ਸ਼ੇਅਰ ਬਾਜ਼ਾਰ ''ਚ ਗਿਰਾਵਟ, ਸੈਂਸੈਕਸ 173 ਅੰਕ ਤੇ ਨਿਫਟੀ 45 ਅੰਕ ਹੇਠਾਂ ਖੁੱਲ੍ਹਿਆ
Tuesday, Dec 15, 2020 - 10:16 AM (IST)
ਮੁੰਬਈ — ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਸਟਾਕ ਮਾਰਕੀਟ ਹਫਤੇ ਦੇ ਦੂਜੇ ਕਾਰੋਬਾਰੀ ਦਿਨ ਭਾਵ ਮੰਗਲਵਾਰ ਨੂੰ ਗਿਰਾਵਟ ਲੈ ਕੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 173.90 ਅੰਕ ਭਾਵ 0.38 ਪ੍ਰਤੀਸ਼ਤ ਦੀ ਗਿਰਾਵਟ ਨਾਲ 46079.56 ਦੇ ਪੱਧਰ 'ਤੇ ਖੁੱਲ੍ਹਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 45.40 ਅੰਕ ਭਾਵ 0.33% ਦੀ ਗਿਰਾਵਟ ਨਾਲ 13512.80 ਦੇ ਪੱਧਰ 'ਤੇ ਖੁੱਲ੍ਹਿਆ।
ਟਾਪ ਗੇਨਰਜ਼
ਗੇਲ, ਓ.ਐੱਨ.ਜੀ.ਸੀ., ਆਈਸ਼ਰ ਮੋਟਰਜ਼, ਗ੍ਰਾਸਿਮ, ਕੋਲ ਇੰਡੀਆ
ਟਾਪ ਲੂਜ਼ਰਜ਼
ਐਕਸਿਸ ਬੈਂਕ, ਐਮ.ਐਂਡ.ਐਮ., ਐਸ.ਬੀ.ਆਈ., ਇਨਫੋਸਿਸ, ਏਸ਼ੀਅਨ ਪੇਂਟਸ
ਸੈਕਟਰਲ ਇੰਡੈਕਸ
ਅੱਜ ਫਾਰਮਾ ਨੂੰ ਛੱਡ ਕੇ ਸਾਰੇ ਸੈਕਟਰ ਲਾਲ ਨਿਸ਼ਾਨ 'ਤੇ ਖੁੱਲ੍ਹੇ। ਇਨ੍ਹਾਂ ਵਿਚ ਵਿੱਤ ਸੇਵਾਵਾਂ, ਪ੍ਰਾਈਵੇਟ ਬੈਂਕ, ਬੈਂਕ, ਆਈ.ਟੀ., ਰੀਅਲਟੀ ਐੱਫ.ਐੱਮ.ਸੀ.ਜੀ., ਆਟੋ, ਪੀ.ਐਸ.ਯੂ. ਬੈਂਕ, ਮੈਟਲ, ਮੀਡੀਆ ਸ਼ਾਮਲ ਹਨ।