ਸੈਂਸੈਕਸ 85 ਅੰਕ ਦੀ ਤੇਜ਼ੀ ਨਾਲ 51,100 ਤੋਂ ਪਾਰ, ਨਿਫਟੀ 15,300 ਤੋਂ ਉਪਰ

Thursday, May 27, 2021 - 09:17 AM (IST)

ਸੈਂਸੈਕਸ 85 ਅੰਕ ਦੀ ਤੇਜ਼ੀ ਨਾਲ 51,100 ਤੋਂ ਪਾਰ, ਨਿਫਟੀ 15,300 ਤੋਂ ਉਪਰ

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਭਾਰਤੀ ਬਾਜ਼ਾਰਾਂ ਨੇ ਹਲਕੀ ਪਰ ਰਿਕਾਰਡ ਪੱਧਰ ਦੇ ਨਜ਼ਦੀਕ ਸ਼ੁਰੂਆਤ ਕੀਤੀ ਹੈ। ਬੀ. ਐੱਸ. ਈ. ਸੈਂਸੈਕਸ 85.70 ਅੰਕ ਯਾਨੀ 0.17  ਫ਼ੀਸਦੀ ਦੀ ਮਜਬੂਤੀ ਨਾਲ ਦੇ ਪੱਧਰ 51,103.22 'ਤੇ ਖੁੱਲ੍ਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ ਨਿਫਟੀ ਨੇ 24.60 ਅੰਕ ਯਾਨੀ 0.16  ਫ਼ੀਸਦੀ ਦੀ ਤੇਜ਼ੀ ਨਾਲ 15,326.05 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ। ਇਸ ਤੋਂ ਪਹਿਲਾਂ ਸੈਂਸੈਕਸ ਨੇ 16 ਫਰਵਰੀ 2021 ਨੂੰ 52,516.76 ਦਾ ਆਲਟਾਈਮ ਹਾਈ ਪੱਧਰ ਛੂਹਿਆ ਸੀ। ਨਿਫਟੀ ਦਾ ਸਰਵਉੱਚ ਪੱਧਰ 15,431 ਰਿਹਾ ਹੈ।

ਸੰਨ ਫਾਰਮਾ, ਆਈਸ਼ਰ ਮੋਟਰਜ਼, ਕੈਡਿਲਾ ਹੈਲਥਕੇਅਰ, ਪੇਜ ਇੰਡਸਟਰੀਜ਼, ਡਿਕਸਨ ਟੈਕਨਾਲੋਜੀ, ਐਲਕਾਇਲ ਅਮੀਨੇਸ, ਫੋਨਿਕਸ ਮਿੱਲਜ਼, ਯੂਕੋ ਬੈਂਕ, ਐਜਿਸ ਲੌਜਿਸਟਿਕਸ, ਸੋਲਰ ਇੰਡਸਟਰੀਜ਼, ਐੱਚ. ਈ. ਜੀ., ਮੈਟਰੋਪੋਲਿਸ, ਫਾਈਨ ਆਰਗੈਨਿਕ, ਇੰਡੀਆ ਗ੍ਰਿਡ, ਵੋਕਹਾਰਟ ਅੱਜ ਮਾਰਚ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕਰਨਗੀਆਂ। ਉੱਥੇ ਹੀ, ਬੀ. ਪੀ. ਸੀ. ਐੱਲ., ਮੱਨਾਪੁਰਮ ਫਾਈਨੈਂਸ ਤੇ ਬਰਜਰ ਪੇਂਟਸ ਅੱਜ ਫੋਕਸ ਵਿਚ ਹੋਣਗੇ। 

ਗਲੋਬਲ ਬਾਜ਼ਾਰ-
ਯੂ. ਐੱਸ. ਬਾਜ਼ਾਰ ਦੀ ਗੱਲ ਕਰੀਏ ਤਾਂ ਡਾਓ ਜੋਂਸ 11 ਅੰਕ ਯਾਨੀ 0.03 ਫ਼ੀਸਦੀ ਦੀ ਹਲਕੀ ਤੇਜ਼ੀ ਨਾਲ 34,323 'ਤੇ, ਜਦੋਂ ਕਿ ਐੱਸ. ਐਂਡ ਪੀ.-500 ਇੰਡੈਕਸ 0.2 ਫ਼ੀਸਦੀ ਦੀ ਮਜਬੂਤੀ ਨਾਲ 4,196 'ਤੇ ਅਤੇ ਨੈਸਡੇਕ ਕੰਪੋਜ਼ਿਟ 0.6 ਫ਼ੀਸਦੀ ਦੀ ਬੜ੍ਹਤ ਨਾਲ 13,738 'ਤੇ ਬੰਦ ਹੋਇਆ ਹੈ।

ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਵਿਚ ਮਿਲੇ-ਜੁਲੇ ਰੁਝਾਨ ਹਨ। ਸਿੰਗਾਪੁਰ ਐਕਸਚੇਂਜ ਵਿਚ ਐੱਸ. ਜੀ. ਐਕਸ. ਨਿਫਟੀ 50 ਅੰਕ ਯਾਨੀ 0.32 ਫ਼ੀਸਦੀ ਦੇ ਉਛਾਲ ਨਾਲ 15,351 'ਤੇ ਕਾਰੋਬਾਰ ਕਰ ਰਿਹਾ ਸੀ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਵੀ 0.44 ਫ਼ੀਸਦੀ ਵੱਧ ਕੇ 3,609 'ਤੇ ਸੀ। ਹਾਲਾਂਕਿ, ਹਾਂਗਕਾਂਗ ਦਾ ਹੈਂਗਸੇਂਗ 0.22 ਫ਼ੀਸਦੀ ਦੀ ਗਿਰਾਵਟ ਨਾਲ 29,1016 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਦੱਖਣੀ ਕੋਰੀਆ ਦਾ ਕੋਸਪੀ ਵੀ 0.64 ਫ਼ੀਸਦੀ ਦੀ ਗਿਰਾਵਟ ਨਾਲ 3,148 'ਤੇ ਕਾਰੋਬਾਰ ਕਰ ਰਿਹਾ ਸੀ।  


author

Sanjeev

Content Editor

Related News