ਸ਼ੇਅਰ ਬਾਜ਼ਾਰ ''ਚ ਭਾਰੀ ਗਿਰਾਵਟ : ਸੈਂਸੈਕਸ 736 ਅੰਕਾਂ ਤੋਂ ਵਧ ਡਿੱਗਾ ਤੇ ਨਿਫਟੀ ਵੀ ਟੁੱਟ ਕੇ ਖੁੱਲ੍ਹਿਆ

Friday, May 06, 2022 - 10:06 AM (IST)

ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਕਮਜ਼ੋਰ ਗਲੋਬਲ ਸੰਕੇਤਾਂ ਵਿਚਕਾਰ ਦੋਵੇਂ ਸੂਚਕਾਂਕ ਵੱਡੀ ​​ਗਿਰਾਵਟ ਨਾਲ ਖੁੱਲ੍ਹੇ। ਜਿੱਥੇ ਇਕ ਪਾਸੇ ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸੂਚਕ ਅੰਕ 736 ਅੰਕ ਭਾਵ 1.32 ਫੀਸਦੀ ਡਿੱਗ ਕੇ 54,966 'ਤੇ ਖੁੱਲ੍ਹਿਆ, ਉਥੇ ਹੀ ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸੂਚਕ ਅੰਕ 231 ਅੰਕ ਜਾਂ 1.38 ਫੀਸਦੀ ਡਿੱਗ ਕੇ  16,452 ਦੇ ਪੱਧਰ 'ਤੇ ਖੁੱਲ੍ਹਿਆ ਹੈ।

1643 ਸ਼ੇਅਰ ਲਾਲ ਨਿਸ਼ਾਨ 'ਤੇ ਖੁੱਲ੍ਹੇ

ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਕਰੀਬ 387 ਸ਼ੇਅਰ ਵਧੇ, 1643 ਸ਼ੇਅਰਾਂ 'ਚ ਗਿਰਾਵਟ ਅਤੇ 78 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ। ਫਿਲਹਾਲ ਸੈਂਸੈਕਸ 900 ਤੋਂ ਜ਼ਿਆਦਾ ਅੰਕ ਟੁੱਟ ਗਿਆ ਹੈ। ਵੀਰਵਾਰ ਨੂੰ ਆਖਰੀ ਕਾਰੋਬਾਰੀ ਸੈਸ਼ਨ 'ਚ ਸ਼ੇਅਰ ਬਾਜ਼ਾਰ ਮਾਮੂਲੀ ਲਾਭ ਲੈ ਕੇ ਹਰੇ ਨਿਸ਼ਾਨ 'ਤੇ ਬੰਦ ਹੋਇਆ ਸੀ। 517 ਅੰਕਾਂ ਦੀ ਤੇਜ਼ੀ ਨਾਲ ਖੁੱਲ੍ਹਣ ਤੋਂ ਬਾਅਦ ਸੈਂਸੈਕਸ ਆਖਰਕਾਰ ਸਿਰਫ 33 ਅੰਕਾਂ ਦੇ ਵਾਧੇ ਨਾਲ 55,702 ਦੇ ਪੱਧਰ 'ਤੇ ਬੰਦ ਹੋਇਆ ਸੀ। ਦੂਜੇ ਪਾਸੇ ਨਿਫਟੀ ਨੇ 157 ਅੰਕਾਂ ਦੇ ਵਾਧੇ ਨਾਲ ਕਾਰੋਬਾਰ ਸ਼ੁਰੂ ਕੀਤਾ, ਪਰ ਕਾਰੋਬਾਰ ਦੇ ਅੰਤ 'ਚ ਸਿਰਫ ਪੰਜ ਅੰਕ ਚੜ੍ਹ ਕੇ ਬੰਦ ਹੋਇਆ।

ਬੁੱਧਵਾਰ ਨੂੰ ਵੀ ਸ਼ੇਅਰ ਬਾਜ਼ਾਰ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਅਤੇ ਨਿਵੇਸ਼ਕਾਂ ਨੂੰ ਇੱਕ ਝਟਕੇ ਵਿੱਚ 6.27 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਧਿਆਨ ਯੋਗ ਹੈ ਕਿ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਨੇ ਮਾਮੂਲੀ ਵਾਧੇ ਦੇ ਨਾਲ ਕਾਰੋਬਾਰ ਸ਼ੁਰੂ ਕੀਤਾ ਸੀ ਪਰ ਆਰਬੀਆਈ ਦੀ ਅਚਾਨਕ ਬੈਠਕ ਅਤੇ ਰੇਪੋ ਦਰਾਂ ਵਿੱਚ 40 ਬੇਸਿਸ ਪੁਆਇੰਟਸ ਦੇ ਵਾਧੇ ਦੇ ਫੈਸਲੇ ਤੋਂ ਬਾਅਦ ਬਾਜ਼ਾਰ ਵਿੱਚ ਅਚਾਨਕ ਉਥਲ-ਪੁਥਲ ਮਚ ਗਈ ਅਤੇ 30 ਸ਼ੇਅਰਾਂ ਸੈਂਸੈਕਸ 1306 ਅੰਕ ਜਾਂ 2.29 ਫੀਸਦੀ ਦੀ ਗਿਰਾਵਟ ਨਾਲ 55,669 'ਤੇ ਬੰਦ ਹੋਇਆ।

ਟਾਪ ਗੇਨਰਜ਼

ਆਈਟੀਸੀ, ਮਹਿੰਦਰਾ ਐਂਡ ਮਹਿੰਦਰਾ, ਐੱਨਟੀਪੀਸੀ, ਭਾਰਤੀ ਏਅਰਟੈੱਲ, ਪਾਵਰ ਗ੍ਰਿਡ

ਟਾਪ ਲੂਜ਼ਰਜ਼

ਲਾਰਸਨ ਐਂਡ ਟਰਬੋ, ਰਿਲਾਇੰਸ, ਸਟੇਟ ਬੈਂਕ, ਸਨ ਫਾਰਮਾ, ਡਾ. ਰੈੱਡੀ, ਏਸ਼ੀਅਨ ਪੇਂਟਸ


 


Harinder Kaur

Content Editor

Related News