ਸ਼ੇਅਰ ਬਾਜ਼ਾਰ : ਸੈਂਸੈਕਸ 866 ਤੋਂ ਵਧ ਅੰਕ ਡਿੱਗਿਆ ਤੇ ਨਿਫਟੀ ਵੀ 271 ਅੰਕ ਟੁੱਟ ਕੇ ਹੋਇਆ ਬੰਦ
Friday, May 06, 2022 - 04:16 PM (IST)
ਮੁੰਬਈ - ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਅੱਜ ਸ਼ੁੱਕਰਵਾਰ ਨੂੰ ਗਿਰਾਵਟ ਨਾਲ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 866.65 ਅੰਕਾਂ ਦੀ ਗਿਰਾਵਟ ਨਾਲ 54,835.58 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 272.40 ਅੰਕਾਂ ਦੀ ਗਿਰਾਵਟ ਨਾਲ 16,411.25 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 980.45 ਅੰਕ ਡਿੱਗ ਕੇ 54,721.78 'ਤੇ ਖੁੱਲ੍ਹਿਆ ਸੀ ਜਦੋਂ ਕਿ ਨਿਫਟੀ ਨੇ 300.15 ਅੰਕ ਡਿੱਗ ਕੇ 16,382.50 'ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ ਸੀ ।
ਟਾਪ ਗੇਨਰਜ਼
ਟੇਕ ਮਹਿੰਦਰਾ, ਪਾਵਰ ਗ੍ਰਿਡ, ਆਈਟੀਸੀ, ਸਟੇਟ ਬੈਂਕ, ਐੱਨਟੀਪੀਸੀ, ਸਨ ਫਾਰਮਾ
ਟਾਪ ਲੂਜ਼ਰਜ਼
ਟਾਟਾ ਸਟੀਲ, ਮਹਿੰਦਰਾ ਐਂਡ ਮਹਿੰਦਰਾ, ਰਿਲਾਇੰਸ, ਹਿੰਦੁਸਤਾਨ ਯੁਨਿਲੀਵਰ, ਡਾ. ਰੈੱਡੀ, ਭਾਰਤੀ ਏਅਰਟੈੱਲ, ਲਾਰਸਨ ਐਂਡ ਟਰਬੋ, ਆਈਸੀਆਈਸੀਆਈ ਬੈਂਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।