ਬਾਜ਼ਾਰ 'ਤੇ ਲਾਲੀ, ਸੈਂਸੈਕਸ 338 ਅੰਕ ਧੜੰਮ, ਨਿਫਟੀ 15,000 ਤੋਂ ਥੱਲ੍ਹੇ ਬੰਦ

Thursday, May 20, 2021 - 03:33 PM (IST)

ਬਾਜ਼ਾਰ 'ਤੇ ਲਾਲੀ, ਸੈਂਸੈਕਸ 338 ਅੰਕ ਧੜੰਮ, ਨਿਫਟੀ 15,000 ਤੋਂ ਥੱਲ੍ਹੇ ਬੰਦ

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਅਤੇ ਮੈਟਲ ਸਟਾਕਸ ਵਿਚ ਗਿਰਾਵਟ ਕਾਰਨ ਦਲਾਲ ਸਟ੍ਰੀਟ 'ਤੇ ਦਬਾਅ ਵਧਣ ਨਾਲ ਬਾਜ਼ਾਰ ਨੇ ਲਾਲ ਨਿਸ਼ਾਨ 'ਤੇ ਸਮਾਪਤੀ ਕੀਤੀ ਹੈ। ਬੀ. ਐੱਸ. ਈ. ਸੈਂਸੈਕਸ 337.78 ਅੰਕ ਯਾਨੀ 0.68 ਫ਼ੀਸਦੀ ਦੀ ਗਿਰਾਵਟ ਨਾਲ 49,564.86 ਦੇ ਪੱਧਰ 'ਤੇ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 109.50 ਅੰਕ ਯਾਨੀ 0.73 ਫ਼ੀਸਦੀ ਡਿੱਗ ਕੇ 14,920.65 ਦੇ ਪੱਧਰ 'ਤੇ ਬੰਦ ਹੋਇਆ ਹੈ। ਬੈਂਕਿੰਗ, ਆਟੋ, ਆਈ. ਟੀ. ਅਤੇ ਫਾਰਮਾ ਸੈਕਟਰ ਵਿਚ ਗਿਰਾਵਟ ਦੇਖਣ ਨੂੰ ਮਿਲੀ।

ਸੈਂਸੈਕਸ ਤੇ ਨਿਫਟੀ ਵਿਚ ਅੱਜ ਟਾਪ ਗੇਨਰ ਮਹਿੰਦਰਾ ਐਂਡ ਮਹਿੰਦਰਾ ਰਿਹਾ। ਉੱਥੇ ਹੀ, ਦੋਹਾਂ ਇੰਡੈਕਸ ਵਿਚ ਲਗਭਗ 5 ਫ਼ੀਸਦੀ ਗਿਰਾਵਟ ਨਾਲ ਟਾਟਾ ਸਟੀਲ ਟਾਪ ਲੂਜ਼ਰ ਰਿਹਾ। ਬੀ. ਐੱਸ. ਈ. 30 ਵਿਚ 9 ਸਟਾਕਸ ਹਰੇ ਨਿਸ਼ਾਨ 'ਤੇ, ਜਦੋਂ ਕਿ ਬਾਕੀ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ।

PunjabKesari

ਰਿਲਾਇੰਸ ਇੰਡਸਟਰੀਜ਼ ਤੇ ਐੱਚ. ਡੀ. ਐੱਫ. ਸੀ. ਬੈਂਕ ਵਰਗੇ ਹੈਵੀਵੇਟ ਸਟਾਕਸ ਵਿਚ ਗਿਰਾਵਟ ਨੇ ਸੈਂਸੈਕਸ ਨੂੰ ਥੱਲ੍ਹੇ ਖਿੱਚਿਆ। ਐੱਫ. ਐੱਮ. ਸੀ. ਜੀ., ਫਾਰਮਾ ਤੇ ਰੀਐਲਟੀ ਸਟਾਕ ਵੀ ਦਬਾਅ ਹੇਠ ਸਨ। ਹਿੰਡਾਲਕੋ, ਟਾਟਾ ਸਟੀਲ, ਜੇ. ਐੱਸ. ਡਬਲਯੂ. ਸਟੀਲ, ਓ. ਐਨ. ਜੀ. ਸੀ., ਕੋਲ ਇੰਡੀਆ ਅਤੇ ਸੰਨ ਫਾਰਮਾ ਵਿਚ ਗਿਰਾਵਟ ਦਰਜ ਹੋਈ।  ਮੈਟਲ, ਟੈਲੀਕਾਮ, ਤੇਲ ਤੇ ਗੈਸ ਸਟਾਕਸ ਵਿਚ ਵਿਕਵਾਲੀ ਦੇ ਨਾਲ ਹੀ ਬਾਜ਼ਾਰ ਦੁਪਹਿਰ ਤੋਂ ਲਾਲ ਨਿਸ਼ਾਨ ਵਿਚ ਰਿਹਾ। ਟ੍ਰੇਡਰ ਇਸ ਲਈ ਵੀ ਚਿੰਤਤ ਸਨ ਕਿਉਂਕਿ ਕੁਝ ਰਿਪੋਰਟਾਂ ਦਾ ਕਹਿਣਾ ਹੈ ਕਿ ਕੋਵਿਡ ਕਾਰਨ ਵਿੱਤੀ ਸਾਲ 2021-22 ਲਈ ਸਰਕਾਰ ਦੀ ਵਿਨਿਵੇਸ਼ ਯੋਜਨਾ ਹੌਲੀ ਹੋ ਗਈ ਹੈ।


author

Sanjeev

Content Editor

Related News