ਬਾਜ਼ਾਰ ''ਚ ਗਿਰਾਵਟ ਜਾਰੀ, ਸੈਂਸੈਕਸ 178 ਅੰਕ ਡਿੱਗਾ ਤੇ ਨਿਫਟੀ 15,691 ਦੇ ਪੱਧਰ ''ਤੇ ਬੰਦ
Thursday, Jun 17, 2021 - 04:15 PM (IST)
ਮੁੰਬਈ - ਅੱਜ ਸ਼ੇਅਰ ਬਾਜ਼ਾਰ ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਲਾਲ ਨਿਸ਼ਾਨ 'ਤੇ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 178.65 ਅੰਕ ਭਾਵ 0.34 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 52,323.33 ਦੇ ਪੱਧਰ 'ਤੇ ਬੰਦ ਹੋਇਆ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 76.15 ਅੰਕ ਭਾਵ 0.48% ਦੀ ਗਿਰਾਵਟ ਦੇ ਨਾਲ 15,691.40 ਦੇ ਪੱਧਰ 'ਤੇ ਬੰਦ ਹੋਇਆ ਹੈ। ਪਿਛਲੇ ਹਫਤੇ ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 374.71 ਅੰਕ ਭਾਵ 0.71% ਦੇ ਲਾਭ ਨਾਲ ਕਾਰੋਬਾਰ ਕੀਤਾ।
ਟਾਪ ਗੇਨਰਜ਼
ਅਲਟਰਾਟੈਕ ਸੀਮੈਂਟ, ਟੀ.ਸੀ.ਐਸ., ਇੰਫੋਸਿਸ, ਏਸ਼ੀਅਨ ਪੇਂਟਸ, ਟੇਕ ਮਹਿੰਦਰਾ
ਟਾਪ ਲੂਜ਼ਰਜ਼
ਅਡਾਨੀ ਪੋਰਟਸ, ਹਿੰਡਾਲਕੋ, ਇੰਡਸਇੰਡ ਬੈਂਕ, ਐਨ.ਟੀ.ਪੀ.ਸੀ., ਆਈਸ਼ਰ ਮੋਟਰਜ਼
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।