ਬਾਜ਼ਾਰ 'ਚ ਤੇਜ਼ੀ, ਸੈਂਸੈਕਸ 295 ਅਤੇ ਨਿਫਟੀ 85 ਅੰਕ ਵਧ ਕੇ ਬੰਦ
Monday, Feb 12, 2018 - 04:03 PM (IST)
ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ ਤੋਂ ਮਿਲੇ ਚੰਗੇ ਸੰਕੇਤਾਂ ਨਾਲ ਸ਼ੇਅਰ ਬਾਜ਼ਾਰ ਵਾਧੇ ਨਾਲ ਬੰਦ ਹੋਇਆ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 294.71 ਅੰਕ ਭਾਵ 0.87 ਫੀਸਦੀ ਵਧ ਕੇ 34,300.47 'ਤੇ ਅਤੇ ਨਿਫਟੀ 84.80 ਅੰਕ ਭਾਵ 0.81 ਫੀਸਦੀ ਵਧ ਕੇ 10,539,75 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਅੱਜ ਸੈਂਸੈਕਸ 34332 ਅੰਕ ਤੇ ਅਤੇ ਨਿਫਟੀ 10555 ਅੰਕ 'ਤੇ ਪਹੁੰਚਣ 'ਚ ਕਾਮਯਾਬ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਮੁਦਰਾਸਫੀਤੀ ਦੇ ਅੰਕੜੇ ਜਾਰੀ ਹੋਣ ਤੋਂ ਪਹਿਲਾਂ ਘਰੇਲੂ ਨਿਵੇਸ਼ਕਾਂ ਦੀ ਲਿਵਾਲੀ ਨਾਲ ਅੱਜ ਕਾਰੋਬਾਰ 'ਚ ਸ਼ੇਅਰ ਬਾਜ਼ਾਰ 'ਚ ਵਾਧਾ ਰਿਹਾ ਹੈ।
ਮਿਡਕੈਪ ਅਤੇ ਸਮਾਲਕੈਪ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਚੰਗੀ ਖਰੀਦਾਰੀ ਨਜ਼ਰ ਆ ਰਹੀ ਹੈ। ਬੀ.ਐੱਸ.ਈ. ਦੇ ਮਿਡਕੈਪ ਇੰਡੈਕਸ 'ਚ 1.31 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 1.40 ਫੀਸਦੀ ਦੀ ਮਜ਼ਬੂਤੀ ਦਿਸੀ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 1.60 ਫੀਸਦੀ ਤੱਕ ਵਧਿਆ ਹੈ।
ਐੱਸ.ਬੀ.ਆਈ. ਦੇ ਸ਼ੇਅਰਾਂ 'ਚ 4 ਫੀਸਦੀ ਦੀ ਗਿਰਾਵਟ
ਦੇਸ਼ ਦੇ ਸਭ ਤੋਂ ਵੱਡੇ ਪੀ.ਐੱਸ.ਯੂ ਬੈਂਕ ਸਟੇਟ ਬੈਂਕ ਆਫ ਇੰਡੀਆ ਨੂੰ ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ 2416 ਕਰੋੜ ਦਾ ਘਾਟਾ ਹੋਇਆ ਹੈ। ਕਮਜ਼ੋਰੀ ਨਤੀਜੇ ਨਾਲ ਸੋਮਵਾਰ ਦੇ ਕਾਰੋਬਾਰ 'ਚ ਐੱਸ.ਬੀ.ਆਈ. ਦੇ ਸਟਾਕਸ 4 ਫੀਸਦੀ ਤੱਕ ਟੁੱਟ ਗਏ। ਬੀ.ਐੱਸ.ਈ. 'ਤੇ ਸਟਾਪ 3.84 ਫੀਸਦੀ ਡਿੱਗ ਕੇ ਸਟਾਕ 285 ਰੁਪਏ ਹੇਠਲੇ ਪੱਧਰ 'ਤੇ ਆ ਗਿਆ।
ਟਾਪ ਗੇਨਰਸ
ਟਾਟਾ ਸਟੀਲ, ਯਸ਼ ਬੈਂਕ, ਅਰਬਿੰਦੋ ਫਾਰਮਾ, ਪਾਵਰ ਗ੍ਰਿਡ, ਯੂਪੀਐੱਲ, ਭੇਲ, ਐੱਚ.ਡੀ.ਐੱਫ.ਸੀ
ਟਾਪ ਲੂਸਰ
ਐੱਸ.ਬੀ.ਆਈ., ਐੱਚ.ਸੀ.ਐੱਲ.ਟੇਕ, ਬੀ.ਪੀ.ਸੀ.ਐੱਲ., ਐੱਚ.ਪੀ.ਸੀ.ਐੱਲ, ਭਾਰਤੀ ਇੰਫਰਾਟੈੱਲ, ਇੰਫੋਸਿਸ, ਆਈ.ਟੀ.ਸੀ., ਟੀ.ਸੀ.ਐੱਸ।
