ਬਾਜ਼ਾਰ: ਸੈਂਸੈਕਸ 340 ਅੰਕ ਡਿੱਗ ਕੇ 49,162, ਨਿਫਟੀ 14,900 ਤੋਂ ਥੱਲ੍ਹੇ ਬੰਦ

05/11/2021 3:42:08 PM

ਮੁੰਬਈ- ਵਿਸ਼ਵ ਭਰ ਦੇ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਵਿਚਕਾਰ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਰਹੇ। ਬੀ. ਐੱਸ. ਈ. ਸੈਂਸੈਕਸ 340.60 ਅੰਕ ਯਾਨੀ 0.69 ਫ਼ੀਸਦੀ ਦੀ ਗਿਰਾਵਟ ਨਾਲ 49,161.81 ਦੇ ਪੱਧਰ 'ਤੇ, ਜਦੋਂ ਕਿ ਐੱਨ. ਐੱਸ. ਈ. ਨਿਫਟੀ 91.60 ਅੰਕ ਯਾਨੀ 0.61 ਫ਼ੀਸਦੀ ਡਿੱਗ ਕੇ 14,850.75  ਦੇ ਪੱਧਰ 'ਤੇ ਬੰਦ ਹੋਇਆ ਹੈ। ਬੀ. ਐੱਸ. ਈ. 30 ਵਿਚ ਐੱਨ. ਟੀ. ਪੀ. ਸੀ., ਓ. ਐੱਨ. ਜੀ. ਸੀ., ਪਾਵਰ ਗ੍ਰਿਡ, ਸੰਨ ਫਾਰਮਾ, ਅਲਟ੍ਰਾਟੈਕ, ਐੱਸ. ਬੀ. ਆਈ., ਨੈਸਲੇ, ਰਿਲਾਇੰਸ, ਬਜਾਜ ਆਟੋ, ਇੰਡਸਇੰਡ ਅਤੇ ਏਸ਼ੀਅਨ ਪੇਂਟਸ ਵਿਚ ਤੇਜ਼ੀ ਦਰਜ ਹੋਈ, ਜਦੋਂ ਕਿ ਬਾਕੀ ਸ਼ੇਅਰ ਗਿਰਾਵਟ ਵਿਚ ਬੰਦ ਹੋਏ ਹਨ।

PunjabKesari

ਇਸ ਤੋਂ ਪਹਿਲਾਂ ਪਿਛਲੇ ਚਾਰ ਦਿਨ ਕਾਰੋਬਾਰੀ ਸੈਸ਼ਨ ਵਿਚ ਲਗਾਤਾਰ ਬਾਜ਼ਾਰ ਮਜਬੂਤੀ ਵਿਚ ਬੰਦ ਹੋਇਆ ਸੀ। ਸੈਂਸੈਕਸ ਵਿਚ ਅੱਜ ਐੱਨ. ਟੀ. ਪੀ. ਸੀ. 4.6 ਫ਼ੀਸਦੀ ਦੀ ਤੇਜ਼ੀ ਨਾਲ ਟਾਪ ਗੇਨਰ, ਜਦੋਂ ਕਿ ਕੋਟਕ ਮਹਿੰਦਰਾ ਬੈਂਕ 3 ਫ਼ੀਸਦੀ ਦੀ ਗਿਰਾਵਟ ਨਾਲ ਟਾਪ ਲੂਜ਼ਰ ਰਿਹਾ। ਵਿਸ਼ਵ ਭਰ ਦੇ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਟੈੱਕ ਸਟਾਕਸ ਵਿਚ ਗਿਰਾਵਟ ਨਾਲ ਪਹਿਲਾਂ ਅਮਰੀਕੀ ਬਾਜ਼ਾਰ ਬੰਦ ਹੋਏ, ਫਿਰ ਏਸ਼ੀਆਈ ਬਾਜ਼ਾਰ ਗਿਰਾਵਟ ਵਿਚ ਸਨ। ਇਸ ਵਿਚਕਾਰ ਯੂਰਪੀ ਬਾਜ਼ਾਰ ਵੀ ਲਾਲ ਨਿਸ਼ਾਨ ਨਾਲ ਸ਼ੁਰੂ ਹੋਏ, ਜਿਸ ਕਾਰਨ ਨਿਵੇਸ਼ਕਾਂ ਦੀ ਧਾਰਨਾ ਕਮਜ਼ੋਰ ਰਹੀ।

ਨਿਫਟੀ 
ਨਿਫਟੀ 50 ਦੇ 28 ਸਟਾਕਸ ਵਿਚ ਗਿਰਾਵਟ ਦਰਜ ਹੋਈ, 22 ਮਜਬੂਤੀ ਵਿਚ ਬੰਦ ਹੋਏ ਹਨ। ਇਸ ਵਿਚ ਕੋਲ ਇੰਡੀਆ 5.8 ਫ਼ੀਸਦੀ ਦੀ ਬੜ੍ਹਤ ਨਾਲ ਟਾਪ ਸਟਾਕ ਰਿਹਾ। ਹੋਰ ਸ਼ੇਅਰਾਂ ਵਿਚ ਆਈ. ਓ. ਸੀ., ਓ. ਐੱਨ. ਜੀ. ਸੀ., ਬੀ. ਪੀ. ਸੀ. ਐੱਲ. ਵਿਚ 4.4-2 ਫ਼ੀਸਦੀ ਵਿਚਕਾਰ ਤੇਜ਼ੀ ਦਰਜ ਹੋਈ। ਨਿਫਟੀ ਵਿਚ ਅੱਜ ਟੂਪ ਲੂਜ਼ਰ ਜੇ. ਐੱਸ. ਡਬਲਿਊ. ਰਿਹਾ, ਇਸ ਵਿਚ 3.22 ਫ਼ੀਸਦੀ ਗਿਰਾਵਟ ਦੇਖਣ ਨੂੰ ਮਿਲੀ। ਸੈਕਟਰਲ ਇੰਡੈਕਸ ਵਿਚ ਆਟੋ, ਮੀਡੀਆ, ਪੀ. ਐੱਸ. ਯੂ. ਬੈਂਕ ਅਤੇ ਰੀਐਲਟੀ ਵਿਚ ਹਲਕੀ ਮਜਬੂਤੀ ਦਿਸੀ। ਨਿਫਟੀ ਮੈਟਲ ਵਿਚ ਟਾਟਾ ਸਟੀਲ ਨੇ 1.2 ਫ਼ੀਸਦੀ ਦੀ ਤੇਜ਼ੀ ਨਾਲ 1,230 ਰੁਪਏ 'ਤੇ ਪੁੱਜਾ, ਜਦੋਂ ਕਿ ਸੇਲ, ਐੱਨ. ਐੱਮ. ਡੀ. ਸੀ. ਅਤੇ ਨਾਲਕੋ ਗਿਰਾਵਟ ਵਿਚ ਬੰਦ ਹੋਏ ਹਨ।


Sanjeev

Content Editor

Related News