ਸ਼ੇਅਰ ਬਾਜ਼ਾਰ ''ਚ ਗਿਰਾਵਟ ਦਾ ਸਿਲਸਿਲਾ ਜਾਰੀ, 149 ਅੰਕ ਡਿੱਗਾ ਸੈਂਸੈਕਸ ਤੇ ਨਿਫਟੀ ਵੀ ਟੁੱਟ ਕੇ ਹੋਇਆ ਬੰਦ
Monday, Feb 21, 2022 - 04:03 PM (IST)
ਮੁੰਬਈ - ਹਫਤੇ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੀ ਦੌਰ ਦੇਖਣ ਨੂੰ ਮਿਲਿਆ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 149 ਅੰਕ ਡਿੱਗ ਕੇ 57,683 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 69 ਅੰਕ ਡਿੱਗ ਕੇ 17,206 'ਤੇ ਬੰਦ ਹੋਇਆ। ਅੱਜ ਸੈਂਸੈਕਸ ਦੇ 30 ਸਟਾਕਾਂ ਵਿੱਚੋਂ, 9 ਲਾਭ ਵਿੱਚ ਅਤੇ ਬਾਕੀ 21 ਗਿਰਾਵਟ ਵਿੱਚ ਸਨ। ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ ਸ਼ੁੱਕਰਵਾਰ ਨੂੰ 260.48 ਲੱਖ ਕਰੋੜ ਰੁਪਏ ਦੇ ਮੁਕਾਬਲੇ 257.27 ਲੱਖ ਕਰੋੜ ਰੁਪਏ ਹੈ। ਕੁੱਲ ਸੂਚੀਬੱਧ ਕੰਪਨੀਆਂ 'ਚੋਂ 2,775 ਸ਼ੇਅਰਾਂ 'ਚ ਗਿਰਾਵਟ ਅਤੇ 711 'ਚ ਤੇਜ਼ੀ ਰਹੀ।
ਪਿਛਲੇ ਕਾਰੋਬਾਰੀ ਦਿਨ ਭਾਵ ਸ਼ੁੱਕਰਵਾਰ ਨੂੰ ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 59 ਅੰਕ ਡਿੱਗ ਕੇ 57,832 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 28 ਅੰਕ ਡਿੱਗ ਕੇ ਬੰਦ ਹੋਇਆ ਸੀ।
ਟਾਪ ਗੇਨਰਜ਼
ਵਿਪਰੋ, ਇਨਫੋਸਿਸ, ਪਾਵਰਗ੍ਰਿਡ, ਮਾਰੂਤੀ, ਨੇਸਲੇ, ਐਕਸਿਸ ਬੈਂਕ, ਕੋਟਕ ਬੈਂਕ , ਐਚਡੀਐਫਸੀ ਬੈਂਕ
ਟਾਪ ਲੂਜ਼ਰਜ਼
NTPC, ਸਨ ਫਾਰਮਾ, ਅਲਟਰਾਟੈਕ, ਟੈਕ ਮਹਿੰਦਰਾ, ਇੰਡਸਇੰਡ ਬੈਂਕ , TCS ,ਟਾਈਟਨ, ਰਿਲਾਇੰਸ, ਹਿੰਦੁਸਤਾਨ ਯੂਨੀਲੀਵਰ, ਟਾਟਾ ਸਟੀਲ, ਐਸ.ਬੀ.ਆਈ., ਬਜਾਜ ਫਿਨਸਰਵ, ਡਾ.ਰੈੱਡੀ, ਏਅਰਟੈੱਲ, ਏਸ਼ੀਅਨ ਪੇਂਟਸ , ਐਚ.ਡੀ.ਐਫ.ਸੀ.
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 69 ਅੰਕ ਡਿੱਗ ਕੇ 17,206 'ਤੇ ਬੰਦ ਹੋਇਆ। ਇਸਦੇ 50 ਵਿੱਚੋਂ, 38 ਗਿਰਾਵਟ ਵਿੱਚ ਅਤੇ 12 ਲਾਭ ਵਿੱਚ ਸਨ।
ਟਾਪ ਗੇਨਰਜ਼
ਪਾਵਰਗ੍ਰਿਡ, ਇਨਫੋਸਿਸ, ਵਿਪਰੋ , ਐਚਡੀਐਫਸੀ ਬੈਂਕ,
ਟਾਪ ਲੂਜ਼ਰਜ਼
ਹਿੰਡਾਲਕੋ, ਡਿਵੀਜ਼ ਲੈਬ, ਅਡਾਨੀ ਪੋਰਟ, ਸਨ ਫਾਰਮਾ ,ਯੂਪੀਐਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।