ਸ਼ੇਅਰ ਬਾਜ਼ਾਰ 'ਚ ਪਰਤੀ ਰੌਣਕ : ਸੈਂਸੈਕਸ 487 ਅੰਕ ਚੜ੍ਹ ਕੇ ਖੁੱਲ੍ਹਿਆ, ਨਿਫਟੀ ਵੀ ਉਛਾਲਿਆ

Friday, Mar 26, 2021 - 10:20 AM (IST)

ਸ਼ੇਅਰ ਬਾਜ਼ਾਰ 'ਚ ਪਰਤੀ ਰੌਣਕ : ਸੈਂਸੈਕਸ 487 ਅੰਕ ਚੜ੍ਹ ਕੇ ਖੁੱਲ੍ਹਿਆ, ਨਿਫਟੀ ਵੀ ਉਛਾਲਿਆ

ਮੁੰਬਈ - ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਭਾਵ ਅੱਜ ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 487.40 ਅੰਕ ਭਾਵ 1.01 ਫੀਸਦੀ ਦੀ ਤੇਜ਼ੀ ਨਾਲ 48,927.52 ਦੇ ਪੱਧਰ 'ਤੇ ਖੁੱਲ੍ਹਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 152.90 ਅੰਕ ਭਾਵ 1.07 ਫੀਸਦੀ ਦੀ ਤੇਜ਼ੀ ਨਾਲ 14,477.80 ਦੇ ਪੱਧਰ 'ਤੇ ਖੁੱਲਿ੍ਹਆ ਹੈ। ਪਿਛਲੇ ਕਾਰੋਬਾਰੀ ਦਿਨ ਭਾਵ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਸੀ।

ਬੀ.ਐਸ.ਸੀ. 'ਤੇ 1,581 ਸ਼ੇਅਰਾਂ ਵਿਚ ਕਾਰੋਬਾਰ ਹੋ ਰਿਹਾ ਹੈ ਅਤੇ ਇਸ ਦੌਰਾਨ 1,278 ਸ਼ੇਅਰ ਵਾਧਾ ਲੈ ਕੇ ਕਾਰੋਬਾਰ ਕਰ ਰਹੇ ਹਨ। ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪ 200.82 ਲੱਖ ਕਰੋੜ ਰੁਪਏ ਹੋ ਗਈ ਹੈ ਜੋ ਕੱਲ੍ਹ 198.75 ਲੱਖ ਕਰੋੜ ਰੁਪਏ ਸੀ।

ਅਮਰੀਕੀ ਬਾਜ਼ਾਰ ਵਿਚ ਖਰੀਦਦਾਰੀ ਕਾਰਨ ਏਸ਼ੀਆਈ ਬਾਜ਼ਾਰਾਂ ਵਿਚ ਪਰਤੀ ਰੌਣਕ

  • ਹਾਂਗ ਕਾਂਗ ਦਾ ਹੈਂਗਸੈਂਗ ਇੰਡੈਕਸ 287 ਅੰਕ ਯਾਨੀ 1% ਦੀ ਤੇਜ਼ੀ ਨਾਲ 28,187 'ਤੇ ਬੰਦ ਹੋਇਆ ਹੈ।
  • ਚੀਨ ਦਾ ਸ਼ੰਘਾਈ ਕੰਪੋਜ਼ਿਟ 46 ਅੰਕ ਦੀ ਤੇਜ਼ੀ ਨਾਲ 3,409 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
  • ਜਾਪਾਨ ਦਾ ਨਿੱਕੇਈ ਇੰਡੈਕਸ 464 ਅੰਕ ਚੜ੍ਹ ਕੇ 29,194 'ਤੇ ਕਾਰੋਬਾਰ ਕਰ ਰਿਹਾ ਹੈ।
  • ਕੋਰੀਆ ਦਾ ਕੋਸਪੀ ਇੰਡੈਕਸ ਅਤੇ ਆਸਟਰੇਲੀਆ ਦੇ ਆਲ ਆਰਡੀਨਰੀਜ਼ ਵਿਚ ਵੀ 0.80% ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।

ਯੂ.ਐਸ. ਦੇ ਬਾਜ਼ਾਰ ਵਿਚ ਵਾਪਸ ਪਰਤੀ ਰੌਣਕ 

ਨਿਵੇਸ਼ਕਾਂ ਨੇ ਯੂ.ਐਸ. ਦੀ ਆਰਥਿਕਤਾ ਵਿਚ ਸੁਧਾਰ ਦੀ ਉਮੀਦ ਵਿਚ ਖਰੀਦਦਾਰੀ ਕੀਤੀ। ਡਾਓ ਜੋਨਜ਼ ਇੰਡੈਕਸ 199 ਅੰਕ ਦੀ ਤੇਜ਼ੀ ਨਾਲ 32,619 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ ਇੰਡੈਕਸ 15 ਅੰਕ ਦੀ ਤੇਜ਼ੀ ਨਾਲ 12,977 ਅੰਕਾਂ 'ਤੇ ਬੰਦ ਹੋਇਆ ਹੈ। ਇਸੇ ਤਰ੍ਹਾਂ ਐਸ.ਐਂਡ.ਪੀ. 500 ਇੰਡੈਕਸ ਵੀ 20 ਅੰਕ ਵਧ ਕੇ 3,909 ਅੰਕ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਯੂਰਪੀਅਨ ਮਾਰਕੀਟ ਵਿਚ ਫਰਾਂਸ, ਬ੍ਰਿਟੇਨ ਅਤੇ ਜਰਮਨੀ ਦੇ ਸਟਾਕ ਬਾਜ਼ਾਰਾਂ ਸਮੇਤ ਫਲੈਟ ਕਾਰੋਬਾਰ ਦੇਖਣ ਨੂੰ ਮਿਲਿਆ।

ਟਾਪ ਗੇਨਰਜ਼

ਬਜਾਜ ਆਟੋ, ਐਚ.ਸੀ.ਐਲ. ਟੇਕ, ਏਸ਼ੀਅਨ ਪੇਂਟਸ, ਓ.ਐਨ.ਜੀ.ਸੀ., ਕੋਟਕ ਮਹਿੰਦਰਾ ਬੈਂਕ, ਭਾਰਤੀ ਏਅਰਟੈੱਲ, ਐਚ.ਡੀ.ਐਫ.ਸੀ., ਪਾਵਰ ਗਰਿੱਡ, ਆਈ.ਟੀ.ਸੀ., ਟਾਈਟਨ

ਟਾਪ ਲੂਜ਼ਰਜ਼

ਟੀ.ਸੀ.ਐਸ., ਸਨਫਾਰਮਾ, ਡਾ. ਰੈੱਡੀ, ਪਾਵਰ ਗਰਿੱਡ

ਇਹ ਵੀ ਪੜ੍ਹੋ : IRCTC ਦੇ ਵਿਸ਼ੇਸ਼ ਪੈਕੇਜ ਤਹਿਤ ਕਰੋ 4 ਧਾਮਾਂ ਦੀ ਯਾਤਰਾ, 3 ਸਟਾਰ ਹੋਟਲ ਵਰਗੀਆਂ ਮਿਲਣਗੀਆਂ ਸਹੂਲਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News