ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ''ਚ ਨੁਕਸਾਨ ''ਚ, ਸੈਂਸੈਕਸ 69 ਅੰਕ ਹੇਠਾਂ

06/08/2022 11:10:21 AM

ਮੁੰਬਈ- ਸ਼ੇਅਰ ਬਾਜ਼ਾਰਾਂ 'ਚ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਗਿਰਾਵਟ ਰਹੀ ਅਤੇ ਬੀ.ਐੱਸ.ਈ. ਸੈਂਸੈਕਸ 69 ਅੰਕ ਹੇਠਾਂ ਆ ਗਿਆ। ਭਾਰਤੀ ਰਿਜ਼ਰਵ ਬੈਂਕ ਦੀ ਮੌਦਰਿਕ ਨੀਤੀ ਸਮੀਖਿਆ ਪੇਸ਼ ਹੋਣ ਤੋਂ ਪਹਿਲੇ ਇਹ ਗਿਰਾਵਟ ਆਈ। 
30 ਸ਼ੇਅਰਾਂ 'ਤੇ ਆਧਾਰਿਤ ਬੀ.ਐੱਸ.ਈ. ਸੈਂਸੈਕਸ 68.73 ਅੰਕ ਦੀ ਗਿਰਾਵਟ ਦੇ ਨਾਲ 55,038.61 ਅੰਕ 'ਤੇ ਆ ਗਿਆ। 
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 13.15 ਅੰਕ ਟੁੱਟ ਕੇ 16,403.20 ਅੰਕ 'ਤੇ ਕਾਰੋਬਾਰ ਕਰ ਰਿਹਾ ਸੀ।


Aarti dhillon

Content Editor

Related News