ਲਗਾਤਾਰ ਚੌਥੇ ਦਿਨ ਸ਼ੇਅਰ ਬਾਜ਼ਾਰ ਚ ਵੱਡੀ ਗਿਰਾਵਟ, ਸੈਂਸੈਕਸ 427 ਅੰਕ ਡਿੱਗ ਕੇ ਹੋਇਆ ਬੰਦ

Friday, Jan 21, 2022 - 04:12 PM (IST)

ਲਗਾਤਾਰ ਚੌਥੇ ਦਿਨ ਸ਼ੇਅਰ ਬਾਜ਼ਾਰ ਚ ਵੱਡੀ ਗਿਰਾਵਟ, ਸੈਂਸੈਕਸ 427 ਅੰਕ ਡਿੱਗ ਕੇ ਹੋਇਆ ਬੰਦ

ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਭਾਵ ਅੱਜ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਲਗਾਤਾਰ ਚੌਥੇ ਦਿਨ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 427 ਅੰਕ ਡਿੱਗ ਕੇ 59,037 'ਤੇ ਬੰਦ ਹੋਇਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 140 ਅੰਕ ਡਿੱਗ ਕੇ 17,617 'ਤੇ ਬੰਦ ਹੋਇਆ।

ਗਿਰਾਵਟ ਦਾ ਲਗਾਤਾਰ ਚੌਥਾ ਦਿਨ

ਸ਼ੇਅਰ ਬਾਜ਼ਾਰ 'ਚ ਲਗਾਤਾਰ ਚੌਥੇ ਦਿਨ ਗਿਰਾਵਟ ਦਰਜ ਕੀਤੀ ਗਈ।  ਮੰਗਲਵਾਰ ਤੋਂ ਚਾਰ ਦਿਨਾਂ 'ਚ ਸੈਂਸੈਕਸ 2,200 ਤੋਂ ਜ਼ਿਆਦਾ ਅੰਕ ਡਿੱਗ ਗਿਆ ਹੈ। ਇਨ੍ਹਾਂ ਚਾਰ ਦਿਨਾਂ 'ਚ ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪ 'ਚ 9 ਲੱਖ ਕਰੋੜ ਰੁਪਏ ਦੀ ਕਮੀ ਆਈ ਹੈ। ਸੋਮਵਾਰ ਨੂੰ ਇਹ 280 ਲੱਖ ਕਰੋੜ ਰੁਪਏ ਸੀ, ਜੋ ਅੱਜ ਸਵੇਰੇ ਘਟ ਕੇ 270.77 ਲੱਖ ਕਰੋੜ ਰੁਪਏ ਰਹਿ ਗਿਆ।

ਟਾਪ ਗੇਨਰਜ਼

ਪਾਵਰਗਰਿੱਡ, ਮਾਰੂਤੀ, ਏਸ਼ੀਅਨ ਪੇਂਟਸ, ਕੋਟਕ ਬੈਂਕ, ਨੇਸਲੇ , ਹਿੰਦੁਸਤਾਨ ਯੂਨੀਲੀਵਰ

ਟਾਪ ਲੂਜ਼ਰਜ਼

ਬਜਾਜ ਫਿਨਸਵਰ , ਡਾ.ਰੈੱਡੀ, ਇਨਫੋਸਿਸ, ਇੰਡਸਇੰਡ ਬੈਂਕ, ਐਕਸਿਸ ਬੈਂਕ, ਬਜਾਜ ਫਾਈਨਾਂਸ, ਸਨ ਫਾਰਮਾ, ਅਲਟਰਾਟੈਕ, ਐਸਬੀਆਈ, ਮਹਿੰਦਰਾ ਐਂਡ ਮਹਿੰਦਰਾ, ਟਾਈਟਨ, ਵਿਪਰੋ 

ਨਿਫਟੀ ਦਾ ਹਾਲ

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 140 ਅੰਕ ਡਿੱਗ ਕੇ 17,617 'ਤੇ ਬੰਦ ਹੋਇਆ। ਇਹ ਅੱਜ 17,613 'ਤੇ ਖੁੱਲ੍ਹਿਆ ਅਤੇ 17,485 ਦੇ ਹੇਠਲੇ ਪੱਧਰ ਅਤੇ 17,707 ਦੇ ਉੱਪਰਲੇ ਪੱਧਰ ਨੂੰ ਬਣਾਇਆ। ਇਸਦੇ ਨੈਕਸਟ 50, ਮਿਡਕੈਪ, ਵਿੱਤੀ ਅਤੇ ਬੈਂਕਿੰਗ ਸੂਚਕਾਂਕ ਵਿੱਚ ਭਾਰੀ ਗਿਰਾਵਟ ਆਈ। ਮਿਡਕੈਪ ਇੰਡੈਕਸ 'ਚ 2.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਨਿਫਟੀ ਦੇ 50 ਸਟਾਕਾਂ 'ਚੋਂ 35 ਹੇਠਾਂ ਅਤੇ 15 ਉੱਪਰ ਬੰਦ ਹੋਏ।

ਟਾਪ ਗੇਨਰਜ਼

ਬਜਾਜ ਆਟੋ, ਮਾਰੂਤੀ, ਹੀਰੋ ਮੋਟੋਕਾਰਪ, ਯੂਨੀਲੀਵਰ, ਪਾਵਰਗ੍ਰਿਡ

ਟਾਪ ਲੂਜ਼ਰਜ਼

ਟੇਕ ਮਹਿੰਦਰਾ, ਬਜਾਜ ਫਿਨਸਰਵ, ਕੋਲ ਇੰਡੀਆ, ਡਿਵੀਜ਼ ਲੈਬ 

ਇਹ ਵੀ ਪੜ੍ਹੋ : ਉੱਚ ਪੱਧਰ 'ਤੇ ਪਹੁੰਚੀਆਂ ਕੱਚੇ ਤੇਲ ਦੀਆਂ ਕੀਮਤਾਂ, ਚੋਣਾਂ ਤੋਂ ਬਾਅਦ ਫਿਰ ਵਧ ਸਕਦੇ ਹਨ ਪੈਟਰੋਲ-ਡੀਜ਼ਲ ਦੇ ਭਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News