ਸ਼ੇਅਰ ਬਾਜ਼ਾਰ 'ਚ ਵਾਪਸ ਆਈ ਰੌਣਕ, ਸੈਂਸੈਕਸ 187 ਅੰਕ ਚੜ੍ਹ ਕੇ ਖੁੱਲ੍ਹਿਆ
Wednesday, Aug 30, 2017 - 10:04 AM (IST)

ਨਵੀਂ ਦਿੱਲੀ—ਨਾਰਥ ਕੋਰੀਆ ਟੈਨਸ਼ਨ ਤੋਂ ਅਮਰੀਕਾ ਸਮੇਤ ਏਸ਼ੀਆਈ ਬਾਜ਼ਾਰ ਉਭਰਨ 'ਚ ਕਾਮਯਾਬ ਰਹੇ ਹਨ। ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ। ਸੈਂਸੈਕਸ 187 ਅੰਕ ਵਧ ਕੇ 31,576 ਅੰਕ 'ਤੇ ਜਦਕਿ ਨਿਫਟੀ 63 ਅੰਕ ਚੜ੍ਹ ਕੇ 9859 ਦੇ ਪੱਧਰ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਐੱਨ. ਐੱਸ. ਈ. 'ਚ ਸਾਰੇ ਸੈਕਟਰਲਸ ਇੰਡੈਕਸ ਹਰੇ ਨਿਸ਼ਾਨ 'ਚ ਕਾਰੋਬਾਰ ਕਰਦੇ ਦਿਸ ਰਹੇ ਸਨ। ਸਭ ਤੋਂ ਜ਼ਿਆਦਾ ਤੇਜ਼ੀ ਮੈਟਲ ਅਤੇ ਰਿਐਲਟੀ ਇੰਡੈਕਸ 'ਚ ਹੈ। ਫਿਲਹਾਲ ਸੈਂਸੈਕਸ 252.82 ਅੰਕ ਭਾਵ 0.81 ਫੀਸਦੀ ਦੀ ਤੇਜ਼ੀ ਨਾਲ 31,641.21 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਨਿਫਟੀ 84.45 ਅੰਕ ਭਾਵ 0.86 ਫੀਸਦੀ ਦੀ ਮਜ਼ਬੂਤੀ ਦੇ ਨਾਲ 9,880.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਤੇਜ਼ੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਨਜ਼ਰ ਆ ਰਹੀ ਹੈ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ ਕਰੀਬ 1 ਫੀਸਦੀ ਵਧਿਆ ਹੈ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 1.1 ਫੀਸਦੀ ਦੀ ਮਜ਼ਬੂਤੀ ਆਈ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 1 ਫੀਸਦੀ ਤੱਕ ਉਛਲਿਆ ਹੈ।
ਬੈਂਕ ਨਿਫਟੀ 'ਚ ਉਛਾਲ
ਬੈਂਕਿੰਗ, ਆਟੋ, ਐੱਫ. ਐੱਮ. ਸੀ. ਜੀ., ਮੈਟਲ, ਫਾਰਮਾ, ਰਿਐਲਟੀ, ਕੈਪੀਟਲ ਗੁਡਸ, ਕੰਜ਼ਿਊਮਰ ਡਿਊਰੇਬਲਸ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਦਿਸ ਰਹੀ ਹੈ। ਬੈਂਕ ਨਿਫਟੀ 0.6 ਫੀਸਦੀ ਉਛਲ ਕੇ 24,275 ਦੇ ਪੱਧਰ 'ਤੇ ਪਹੁੰਚ ਗਿਆ ਹੈ।
ਟਾਪ ਲੂਜਰਸ-ਟਾਪ ਗੇਨਰ
ਬਾਜ਼ਾਰ 'ਚ ਕਾਰੋਬਾਰ ਦੇ ਇਸ ਦੌਰਾਨ ਦਿੱਗਜ ਸ਼ੇਅਰਾਂ 'ਚ ਹਿੰਡਾਲਕੋ, ਅਰਵਿੰਦੋ ਫਾਰਮਾ, ਯਸ਼ ਬੈਂਕ, ਵੇਦਾਂਤਾ, ਅੰਬੂਜਾ ਸੀਮੈਂਟ, ਡਾ ਰੇੱਡੀਜ਼, ਆਈ. ਸੀ. ਆਈ. ਸੀ. ਆਈ. ਬੈਂਕ, ਲਿਊਪਿਨ, ਐੱਮ ਐਂਡ ਐੱਮ ਅਤੇ ਹੀਰੋ ਮੋਟੋ 2.2-0.4 ਫੀਸਦੀ ਤੱਕ ਵਧੇ ਹਨ। ਹਾਲਾਂਕਿ ਦਿੱਗਜ਼ ਸ਼ੇਅਰਾਂ 'ਚ ਐੱਨ. ਟੀ. ਪੀ. ਸੀ., ਟਾਟਾ ਮੋਟਰਸ ਡੀ. ਵੀ. ਆਰ., ਓ. ਐੱਨ. ਜੀ. ਸੀ., ਭਾਰਤੀ ਏਅਰਟੈੱਲ, ਰਿਲਾਇੰਸ ਇੰਡਸਟਰੀਜ਼ ਅਤੇ ਜੀ ਇੰਟਰਨੈੱਟ 2.9-0.5 ਫੀਸਦੀ ਤੱਕ ਡਿੱਗੇ ਹਨ।