ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ 250 ਅੰਕ ਮਜ਼ਬੂਤ, ਨਿਫਟੀ 21,700 ਦੇ ਪੱਧਰ ਦੇ ਨੇੜੇ ਪੁੱਜਾ

Saturday, Jan 20, 2024 - 11:01 AM (IST)

ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ 250 ਅੰਕ ਮਜ਼ਬੂਤ, ਨਿਫਟੀ 21,700 ਦੇ ਪੱਧਰ ਦੇ ਨੇੜੇ ਪੁੱਜਾ

ਮੁੰਬਈ (ਭਾਸ਼ਾ) - ਘਰੇਲੂ ਬਾਜ਼ਾਰਾਂ ਵਿੱਚ ਸ਼ਨੀਵਾਰ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਤੇਜ਼ੀ ਵੇਖਣ ਨੂੰ ਮਿਲੀ ਅਤੇ ਵਿੱਤੀ ਸ਼ੇਅਰਾਂ ਦੀ ਖਰੀਦਦਾਰੀ ਨਾਲ ਬੀਐੱਸਈ ਸੈਂਸੈਕਸ 250 ਅੰਕ ਵਧਿਆ। 30 ਸ਼ੇਅਰਾਂ 'ਤੇ ਆਧਾਰਿਤ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 250.08 ਅੰਕ ਦੀ ਤੇਜ਼ੀ ਨਾਲ 71,933.31 'ਤੇ ਖੁੱਲ੍ਹਿਆ। ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 75.80 ਅੰਕ ਦੀ ਤੇਜ਼ੀ ਨਾਲ 21,698.20 'ਤੇ ਖੁੱਲ੍ਹਿਆ। ਦਸੰਬਰ ਤਿਮਾਹੀ ਦੇ ਨਤੀਜਿਆਂ ਤੋਂ ਬਾਅਦ ਐੱਚਯੂਐੱਲ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਦਬਾਅ ਹੇਠ ਸਨ। 

ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ

ਸ਼ੁੱਕਰਵਾਰ ਨੂੰ ਤੀਜੀ ਤਿਮਾਹੀ ਦੀ ਕਮਾਈ ਦੀ ਘੋਸ਼ਣਾ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਸਵੇਰ ਦੇ ਕਾਰੋਬਾਰ ਵਿੱਚ 0.18 ਫ਼ੀਸਦੀ ਡਿੱਗ ਕੇ 2,730 ਰੁਪਏ 'ਤੇ ਆ ਗਏ। ਕੰਪਨੀ ਨੇ ਦਸੰਬਰ ਤਿਮਾਹੀ ਦੇ ਸ਼ੁੱਧ ਲਾਭ ਵਿੱਚ ਨੌਂ ਫ਼ੀਸਦੀ ਵਾਧਾ ਦਰਜ ਕੀਤਾ ਹੈ। ਹਿੰਦੁਸਤਾਨ ਯੂਨੀਲੀਵਰ ਲਿਮਟਿਡ (HUL) ਦੇ ਸ਼ੇਅਰ ਸ਼ੁਰੂਆਤੀ ਕਾਰੋਬਾਰ 'ਚ 2.68 ਫ਼ੀਸਦੀ ਡਿੱਗ ਕੇ 2,496 ਰੁਪਏ 'ਤੇ ਆ ਗਏ। ਸੈਂਸੈਕਸ ਦੀਆਂ ਕੰਪਨੀਆਂ ਵਿੱਚੋਂ ਐੱਚਡੀਐੱਫਸੀ ਬੈਂਕ, ਪਾਵਰਗ੍ਰਿਡ, ਐੱਨਟੀਪੀਸੀ, ਬਜਾਜ ਫਾਈਨਾਂਸ, ਸਨ ਫਾਰਮਾ ਅਤੇ ਆਈਸੀਆਈਸੀਆਈ ਬੈਂਕ, ਆਈਟੀਸੀ, ਬਜਾਜ ਫਿਨਸਰਵ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਵਾਧਾ ਹੋਇਆ। 

ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ

ਦੂਜੇ ਪਾਸੇ HUL, Wipro, UltraTech, HCL Tech ਦੇ ਸ਼ੇਅਰ ਲਾਲ ਨਿਸ਼ਾਨ 'ਤੇ ਰਹੇ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.27 ਫ਼ੀਸਦੀ ਘੱਟ ਕੇ 78.89 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਵੀਰਵਾਰ ਨੂੰ 9,901.56 ਕਰੋੜ ਰੁਪਏ ਦੇ ਸ਼ੇਅਰ ਵੇਚੇ। ਵਿਸ਼ਲੇਸ਼ਕਾਂ ਦੇ ਅਨੁਸਾਰ ਗਲੋਬਲ ਅਤੇ ਘਰੇਲੂ ਨਿਵੇਸ਼ਕਾਂ ਦੀ ਘੱਟ ਭਾਗੀਦਾਰੀ ਦੇ ਵਿਚਕਾਰ ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਹੌਲੀ ਗਤੀਵਿਧੀ ਦੇਖੀ ਜਾ ਸਕਦੀ ਹੈ। ਐੱਨਐੱਸਈ ਅਤੇ ਬੀਐਸਈ ਨੇ ਸ਼ੁੱਕਰਵਾਰ ਦੇਰ ਰਾਤ ਘੋਸ਼ਣਾ ਕੀਤੀ ਸੀ ਕਿ ਸ਼ਨੀਵਾਰ ਨੂੰ ਆਮ ਵਪਾਰਕ ਸੈਸ਼ਨ ਹੋਣਗੇ, ਜਦੋਂ ਕਿ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਦੇ ਪਵਿੱਤਰ ਦਿਵਸ, 22 ਜਨਵਰੀ ਨੂੰ ਬਾਜ਼ਾਰ ਬੰਦ ਰਹਿਣਗੇ।

ਇਹ ਵੀ ਪੜ੍ਹੋ - ਸੋਨਾ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News