ਸ਼ੇਅਰ ਬਜ਼ਾਰ 'ਚ ਪਰਤੀ ਰੌਣਕ, ਸੈਂਸੈਕਸ 'ਚ 533 ਅੰਕਾਂ ਦਾ ਉਛਾਲ

Tuesday, Mar 03, 2020 - 10:34 AM (IST)

ਸ਼ੇਅਰ ਬਜ਼ਾਰ 'ਚ ਪਰਤੀ ਰੌਣਕ, ਸੈਂਸੈਕਸ 'ਚ 533 ਅੰਕਾਂ ਦਾ ਉਛਾਲ

ਮੁੰਬਈ — ਭਾਰਤ ਸਮੇਤ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਗਲੋਬਲ ਬਜ਼ਾਰਾਂ 'ਚ ਰਹੀ ਤੇਜ਼ੀ ਕਾਰਨ ਘਰੇਲੂ ਸ਼ੇਅਰ ਬਾਜ਼ਾਰ ਵੀ 3 ਮਾਰਤ 2020 ਨੂੰ ਵਾਧੇ ਨਾਲ ਹਰੇ ਨਿਸ਼ਾਨ 'ਤੇ ਖੁੱਲ੍ਹੇ। ਹਫਤੇ ਦੇ ਦੂਜੇ ਦਿਨ ਯਾਨੀ ਕਿ ਅੱਜ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਜ਼ੋਰਦਾਰ ਵਾਧੇ ਨਾਲ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 533.71 ਅੰਕ ਯਾਨੀ ਕਿ 1.40 ਫੀਸਦੀ ਦੇ ਵਾਧੇ ਨਾਲ 38,677 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 157.70 ਅੰਕ ਯਾਨੀ ਕਿ 1.42 ਫੀਸਦੀ ਦੇ ਵਾਧੇ ਨਾਲ 11,290.45 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 442.49 ਅੰਕ ਯਾਨੀ 1.16 ਫੀਸਦੀ ਦੇ ਵਾਧੇ ਬਾਅਦ 38,586.51 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨਿਫਟੀ ਵੀ 146.10 ਅੰਕ ਯਾਨੀ ਕਿ 1.31 ਫੀਸਦੀ ਦੇ ਵਾਧੇ ਨਾਲ 11,278.85 ਦੇ ਪੱਧਰ 'ਤੇ ਖੁੱਲ੍ਹਿਆ।

ਸੈਂਸੈਕਸ ਅਤੇ ਨਿਫਟੀ ਦੀ ਸ਼ੁਰੂਆਤ ਅੱਜ ਤੇਜ਼ੀ ਨਾਲ ਹੋਈ ਹੈ। ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਤੇਜ਼ੀ ਨਜ਼ਰ ਆ ਰਹੀ ਹੈ। ਬੀ.ਐਸ.ਈ. ਦਾ ਮਿਡਕੈਪ ਇੰਡੈਕਸ 1.64 ਫੀਸਦੀ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ। ਬੀ.ਐਸ.ਈ. ਦਾ ਸਮਾਲਕੈਪ ਇੰਡੈਕਸ 1.47 ਫੀਸਦੀ ਦੀ ਵੱਡੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ। ਤੇਲ-ਗੈਸ ਸ਼ੇਅਰਾਂ ਵਿਚ ਚੰਗੀ ਮਜ਼ਬੂਤੀ ਨਜ਼ਰ ਆ ਰਹੀ ਹੈ। ਬੀ.ਐਸ.ਈ. ਦਾ ਆਇਲ ਐਂਡ ਗੈਸ ਇੰਡੈਕਸ 1.78 ਫੀਸਦੀ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੇ ਫਾਰਮਾ ਇੰਡੈਕਸ 'ਚ 1.70 ਫੀਸਦੀ ਅਤੇ ਰੀਅਲਟੀ ਇੰਡੈਕਸ 'ਚ 1.31 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।

ਸੈਕਟੋਰੀਅਲ ਇੰਡੈਕਸ ਦਾ ਹਾਲ

ਅੱਜ ਸਾਰੇ ਸੈਕਟਰ ਹਰੇ ਨਿਸ਼ਾਨ 'ਤੇ ਖੁੱਲ੍ਹੇ। ਇਨ੍ਹਾਂ 'ਚ ਪੀ.ਐਸ.ਯੂ. ਬੈਂਕ, ਆਈ.ਟੀ., ਫਾਰਮਾ, ਨਿੱਜੀ ਬੈਂਕ, ਆਟੋ, ਰੀਅਲਟੀ, ਮੀਡੀਆ, ਐਫ.ਐਮ.ਸੀ.ਜੀ. ਅਤੇ ਮੈਟਲ ਸ਼ਾਮਲ ਹੈ।

ਟਾਪ ਗੇਨਰਜ਼

ਵੇਦਾਂਤ ਲਿਮਟਿਡ, ਐਮ ਐਂਡ ਐਮ, ਯੇਸ ਬੈਂਕ, ਟਾਟਾ ਸਟੀਲ, ਟਾਟਾ ਮੋਟਰਜ਼, ਜੇਐਸਡਬਲਯੂ ਸਟੀਜ਼, ਜ਼ੀ ਲਿਮਟਿਡ ਅਤੇ ਆਈ.ਓ.ਸੀ.


 


Related News