ਸ਼ੇਅਰ ਬਾਜ਼ਾਰ ਦੀ ਮਜਬੂਤ ਸ਼ੁਰੂਆਤ, ਸੈਂਸੈਕਸ 102 ਅੰਕ ਚੜ੍ਹਿਆ ਤੇ ਨਿਫਟੀ 15861 ਦੇ ਪੱਧਰ 'ਤੇ ਖੁੱਲ੍ਹਿਆ

Friday, Jul 23, 2021 - 10:06 AM (IST)

ਸ਼ੇਅਰ ਬਾਜ਼ਾਰ ਦੀ ਮਜਬੂਤ ਸ਼ੁਰੂਆਤ, ਸੈਂਸੈਕਸ 102 ਅੰਕ ਚੜ੍ਹਿਆ ਤੇ ਨਿਫਟੀ 15861 ਦੇ ਪੱਧਰ 'ਤੇ ਖੁੱਲ੍ਹਿਆ

ਮੁੰਬਈ - ਵਿਦੇਸ਼ੀ ਬਾਜ਼ਾਰਾਂ ਦੀ ਮਜ਼ਬੂਤੀ ਦਾ ਅਸਰ ਅੱਜ ਘਰੇਲੂ ਸ਼ੇਅਰ ਬਾਜ਼ਾਰ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ। ਅੱਜ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਵਿਚ ਮਜ਼ਬੂਤ ਸ਼ੁਰੂਆਤ ਦੇਖਣ ਨੂੰ ਮਿਲ ਰਹੀ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 101.62 ਅੰਕ ਭਾਵ 0.19 ਫ਼ੀਸਦੀ ਦੇ ਵਾਧੇ ਨਾਲ 52938.83 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਇੰਡੈਕਸ ਨਿਫਟੀ 37.40 ਅੰਕ ਭਾਵ 0.24 ਫ਼ੀਸਦੀ ਦੇ ਵਾਧੇ ਨਾਲ 15861.40 ਦੇ ਪੱਧਰ 'ਤੇ ਖੁੱਲ੍ਹਿਆ ਹੈ।

ਸ਼ੇਅਰ ਬਾਜ਼ਾਰ ਵਿਚ ਵਿਕਰੀ ਦਾ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਫਰੰਟਲਾਈਨ ਸ਼ੇਅਰਾਂ ਦੇ ਇੰਡੈਕਸ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਫਰੰਟਲਾਈਨ ਸ਼ੇਅਰਾਂ ਵਿਚ ਵਿਕਰੀ ਦਰਮਿਆਨ ਛੋਟੇ ਅਤੇ ਮੱਧਮ ਸ਼੍ਰੇਣੀ ਦੇ ਸ਼ੇਅਰਾਂ ਦੇ ਇੰਡੈਕਸ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਮਿਡ ਕੈਪ ਪਿਛਲੇ ਬੰਦ ਪੱਧਰ ਤੋਂ ਲਗਭਗ 0.40 ਫ਼ੀਸਦੀ ਉੱਪਰ ਹੈ।

ਟਾਪ ਗੇਨਰਜ਼

ਟਾਟਾ ਸਟੀਲ, ਬਜਾਜ ਆਟੋ, ਪਾਵਰ ਗਰਿੱਡ, ਡਾ. ਰੈੱਡੀ, ਟਾਈਟਨ, ਇਨਫੋਸਿਸ, ਐਚ.ਡੀ.ਐਫ.ਸੀ., ਮਾਰੂਤੀ, ਅਲਟਰਾਟੈਕ ਸੀਮੈਂਟ, ਐਕਸਿਸ ਬੈਂਕ, ਐਚ.ਡੀ.ਐਫ.ਸੀ. ਬੈਂਕ, ਆਈ.ਟੀ.ਸੀ., ਟੀ.ਸੀ.ਐਸ., ਰਿਲਾਇੰਸ, ਐਸ.ਬੀ.ਆਈ., ਐਨ.ਟੀ.ਪੀ.ਸੀ., ਐਚ.ਸੀ.ਐਲ. ਟੇਕ, ਟੇਕ ਮਹਿੰਦਰਾ, ਏਸ਼ੀਅਨ ਪੇਂਟਸ, ਨੇਸਲ ਇੰਡੀਆ

ਟਾਪ ਲੂਜ਼ਰਜ਼

ਬੈਂਕ, ਸਨ ਫਾਰਮਾ, ਆਈਸੀਆਈਸੀਆਈ ਬੈਂਕ, ਭਾਰਤੀ ਏਅਰਟੈੱਲ , ਬਜਾਜ ਵਿੱਤ 


 


author

Harinder Kaur

Content Editor

Related News