ਬਾਜ਼ਾਰ 'ਚ ਵੱਡਾ ਉਛਾਲ, ਸੈਂਸੈਕਸ 1000 ਅੰਕ ਦੀ ਤੇਜ਼ੀ ਨਾਲ 50,800 ਤੋਂ ਪਾਰ

Wednesday, Feb 24, 2021 - 04:35 PM (IST)

ਬਾਜ਼ਾਰ 'ਚ ਵੱਡਾ ਉਛਾਲ, ਸੈਂਸੈਕਸ 1000 ਅੰਕ ਦੀ ਤੇਜ਼ੀ ਨਾਲ 50,800 ਤੋਂ ਪਾਰ

ਮੁੰਬਈ- ਨੈਸ਼ਨਲ ਸਟਾਕ ਐਕਸਚੇਂਜ ਵਿਚ ਤਕਨੀਕੀ ਖ਼ਰਾਬੀ ਕਾਰਨ ਟ੍ਰੇਡਿੰਗ ਰੁਕ ਜਾਣ ਪਿੱਛੋਂ ਐੱਨ. ਐੱਸ. ਈ. ਅਤੇ ਬੀ. ਐੱਸ. ਈ. ਵਿਚ ਕਾਰੋਬਾਰ ਦੁਬਾਰਾ ਸ਼ੁਰੂ ਹੋਣ ਮਗਰੋਂ ਸੈਂਸੈਕਸ 1052.78 ਅੰਕ ਯਾਨੀ 2 ਫ਼ੀਸਦੀ ਦੀ ਲੰਮੀ ਛਲਾਂਗ ਲਾ ਕੇ 50,804.19 'ਤੇ ਪਹੁੰਚ ਗਿਆ। ਉੱਥੇ ਹੀ, ਨਿਫਟੀ 15 ਹਜ਼ਾਰ ਦੇ ਨਜ਼ਦੀਕ ਯਾਨੀ 255 ਅੰਕ ਦੇ ਉਛਾਲ ਨਾਲ 14,963 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਬਾਜ਼ਾਰ ਵਿਚ 3.45 'ਤੇ ਦੁਬਾਰਾ ਟ੍ਰੇਡਿੰਗ ਸ਼ੁਰੂ ਹੋਈ, ਜੋ ਸ਼ਾਮ 5 ਵਜੇ ਤੱਕ ਚੱਲੇਗੀ। ਤਕਨੀਕੀ ਖ਼ਰਾਬੀ ਕਾਰਨ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) 'ਤੇ 11.40 ਵਜੇ ਸਾਰੇ ਸੈਗਮੈਂਟ ਨੂੰ ਬੰਦ ਕਰ ਦਿੱਤਾ ਗਿਆ ਸੀ।

NSE ਦੇ ਲਾਈਵ ਡਾਟਾ ਅਪਡੇਟ ਵਿਚ ਅੱਜ ਸਵੇਰ ਤੋਂ ਹੀ ਦਿੱਕਤ ਆ ਰਹੀ ਸੀ। ਸੋਸ਼ਲ ਮੀਡੀਆ 'ਤੇ ਪ੍ਰਚੂਨ ਟ੍ਰੇਡਰ ਅਤੇ ਬ੍ਰੋਕਰੇਜ ਹਾਊਸ ਲਗਾਤਾਰ ਇਸ ਦੀ ਸ਼ਿਕਾਇਤ ਕਰ ਰਹੇ ਸਨ। ਐਕਸਚੇਂਜ 'ਤੇ ਇਸ ਤਰ੍ਹਾਂ ਦੀ ਸਮੱਸਿਆ ਜੁਲਾਈ 2017 ਵਿਚ ਵੀ ਦੇਖਣ ਨੂੰ ਮਿਲੀ ਸੀ, ਜਦੋਂ ਕੈਸ਼ ਅਤੇ ਵਾਇਦਾ ਸੈਂਗਮੈਂਟ ਨੂੰ ਤਕਨੀਕੀ ਦਿੱਕਤਾਂ ਦੇ ਮੱਦੇਨਜ਼ਰ ਬੰਦ ਕਰਨਾ ਪਿਆ ਸੀ। ਭਾਰਤ ਦੀ ਜੀ. ਡੀ. ਪੀ. ਤੀਜੀ ਤਿਮਾਹੀ ਵਿਚ ਸਕਾਰਾਤਮਕ ਰਹਿਣ ਦੀ ਉਮੀਦ ਨਾਲ ਬੁੱਧਵਾਰ ਨੂੰ ਕਾਰੋਬਾਰ ਵਿਚ ਸ਼ਾਨਦਾਰ ਬੜ੍ਹਤ ਦੇਖਣ ਨੂੰ ਮਿਲੀ ਹੈ। ਸਰਕਾਰ ਦਸੰਬਰ ਤਿਮਾਹੀ ਦੇ ਜੀ. ਡੀ. ਪੀ. ਅੰਕੜੇ ਸ਼ੁੱਕਰਵਾਰ ਨੂੰ ਜਾਰੀ ਕਰਨ ਵਾਲੀ ਹੈ। ਇਕ ਰਿਪੋਰਟ ਮੁਤਾਬਕ, 2020-21 ਦੀ ਤੀਜੀ ਤਿਮਾਹੀ (ਅਕਤੂਬਰ-ਦਸੰਬਰ) ਵਿਚ ਭਾਰਤ ਦੀ ਜੀ. ਡੀ. ਪੀ. ਸਾਕਾਰਾਤਮਕ 1.3 ਫ਼ੀਸਦੀ ਰਹਿ ਸਕਦੀ ਹੈ।


author

Sanjeev

Content Editor

Related News