ਸੈਂਸੈਕਸ 1,148 ਅੰਕ ਵੱਧ ਕੇ 51,400 ਤੋਂ ਪਾਰ, ਨਿਫਟੀ 15,250 ਦੇ ਨੇੜੇ ਬੰਦ

Wednesday, Mar 03, 2021 - 04:50 PM (IST)

ਸੈਂਸੈਕਸ 1,148 ਅੰਕ ਵੱਧ ਕੇ 51,400 ਤੋਂ ਪਾਰ, ਨਿਫਟੀ 15,250 ਦੇ ਨੇੜੇ ਬੰਦ

ਨਵੀਂ ਦਿੱਲੀ- ਬਿਹਤਰ ਆਰਥਿਕ ਸਥਿਤੀ, ਵਿਸ਼ਵ ਪੱਧਰ 'ਤੇ ਬਾਂਡ ਯੀਲਡ ਵਿਚ ਸਥਿਰਤਾ ਅਤੇ ਹੇਠਲੇ ਪੱਧਰ 'ਤੇ ਖ਼ਰੀਦਦਾਰੀ ਦੀ ਰਣਨੀਤੀ ਦੇ ਦਮ 'ਤੇ ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰਾਂ ਨੇ 2 ਫ਼ੀਸਦੀ ਤੋਂ ਵੱਧ ਦੀ ਬੜ੍ਹਤ ਦਰਜ ਕੀਤੀ। ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਸੈਂਸੈਕਸ ਸ਼ਾਨਦਾਰ 1147.76 ਅੰਕ ਯਾਨੀ 2.28 ਫ਼ੀਸਦੀ ਦੀ ਛਲਾਂਗ ਲਾ ਕੇ 51,444.65 ਦੇ ਪੱਧਰ 'ਤੇ, ਜਦੋਂ ਕਿ ਐੱਨ. ਐੱਸ. ਈ. ਨਿਫਟੀ 326.50 ਅੰਕ ਯਾਨੀ 2.19 ਫ਼ੀਸਦੀ ਵੱਧ ਕੇ 15,245.60 ਦੇ ਪੱਧਰ 'ਤੇ ਬੰਦ ਹੋਇਆ।

ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਪਾਵਰ ਗ੍ਰਿਡ, ਹਾਊਸਿੰਗ ਡਿਵੈਲਪਮੈਂਟ ਫਾਈਨੈਂਸ ਕਾਰਪੋਰੇਸ਼ਨ (ਐੱਚ. ਡੀ. ਐੱਫ. ਸੀ.), ਐਕਸਿਸ ਬੈਂਕ ਅਤੇ ਓ. ਐੱਨ. ਜੀ. ਸੀ. ਸੈਂਸੈਕਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸ਼ੇਅਰ ਰਹੇ। ਬਾਜ਼ਾਰ ਵਿਚ ਖ਼ਰੀਦਦਾਰੀ ਵਿਚਕਾਰ ਅਡਾਨੀ ਇੰਟਰਪ੍ਰਾਈਜਜ਼ 1 ਲੱਖ ਕਰੋੜ ਰੁਪਏ ਦੇ ਬਾਜ਼ਾਰ ਪੂੰਜੀਕਰਨ (ਐੱਮ. ਕੈਪ) ਵਾਲੀਆਂ ਕੰਪਨੀਆਂ ਦੇ ਕਲੱਬ ਵਿਚ ਸ਼ਾਮਲ ਹੋ ਗਈ। ਇਸ ਦੇ ਸ਼ੇਅਰ ਤਕਰੀਬਨ 5 ਫ਼ੀਸਦੀ ਚੜ੍ਹ ਕੇ 918 ਰੁਪਏ 'ਤੇ ਬੰਦ ਹੋਏ, ਜਿਸ ਨਾਲ ਇਸ ਦੇ ਐੱਮ. ਕੈਪ ਨੇ ਵਾਧਾ ਦਰਜ ਕੀਤਾ।

ਰਿਲਾਇੰਸ ਇੰਡਸਟਰੀਜ਼, ਐੱਚ. ਡੀ. ਐੱਫ. ਸੀ., ਇੰਫੋਸਿਸ, ਆਈ. ਸੀ. ਆਈ. ਸੀ. ਆਈ. ਬੈਂਕ, ਐੱਚ. ਡੀ. ਐੱਫ. ਸੀ. ਬੈਂਕ ਤੇ ਐਕਸਿਸ ਬੈਂਕ ਵਰਗੇ ਬਲਿਊ ਚਿੱਪ ਸ਼ੇਅਰਾਂ ਨੇ ਅੱਜ ਇੰਡੈਕਸ ਨੂੰ 800 ਅੰਕ ਦੀ ਮਜਬੂਤੀ ਦਿੱਤੀ। ਇਸ ਵਿਚਕਾਰ ਗਲੋਬਲ ਬਾਜ਼ਾਰਾਂ ਤੋਂ ਵੀ ਚੰਗੇ ਸੰਕੇਤ ਮਿਲੇ। ਚੀਨ ਦਾ ਸ਼ੰਘਾਈ, ਜਾਪਾਨ ਦਾ ਨਿੱਕੇਈ, ਹਾਂਗਕਾਂਗ ਦਾ ਹੈਂਗਸੈਂਗ ਅਤੇ ਦੱਖਣੀ ਕੋਰੀਆ ਦਾ ਕੋਸਪੀ ਮਜਬੂਤੀ ਵਿਚ ਬੰਦ ਹੋਏ।


author

Sanjeev

Content Editor

Related News