ਸ਼ੇਅਰ ਬਾਜ਼ਾਰ ''ਚ ਵੱਡੀ ਗਿਰਾਵਟ : ਸੈਂਸੈਕਸ 600 ਤੋਂ ਵੱਧ ਅੰਕ ਟੁੱਟਿਆ ਤੇ ਨਿਫਟੀ ਵੀ ਡਿੱਗ ਕੇ ਹੋਇਆ ਬੰਦ
Thursday, Jan 20, 2022 - 04:12 PM (IST)
ਮੁੰਬਈ - ਸ਼ੇਅਰ ਬਾਜ਼ਾਰ 'ਚ ਅੱਜ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ ਦਿਨ ਦੇ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰ ਲਗਾਤਾਰ ਦੋ ਦਿਨਾਂ ਦੀ ਸੁਸਤੀ ਦੇ ਵਿਚਕਾਰ ਵੱਡੀ ਗਿਰਾਵਟ ਲੈ ਕੇ ਬੰਦ ਹੋਇਆ ਹੈ। ਬੀਐਸਈ ਨੇ ਹਫ਼ਤੇ ਦੇ ਚੌਥੇ ਦਿਨ ਭਾਰੀ ਗਿਰਾਵਟ ਦਰਜ ਕੀਤੀ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 634 ਅੰਕ ਡਿੱਗ ਕੇ 59,464 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 181 ਅੰਕ ਡਿੱਗ ਕੇ 17,757 'ਤੇ ਬੰਦ ਹੋਇਆ।
ਪਿਛਲੇ ਤਿੰਨ ਦਿਨਾਂ 'ਚ ਸੈਂਸੈਕਸ 1,844 ਅੰਕ ਡਿੱਗ ਚੁੱਕਾ ਹੈ। ਇਹ ਤਿੰਨੋਂ ਦਿਨਾਂ 'ਚ 500-500 ਅੰਕਾਂ ਤੋਂ ਵੱਧ ਡਿੱਗਿਆ ਹੈ। ਮੰਗਲਵਾਰ ਨੂੰ 554 ਅੰਕ, ਬੁੱਧਵਾਰ ਨੂੰ 656 ਅਤੇ ਅੱਜ 634 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੌਰਾਨ ਨਿਵੇਸ਼ਕਾਂ ਦੇ ਕਰੀਬ 6.5 ਲੱਖ ਕਰੋੜ ਰੁਪਏ ਡੁੱਬ ਗਏ ਹਨ। ਮਾਰਕੀਟ ਕੈਪ 280 ਲੱਖ ਕਰੋੜ ਰੁਪਏ ਤੋਂ ਘਟ ਕੇ 273.46 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ।
ਟਾਪ ਗੇਨਰਜ਼
ਪਾਵਰਗ੍ਰਿਡ, ਅਲਟਰਾਟੈਕ ਸੀਮੈਂਟ, ਏਸ਼ੀਅਨ ਪੇਂਟਸ, ਮਾਰੂਤੀ, ਟਾਟਾ ਸਟੀਲ ,ਏਅਰਟੈੱਲ
ਟਾਪ ਲੂ਼ਜਰਜ਼
ਨੇਸਲੇ, ਵਿਪਰੋ, ਟੇਕ ਮਹਿੰਦਰਾ, HDFC, TCS, ਸਨ ਫਾਰਮਾ , ਬਜਾਜ ਫਿਨਸਰਵ, ਇੰਫੋਸਿਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।