ਸ਼ੇਅਰ ਬਾਜ਼ਾਰ 'ਚ ਵਾਧਾ, ਸੈਂਸੈਕਸ 209 ਅੰਕ ਮਜ਼ਬੂਤ ਅਤੇ ਨਿਫਟੀ 10450 ਦੇ ਕਰੀਬ ਖੁੱਲ੍ਹਿਆ

Thursday, Nov 01, 2018 - 09:36 AM (IST)

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਦੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 208.58 ਅੰਕ ਭਾਵ 0.61 ਫੀਸਦੀ ਵਧ ਕੇ 34,650.63 'ਤੇ ਅਤੇ ਨਿਫਟੀ 55.10 ਅੰਕ ਭਾਵ 0.53 ਫੀਸਦੀ ਵਧ ਕੇ 10,441.70 'ਤੇ ਖੁੱਲ੍ਹਿਆ ਹੈ।

ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਵਾਧਾ
ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.45 ਫੀਸਦੀ ਅਤੇ ਮਿਡਕੈਪ ਇੰਡੈਕਸ 0.23 ਫੀਸਦੀ ਵਧ ਕੇ ਕਾਰੋਬਾਰ ਕਰ ਰਿਹਾ ਹੈ। 
ਬੈਂਕਿੰਗ ਸ਼ੇਅਰਾਂ 'ਚ ਵਾਧਾ
ਬੈਂਕ, ਮੈਟਲ, ਫਾਰਮਾ ਸ਼ੇਅਰਾਂ 'ਚ ਚੰਗੀ ਖਰੀਦਾਰੀ ਨਾਲ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 0.46 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੈਂਕ ਨਿਫਟੀ ਇੰਡੈਕਸ 79 ਅੰਕ ਵਧ ਕੇ 25232 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਫਾਰਮਾ ਇੰਡੈਕਸ 0.07 ਫੀਸਦੀ ਦੇ ਵਾਧੇ ਦੇ ਨਾਲ ਕਾਰੋਬਾਰ ਕਰ ਰਿਹਾ ਹੈ।
ਕੌਮਾਂਤਰੀ ਬਾਜ਼ਾਰਾਂ ਦਾ ਹਾਲ
ਅਮਰੀਕੀ ਬਾਜ਼ਾਰਾਂ 'ਚ ਲਗਾਤਾਰ ਦੂਜੇ ਦਿਨ ਤੇਜ਼ੀ ਦੇਖਣ ਨੂੰ ਮਿਲੀ ਹੈ। ਡਾਓ ਜੋਂਸ 241 ਅੰਕ ਭਾਵ 1 ਫੀਸਦੀ ਦੀ ਤੇਜ਼ੀ ਦੇ ਨਾਲ 25,116 ਦੇ ਪੱਧਰ 'ਤੇ, ਐੱਸ ਐਂਡ ਪੀ 500 ਇੰਡੈਕਸ 144 ਅੰਕ ਭਾਵ 2 ਫੀਸਦੀ ਦੇ ਉਛਾਲ ਦੇ ਨਾਲ 7,306 ਦੇ ਪੱਧਰ 'ਤੇ, ਨੈਸਡੈਕ 29 ਅੰਕ ਭਾਵ 1.1 ਫੀਸਦੀ ਦੀ ਮਜ਼ਬੂਤੀ ਦੇ ਨਾਲ 2,711.7 ਦੇ ਪੱਧਰ 'ਤੇ ਬੰਦ ਹੋਇਆ ਹੈ। ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਹਾਲਾਂਕਿ ਜਾਪਾਨ ਦਾ ਬਾਜ਼ਾਰ ਨਿੱਕੇਈ 92 ਅੰਕ ਭਾਵ 0.4 ਫੀਸਦੀ ਡਿੱਗ ਕੇ 21,828 ਦੇ ਪੱਧਰ 'ਤੇ ਹੈ, ਹੈਂਗ ਸੇਂਗ 280 ਅੰਕ ਭਾਵ 1 ਫੀਸਦੀ ਤੋਂ ਜ਼ਿਆਦਾ ਦੀ ਮਜ਼ਬੂਤੀ ਦੇ ਨਾਲ 25,259 ਦੇ ਪੱਧਰ 'ਤੇ, ਐੱਸ.ਜੀ.ਐਕਸ ਨਿਫਟੀ 34 ਅੰਕ ਭਾਵ 0.3 ਫੀਸਦੀ ਦੇ ਉਛਾਲ ਦੇ ਨਾਲ 10,421 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 
ਟਾਪ ਗੇਨਰਸ
ਲਾਰਸਨ, ਯੈੱਸ ਬੈਂਕ, ਓ.ਐੱਨ.ਜੀ.ਸੀ., ਟਾਟਾ ਮੋਟਰਜ਼, ਐੱਚ.ਪੀ.ਸੀ.ਐੱਲ., ਅਦਾਨੀ ਪੋਟਰਸ
ਟਾਪ ਲੂਜ਼ਰਸ 
ਭਾਰਤੀ ਇੰਫਰਾਟੈੱਲ, ਇੰਡਸਇੰਡ ਬੈਂਕ, ਆਇਸ਼ਰ ਮੋਟਰਜ਼, ਕੋਲ ਇੰਡੀਆ, ਵੇਦਾਂਤਾ, ਆਈ.ਸੀ.ਆਈ.ਸੀ.ਆਈ. ਬੈਂਕ, ਆਈ.ਟੀ.ਸੀ.


Related News