ਹਰੇ ਨਿਸ਼ਾਨ ''ਤੇ ਸ਼ੇਅਰ ਬਾਜ਼ਾਰ, ਸੈਂਸੈਕਸ 228 ਅੰਕ ਵਧਿਆ ਅਤੇ ਨਿਫਟੀ 10829 ''ਤੇ ਬੰਦ

08/23/2019 4:09:09 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਵਾਧੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 228.23 ਅੰਕ ਭਾਵ 0.63 ਫੀਸਦੀ ਦੇ ਵਾਧੇ ਨਾਲ 36,701.16 ਦੇ ਪੱਧਰ 'ਤੇ ਅਤੇ ਨਿਫਟੀ 88 ਅੰਕ ਭਾਵ 0.83 ਫੀਸਦੀ ਦੇ ਵਾਧੇ ਨਾਲ 10,829.35 ਦੇ ਪੱਧਰ 'ਤੇ ਬੰਦ ਹੋਇਆ ਹੈ। 
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਕੇ ਸਮਾਲਕੈਪ ਸ਼ੇਅਰਾਂ ਨੇ ਵੀ ਬਾਜ਼ਾਰ ਦੇ ਵਾਧੇ 'ਚ ਵਧ-ਚੜ੍ਹ ਕੇ ਹਿੱਸੇਦਾਰੀ ਲਈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.93 ਫੀਸਦੀ ਵਧ ਕੇ 13202 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.55 ਫੀਸਦੀ ਦੇ ਵਾਧੇ ਨਾਲ 12186 ਦੇ ਪਾਰ ਬੰਦ ਹੋਇਆ ਹੈ। 
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ
ਬੈਂਕਿੰਗ ਸ਼ੇਅਰਾਂ 'ਚ ਜ਼ੋਰਦਾਰ ਬਿਕਵਾਲੀ ਨਾਲ ਬੈਂਕ ਨਿਫਟੀ 0.26 ਫੀਸਦੀ ਦੀ ਗਿਰਾਵਟ ਦੇ ਨਾਲ 26958 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਟੋ, ਮੈਟਰ, ਰਿਐਲਟੀ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਨਿਫਟੀ ਦਾ ਆਟੋ ਇੰਡੈਕਸ 1.54 ਫੀਸਦੀ, ਮੈਟਲ ਇੰਡੈਕਸ 3.41 ਫੀਸਦੀ ਅਤੇ ਰਿਐਲਟੀ ਇੰਡੈਕਸ 0.80 ਫੀਸਦੀ ਦੇ ਵਾਧੇ ਨਾਲ ਬੰਦ ਹੋਏ ਹਨ।
ਟਾਪ ਗੇਨਰਸ
ਵੇਦਾਂਤਾ, ਯੂ.ਪੀ.ਐੱਲ., ਬੀ.ਪੀ.ਸੀ.ਐੱਲ, ਯੈੱਸ ਬੈਂਕ, ਓ.ਐੱਨ.ਜੀ.ਸੀ., ਮਹਿੰਦਰਾ ਐਂਡ ਮਹਿੰਦਰਾ, ਕੋਲ ਇੰਡੀਆ
ਟਾਪ ਲੂਜ਼ਰਸ
ਇੰਡਸਇੰਡ ਬੈਂਕ, ਆਈ.ਟੀ.ਸੀ., ਆਈ.ਸੀ.ਆਈ.ਸੀ.ਆਈ. ਬੈਂਕ, ਆਇਸ਼ਰ ਮੋਟਰਸ, ਐੱਚ.ਡੀ.ਐੱਫ.ਸੀ. ਬੈਂਕ, ਐੱਚ.ਯੂ.ਐੱਲ.


Aarti dhillon

Content Editor

Related News