ਬਾਜ਼ਾਰ ਧੜੰਮ, ਸੈਂਸੈਕਸ 334 ਅੰਕ ਟੁੱਟਾ, ਨਿਫਟੀ 15,650 ਤੋਂ ਥੱਲ੍ਹੇ ਡਿੱਗ ਕੇ ਬੰਦ
Wednesday, Jun 09, 2021 - 03:33 PM (IST)
ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ ਨਾਕਾਰਤਮਕ ਸੰਕੇਤਾਂ ਵਿਚਕਾਰ ਬੁੱਧਵਾਰ ਨੂੰ ਭਾਰਤੀ ਬਾਜ਼ਾਰ ਸਵੇਰੇ ਮਜਬੂਤੀ ਵਿਚ ਖੁੱਲ੍ਹਣ ਮਗਰੋਂ ਲਾਲ ਨਿਸ਼ਾਨ 'ਤੇ ਆ ਗਏ। ਬੈਂਕਿੰਗ, ਆਟੋ, ਆਈ. ਟੀ. ਸੈਕਟਰ ਵਿਚ ਤੇਜ਼ ਗਿਰਾਵਟ ਨਾਲ ਬਾਜ਼ਾਰ ਵਿਚ ਜ਼ਿਆਦਾਤਾਰ ਵਿਕਵਾਲੀ ਹਾਵੀ ਹੋ ਗਈ। ਬੀ. ਐੱਸ. ਈ. ਸੈਂਸੈਕਸ 333.93 ਅੰਕ ਯਾਨੀ 0.64 ਫ਼ੀਸਦੀ ਦਾ ਗੋਤਾ ਲਾ ਕੇ 51,941.64 'ਤੇ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 99.40 ਅੰਕ ਯਾਨੀ 0.63 ਫ਼ੀਸਦੀ ਦੀ ਗਿਰਾਵਟ ਨਾਲ 15,640.70 'ਤੇ ਬੰਦ ਹੋਇਆ ਹੈ।
ਬੀ. ਐੱਸ. ਈ. 30 ਵਿਚ ਪਾਵਰ ਗ੍ਰਿਡ, ਐੱਨ. ਟੀ. ਪੀ. ਸੀ., ਟਾਈਟਨ, ਏਸ਼ੀਅਨ ਪੇਂਟਸ, ਐੱਚ. ਸੀ. ਐੱਲ. ਟੈੱਕ, ਨੈਸਲੇ, ਇੰਫੋਸਿਸ ਤੇ ਹਿੰਦੁਸਤਾਨ ਯੂਨੀਲੀਵਰ ਵਿਚ ਤੇਜ਼ੀ ਵਿਚ ਸਮਾਪਤ ਹੋਏ, ਜਦੋਂ ਕਿ ਬਾਕੀ 22 ਸਟਾਕਸ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ।
ਮਹਿੰਗਾਈ ਦੇ ਅੰਕੜੇ ਜਾਰੀ ਹੋਣ ਤੋਂ ਪਹਿਲਾਂ ਹੀ ਅਮਰੀਕੀ ਤੇ ਏਸ਼ੀਆਈ ਬਾਜ਼ਾਰਾਂ ਤੋਂ ਕਮਜ਼ੋਰ ਸੰਕੇਤ ਸਨ, ਜਦੋਂ ਕਿ ਯੂਰਪੀ ਬਾਜ਼ਾਰ ਵੀ ਲਾਲ ਨਿਸ਼ਾਨ 'ਤੇ ਸ਼ੁਰੂ ਹੋਏ। ਮਈ ਲਈ ਅਮਰੀਕੀ ਖਪਤਕਾਰ ਮੁੱਲ ਸੂਚਕਾਂਕ ਵੀਰਵਾਰ ਨੂੰ ਜਾਰੀ ਹੋਣਾ ਵਾਲਾ ਹੈ। ਉੱਥੇ ਹੀ, ਸੈਂਸੈਕਸ ਵਿਚ ਅੱਜ ਪਾਵਰ ਗ੍ਰਿਡ 3.8 ਫ਼ੀਸਦੀ ਬੜ੍ਹਤ ਨਾਲ ਟਾਪ ਗੇਨਰ, ਜਦੋਂ ਕਿ ਰਿਲਾਇੰਸ ਇੰਡਸਟਰੀਜ਼ ਲਗਭਗ 2 ਫ਼ੀਸਦੀ ਗਿਰਾਵਟ ਨਾਲ ਟਾਪ ਲੂਜ਼ਰ ਰਿਹਾ। ਨਿਫਟੀ ਵਿਚ ਟਾਪ ਲੂਜ਼ਰ ਗੇਲ ਰਿਹਾ, ਇਸ ਵਿਚ 3.2 ਫ਼ੀਸਦੀ ਗਿਰਾਵਟ ਦਰਜ ਹੋਈ, ਇਸ ਵਿਚ ਟਾਪ ਗੇਨਰ ਪਾਵਰ ਗ੍ਰਿਡ ਹੀ ਰਿਹਾ।