ਸ਼ੇਅਰ ਬਾਜ਼ਾਰ 'ਚ ਵਾਧਾ: ਸੈਂਸੈਕਸ 335 ਅੰਕ ਤੇ ਨਿਫਟੀ 91 ਅੰਕ ਚੜ੍ਹ ਕੇ ਖੁੱਲ੍ਹਿਆ

Monday, Dec 13, 2021 - 10:00 AM (IST)

ਸ਼ੇਅਰ ਬਾਜ਼ਾਰ 'ਚ ਵਾਧਾ: ਸੈਂਸੈਕਸ 335 ਅੰਕ ਤੇ ਨਿਫਟੀ 91 ਅੰਕ ਚੜ੍ਹ ਕੇ ਖੁੱਲ੍ਹਿਆ

ਮੁੰਬਈ - ਅੱਜ ਹਫ਼ਤੇ ਦੇ ਪਹਿਲੇ ਦਿਨ ਬਾਜ਼ਾਰ ਵਿੱਚ ਰੌਣਕ ਦੇਖਣ ਨੂੰ ਮਿਲ ਰਹੀ ਅਤੇ ਇਹ 59 ਹਜ਼ਾਰ ਦੇ ਪਾਰ ਪਹੁੰਚ ਗਿਆ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 335 ਅੰਕ ਵਧ ਕੇ 59,122 'ਤੇ ਪਹੁੰਚ ਗਿਆ। ਊਰਜਾ ਅਤੇ ਬੈਂਕਿੰਗ ਸਟਾਕ ਅੱਜ ਚੜ੍ਹੇ ਹਨ। ਸੈਂਸੈਕਸ 317 ਅੰਕ ਚੜ੍ਹ ਕੇ 59,103 'ਤੇ ਰਿਹਾ। ਦਿਨ ਦੇ ਦੌਰਾਨ ਇਸਨੇ 59,201 ਦਾ ਉਪਰਲਾ ਪੱਧਰ ਬਣਾਇਆ ਜਦੋਂ ਕਿ ਇਸਨੇ 59,079 ਦਾ ਨੀਵਾਂ ਪੱਧਰ ਬਣਾਇਆ। ਸੈਂਸੈਕਸ ਦੇ 30 ਸ਼ੇਅਰਾਂ 'ਚ ਸਿਰਫ ਬਜਾਜ ਫਾਈਨਾਂਸ ਦਾ ਸਟਾਕ ਹੀ ਹੇਠਾਂ ਹੈ। ਇਸ ਦੇ ਬਾਕੀ 29 ਸ਼ੇਅਰ ਉੱਪਰ ਵਪਾਰ ਕਰ ਰਹੇ ਹਨ। ਪਾਵਰਗ੍ਰਿਡ ਟਾਪ ਗੇਨਰਾਂ ਵਿੱਚ 3% ਦੇ ਵਾਧੇ ਨਾਲ ਵਪਾਰ ਕਰ ਰਿਹਾ ਹੈ।

ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 91 ਅੰਕ ਵਧ ਕੇ 17,602 'ਤੇ ਕਾਰੋਬਾਰ ਕਰ ਰਿਹਾ ਹੈ। ਇਹ 17,619 'ਤੇ ਖੁੱਲ੍ਹਿਆ ਅਤੇ 17,639 ਦੇ ਉਪਰਲੇ ਪੱਧਰ ਨੂੰ ਬਣਾਇਆ। 17,600 ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ। ਨਿਫਟੀ ਦੇ 50 ਸਟਾਕਾਂ 'ਚੋਂ 48 ਸ਼ੇਅਰ ਲਾਭ 'ਚ ਹਨ ਜਦਕਿ 2 'ਚ ਗਿਰਾਵਟ ਹੈ। ਨਿਫਟੀ ਫਾਈਨੈਂਸ਼ੀਅਲ ਇੰਡੈਕਸ ਨਿਫਟੀ ਨੈਕਸਟ 50, ਨਿਫਟੀ ਮਿਡਕੈਪ ਅਤੇ ਨਿਫਟੀ ਬੈਂਕ ਦੇ ਨਾਲ ਲਾਭ ਵਿੱਚ ਵਪਾਰ ਕਰ ਰਿਹਾ ਹੈ। ਨਿਫਟੀ 'ਚ ਸਿਰਫ ਬਜਾਜ ਫਾਈਨਾਂਸ ਅਤੇ ਰਿਲਾਇੰਸ ਇੰਡਸਟਰੀਜ਼ ਗਿਰਾਵਟ 'ਚ ਹਨ। ਵੱਧ ਰਹੇ ਸਟਾਕ ਪਾਵਰਗ੍ਰਿਡ, ਐਕਸਿਸ ਬੈਂਕ, ਹਿੰਡਾਲਕੋ ਅਤੇ ਯੂਪੀਐਲ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 20 ਅੰਕ ਡਿੱਗ ਕੇ 58,786 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 5 ਅੰਕ ਡਿੱਗ ਕੇ 17,511 'ਤੇ ਆ ਗਿਆ ਸੀ।

ਐਕਸਿਸ ਬੈਂਕ 2%, ਟਾਟਾ ਸਟੀਲ 1.33%, ਸਨ ਫਾਰਮਾ 1.39%, ਮਾਰੂਤੀ 1.26% ਅਤੇ ਏਸ਼ੀਅਨ ਪੇਂਟਸ ਦੇ ਸ਼ੇਅਰ 1% ਤੋਂ ਵੱਧ ਚੜ੍ਹ ਕੇ ਕਾਰੋਬਾਰ ਕਰ ਰਹੇ ਹਨ। ਬਜਾਜ ਫਾਈਨਾਂਸ ਦਾ ਸਟਾਕ ਗਿਰਾਵਟ ਵਿੱਚ 1% ਤੋਂ ਵੱਧ ਹੇਠਾਂ ਹੈ। ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪ 267.68 ਲੱਖ ਕਰੋੜ ਰੁਪਏ ਹੈ।


author

Harinder Kaur

Content Editor

Related News