ਸੈਂਸੈਕਸ ਸ਼ਾਨਦਾਰ 700 ਅੰਕ ਦੀ ਬੜ੍ਹਤ ਨਾਲ ਬੰਦ, ਨਿਫਟੀ 12,100 ਤੋਂ ਪਾਰ

11/05/2020 6:49:31 PM

ਮੁੰਬਈ—  ਸੰਯੁਕਤ ਰਾਜ ਅਮਰੀਕਾ 'ਚ ਚੋਣਾਂ ਦੇ ਨਤੀਜਿਆਂ 'ਚ ਜੋਅ ਬਾਈਡੇਨ ਦੇ ਰਾਸ਼ਟਰਪਤੀ ਬਣਨ ਦੇ ਨਜ਼ਦੀਕ ਪਹੁੰਚਣ ਨਾਲ ਕਾਫ਼ੀ ਹੱਦ ਤੱਕ ਸਥਿਤੀ ਸਪੱਸ਼ਟ ਹੋ ਗਈ ਹੈ, ਜਿਸ ਨਾਲ ਵੀਰਵਾਰ ਨੂੰ ਵਿਸ਼ਵ ਭਰ ਦੇ ਬਾਜ਼ਾਰਾਂ 'ਚ ਰੌਣਕ ਦੇਖਣ ਨੂੰ ਮਿਲੀ।

ਸਾਰੇ ਪਾਸਿਓਂ ਮਿਲੇ ਮਜਬੂਤ ਸੰਕੇਤਾਂ ਦੇ ਦਮ 'ਤੇ ਭਾਰਤੀ ਬਾਜ਼ਾਰ ਵੀ ਤਕਰੀਬਨ 2 ਫੀਸਦੀ ਬੜ੍ਹਤ ਨਾਲ ਬੰਦ ਹੋਏ। ਸੈਂਸੈਕਸ 724.02 ਅੰਕ ਯਾਨੀ 1.78 ਫੀਸਦੀ ਦੀ ਬੜ੍ਹਤ ਨਾਲ 41,340.16 ਦੇ ਪੱਧਰ ਅਤੇ ਨਿਫਟੀ 211.80 ਅੰਕ ਯਾਨੀ 1.78 ਫੀਸਦੀ ਦੀ ਮਜਬੂਤੀ ਨਾਲ 12,120.30 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਬੀ. ਐੱਸ. ਈ. ਸੈਂਸੈਕਸ ਕੋਵਿਡ-19 ਤੋਂ ਪਹਿਲਾਂ ਦੇ ਪੱਧਰ 'ਤੇ ਪਹੁੰਚ ਗਿਆ ਹੈ।

ਸੈਂਸੈਕਸ ਦੇ ਸਾਰੇ 30 ਸ਼ੇਅਰ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਨਿਫਟੀ 'ਚ ਸਭ ਤੋਂ ਵੱਧ 6 ਫੀਸਦੀ ਦੀ ਤੇਜ਼ੀ ਇੰਡਸਇੰਡ ਬੈਂਕ 'ਚ ਦਰਜ ਹੋਈ। ਐੱਸ. ਬੀ. ਆਈ., ਟਾਟਾ ਸਟੀਲ, ਬਜਾਜ ਫਾਈਨੈਂਸ, ਬਜਾਜ ਫਿਨਸਰਵ ਤੇ ਐੱਚ. ਸੀ. ਐੱਲ. ਟੈੱਕ ਵੀ ਮਜਬੂਤੀ 'ਚ ਰਹੇ।

2020 'ਚ ਹੋਏ ਨੁਕਸਾਨ ਤੋਂ ਉਪਰ ਉੱਠਿਆ ਸੈਂਸੈਕਸ
ਬੀ. ਐੱਸ. ਈ. ਸੈਂਸੈਕਸ 2020 'ਚ ਹੋਏ ਨੁਕਸਾਨ ਤੋਂ ਉਭਰ ਆਇਆ ਹੈ, ਨਾਲ ਹੀ ਇਸ ਸਾਲ 'ਚ ਹੁਣ ਤੱਕ ਦਾ ਰਿਟਰਨ ਵੀ ਗ੍ਰੀਨ ਨਿਸ਼ਾਨ 'ਤੇ ਵਾਪਸੀ ਕਰ ਗਿਆ ਹੈ। ਨਿਫਟੀ ਵੀ ਇਸ ਉਪਲਬਧੀ ਨੂੰ ਹਾਸਲ ਕਰਨ ਵਾਲਾ ਹੈ। ਕੁੱਲ ਮਿਲਾ ਕੇ ਬਾਜ਼ਾਰ ਨਿਵੇਸ਼ਕਾਂ ਲਈ ਇਹ ਵੱਡੀ ਰਾਹਤ ਹੈ। ਹੁਣ ਇਹ ਦੋਵੇਂ ਸੂਚਕ ਆਲਟਾਈਮ ਹਾਈ ਤੋਂ ਸਿਰਫ ਕੁਝ ਹੀ ਕਦਮ ਦੂਰ ਹਨ। ਇਸ ਸਾਲ 20 ਜਨਵਰੀ ਨੂੰ ਸੈਂਸੈਕਸ ਦਾ ਸਰਵ-ਉੱਚ ਪੱਧਰ 42,273 ਸੀ, ਜਦੋਂ ਕਿ ਨਿਫਟੀ ਦਾ ਇਹ 12,430 ਸੀ। ਮਹਾਮਾਰੀ ਦੌਰਾਨ ਦਵਾਈਆਂ ਤੇ ਆਈ. ਟੀ. ਇੰਫਰਾਸਟ੍ਰਕਚਰ ਦੀ ਜ਼ਬਰਦਸਤ ਮੰਗ ਕਾਰਨ ਇਸ ਸਾਲ ਹੁਣ ਤੱਕ ਨਿਫਟੀ ਫਾਰਮਾ 44.47 ਫੀਸਦੀ ਦੀ ਬੜ੍ਹਤ ਨਾਲ ਸਭ ਤੋਂ ਵੱਧ ਸੈਕਟਰਲ ਗੇਨਰ ਹੈ। ਉੱਥੇ ਹੀ, ਨਿਫਟੀ ਆਈ. ਟੀ. ਇਸ ਸਾਲ ਹੁਣ ਤੱਕ 36.74 ਫੀਸਦੀ ਦੀ ਬੜ੍ਹਤ ਬਣਾ ਚੁੱਕਾ ਹੈ।


Sanjeev

Content Editor

Related News