST)
ਮੁੰਬਈ- ਗਲੋਬਲ ਬਾਜ਼ਾਰਾਂ 'ਚ ਮਿਲੇ-ਜੁਲੇ ਰੁਝਾਨ ਅਤੇ ਆਈ.ਟੀ. ਸ਼ੇਅਰਾਂ 'ਚ ਲਿਵਾਲੀ ਵਿਚਾਲੇ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ 'ਚ ਵਾਧਾ ਰਿਹਾ।
ਇਸ ਦੌਰਾਨ ਬੀ.ਐੱਸ.ਈ ਦਾ 30 ਸ਼ੇਅਰਾਂ ਵਾਲਾ ਸੂਚਕਾਂਕ 304.17 ਅੰਕ ਦੀ ਤੇਜ਼ੀ ਦੇ ਨਾਲ 62,006.46 ਅੰਕ 'ਤੇ ਪਹੁੰਚ ਗਿਆ। ਐੱਨ.ਐੱਸ.ਈ ਨਿਫਟੀ 88.05 ਅੰਕ ਵਧ ਕੇ 18,473.35 ਅੰਕ 'ਤੇ ਸੀ।
ਸੈਂਸੈਕਸ 'ਚ ਐੱਚ.ਸੀ.ਐੱਲ ਟੈਕਨਾਲੋਜੀਜ਼, ਸਨ ਫਾਰਮਾ, ਮਹਿੰਦਰਾ ਐਂਡ ਮਹਿੰਦਰਾ, ਏਸ਼ੀਅਨ ਪੇਂਟਸ, ਵਿਪਰੋ, ਟੇਕ ਮਹਿੰਦਰਾ, ਟਾਟਾ ਕੰਸਲਟੈਂਸੀ ਸਰਵਿਸਿਜ਼, ਐਕਸਿਸ ਬੈਂਕ, ਇਨਫੋਸਿਸ, ਹਿੰਦੁਸਤਾਨ ਯੂਨੀਲੀਵਰ, ਐੱਚ.ਡੀ.ਐੱਫ.ਸੀ ਬੈਂਕ ਅਤੇ ਅਲਟਰਾਟੈਕ ਸੀਮੈਂਟ ਵਧਣ ਵਾਲੇ ਪ੍ਰਮੁੱਖ ਸ਼ੇਅਰਾਂ 'ਚੋਂ ਸ਼ਾਮਲ ਸਨ। ਉਧਰ ਪਾਵਰ ਗਰਿੱਡ ਅਤੇ ਆਈ.ਟੀ.ਸੀ. ਪਿਛੜੇ ਰਹੇ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਰੁਖ ਨਾਲ ਬੰਦ ਹੋਏ ਹਨ।