ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ : ਸੈਂਸੈਕਸ 1747 ਅੰਕ ਡਿੱਗਿਆ, ਨਿਫਟੀ 16900 ਤੋਂ ਹੇਠਾਂ ਖਿਸਕਿਆ

Monday, Feb 14, 2022 - 04:00 PM (IST)

ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ : ਸੈਂਸੈਕਸ 1747 ਅੰਕ ਡਿੱਗਿਆ, ਨਿਫਟੀ 16900 ਤੋਂ ਹੇਠਾਂ ਖਿਸਕਿਆ

ਮੁੰਬਈ - ਸੋਮਵਾਰ ਨੂੰ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ 1747.08 ਅੰਕ ਡਿੱਗ ਕੇ 56,405.84 'ਤੇ ਅਤੇ ਨਿਫਟੀ 531.95 ਅੰਕ ਡਿੱਗ ਕੇ 16,842.80 'ਤੇ ਬੰਦ ਹੋਇਆ।

Paytm ਦਾ ਸਟਾਕ 3% ਡਿੱਗ ਕੇ 870 ਰੁਪਏ ਦੇ ਨਵੇਂ ਹੇਠਲੇ ਪੱਧਰ 'ਤੇ ਆ ਗਿਆ। ਪਾਲਿਸੀਬਾਜ਼ਾਰ ਦਾ ਸ਼ੇਅਰ ਵੀ 2% ਘਟਿਆ। Nykaa ਦਾ ਸ਼ੇਅਰ 5% ਡਿੱਗ ਕੇ 1,536 ਰੁਪਏ ਦੇ ਨਵੇਂ ਹੇਠਲੇ ਪੱਧਰ 'ਤੇ ਹੈ। ਸਮਾਲ ਅਤੇ ਮਿਡ ਕੈਪ ਸੂਚਕਾਂਕ 4-4%  ਟੁੱਟੇ ਹਨ। ਗਿਰਾਵਟ ਦਾ ਮੁੱਖ ਕਾਰਨ ਯੂਕਰੇਨ ਅਤੇ ਰੂਸ ਵਿਚਾਲੇ ਤਣਾਅ ਹੈ। ਇਸ ਨਾਲ ਕੱਚੇ ਤੇਲ ਦੀਆਂ ਕੀਮਤਾਂ 7 ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਇਹ 93 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਹੈ।

ਐੱਲ.ਆਈ.ਸੀ. ਦਾ ਆਈ.ਪੀ.ਓ ਕਿਵੇਂ ਹੋਵੇਗਾ ਇਸ ਨੂੰ ਲੈ ਕੇ ਵੀ ਬਜ਼ਾਰ 'ਚ ਅਨਿਸ਼ਚਿਤਤਾ ਬਣੀ ਹੋਈ ਹੈ। ਸਰਕਾਰ ਹੁਣ ਤੱਕ ਦਾ ਸਭ ਤੋਂ ਵੱਡਾ IPO ਲੈ ਕੇ ਆ ਰਹੀ ਹੈ ਅਤੇ ਇਹ ਵਿੱਤੀ ਖੇਤਰ ਦੀ ਸਭ ਤੋਂ ਵੱਡੀ ਸੂਚੀਬੱਧ ਕੰਪਨੀ ਹੋਵੇਗੀ।

ਅੱਜ ਸੈਂਸੈਕਸ ਸ਼ੁੱਕਰਵਾਰ ਦੇ ਮੁਕਾਬਲੇ 1,432 ਅੰਕ ਹੇਠਾਂ 56,720 'ਤੇ ਖੁੱਲ੍ਹਿਆ। ਇਹ ਪਹਿਲੇ ਘੰਟੇ ਵਿੱਚ ਹੀ 57,140 ਦੇ ਉੱਪਰਲੇ ਪੱਧਰ ਅਤੇ 56,720 ਦੇ ਹੇਠਲੇ ਪੱਧਰ ਨੂੰ ਛੂਹ ਗਿਆ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ, ਸਿਰਫ ਟੀਸੀਐਸ ਲਾਭ ਵਿੱਚ ਹੈ, ਬਾਕੀ 29 ਸਟਾਕ ਹੇਠਾਂ ਹਨ। ਬੈਂਕਿੰਗ ਸਟਾਕ ਭਾਰੀ ਟੁੱਟ ਗਏ ਹਨ। SBI 4%, HDFC 3% ਅਤੇ ICICI ਬੈਂਕ ਦੇ ਸ਼ੇਅਰ 3.50% ਟੁੱਟ ਗਏ।

ਮਾਰਕੀਟ ਕੈਪ 256 ਲੱਖ ਕਰੋੜ 'ਤੇ ਆ ਗਿਆ

ਸ਼ੇਅਰ ਬਾਜ਼ਾਰ 'ਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਕੈਪ ਅੱਜ 255.61 ਲੱਖ ਕਰੋੜ ਰੁਪਏ ਰਿਹਾ, ਜੋ ਸ਼ੁੱਕਰਵਾਰ ਨੂੰ 263.47 ਲੱਖ ਕਰੋੜ ਰੁਪਏ ਸੀ। ਸ਼ੁੱਕਰਵਾਰ ਨੂੰ ਬੀ.ਐੱਸ.ਈ. ਦਾ ਸੈਂਸੈਕਸ 773 ਅੰਕ ਡਿੱਗ ਕੇ 58,152 'ਤੇ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 231 ਅੰਕ ਡਿੱਗ ਕੇ 17,374 'ਤੇ ਬੰਦ ਹੋਇਆ।


 


author

Harinder Kaur

Content Editor

Related News