ਸ਼ੇਅਰ ਬਾਜ਼ਾਰ ਧੜਾਮ ਡਿੱਗਾ : ਸੈਂਸੈਕਸ 'ਚ 1433 ਅੰਕਾਂ ਦੀ ਗਿਰਾਵਟ, ਨਿਵੇਸ਼ਕਾਂ ਨੂੰ 5 ਲੱਖ ਕਰੋੜ ਰੁਪਏ ਦਾ ਘਾਟਾ

Monday, Feb 14, 2022 - 10:10 AM (IST)

ਮੁੰਬਈ - ਸੋਮਵਾਰ ਨੂੰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਿਚ ਹੀ ਭਾਰਤੀ ਸ਼ੇਅਰ ਬਾਜ਼ਾਰ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1432.60 ਅੰਕਾਂ ਦੀ ਗਿਰਾਵਟ ਨਾਲ 56,720.32 'ਤੇ ਖੁੱਲ੍ਹਿਆ, ਉਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਟੁੱਟਿਆ ਅਤੇ ਇਹ 328 ਅੰਕ ਡਿੱਗ ਕੇ 1,7076 ਦੇ ਪੱਧਰ 'ਤੇ ਖੁੱਲ੍ਹਿਆ। ਫਿਲਹਾਲ ਬੀ.ਐੱਸ.ਈ. ਦਾ ਸੈਂਸੈਕਸ 1240 ਅੰਕ ਫਿਸਲ ਕੇ 57 ਹਜ਼ਾਰ ਤੋਂ ਹੇਠਾਂ ਆ ਗਿਆ ਹੈ ਅਤੇ 56,912 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ NSE ਦਾ ਨਿਫਟੀ 371 ਅੰਕ ਡਿੱਗ ਕੇ 17,003 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਨਿਵੇਸ਼ਕਾਂ ਨੂੰ ਪਹਿਲੇ ਹੀ ਮਿੰਟ 'ਚ 5 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ ਸ਼ੁੱਕਰਵਾਰ ਨੂੰ 263.47 ਲੱਖ ਕਰੋੜ ਰੁਪਏ ਦੇ ਮੁਕਾਬਲੇ 258.11 ਲੱਖ ਕਰੋੜ ਰੁਪਏ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ ਸਿਰਫ ਟੀਸੀਐਸ ਲਾਭ ਵਿੱਚ ਹੈ, ਬਾਕੀ 29 ਗਿਰਾਵਟ ਵਿੱਚ ਹਨ। ਬੈਂਕਿੰਗ ਸਟਾਕ ਭਾਰੀ ਟੁੱਟ ਗਏ ਹਨ। 

ਟਾਪ ਗੇਨਰਜ਼

ਟੀਸੀਐਸ 

ਟਾਪ ਲੂਜ਼ਰਜ਼

SBI, HDFC, ICICI ਬੈਂਕ ,ਅਲਟ੍ਰਾਟੈੱਕ, ਡਾ. ਰੈੱਡੀ, ਲਾਰਸਨ ਐਂਡ ਟੂਬਰੋ, ਟਾਟਾ ਸਟੀਲ ਬਜਾਜ ਫਾਈਨਾਂਸ, ਇੰਡਸਇੰਡ ਬੈਂਕ, ਬਜਾਜ ਫਿਨਸਰਵ , ਐਚਡੀਐਫਸੀ ਬੈਂਕ, ਏਅਰਟੈੱਲ, ਟਾਈਟਨ, ਏਸ਼ੀਅਨ ਪੇਂਟਸ, ਮਾਰੂਤੀ, ਟੇਕ ਮਹਿੰਦਰਾ, ਕੋਟਕ ਬੈਂਕ, ਐਕਸਿਸ ਬੈਂਕ, ਵਿਪਰੋ ਨੇਸਲੇ 

ਨੈਸ਼ਨਲ ਸਟਾਕ ਐਕਸਚੇਂਜ ਦਾ ਹਾਲ

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 362 ਅੰਕ ਡਿੱਗ ਕੇ 17,012 'ਤੇ ਕਾਰੋਬਾਰ ਕਰ ਰਿਹਾ ਹੈ। ਇਹ 17,076 'ਤੇ ਖੁੱਲ੍ਹਿਆ। ਨਿਫਟੀ ਦੇ 50 ਸਟਾਕਾਂ 'ਚੋਂ ਸਿਰਫ 2 ਲਾਭ 'ਚ ਹਨ ਜਦਕਿ 48 ਗਿਰਾਵਟ 'ਚ ਹਨ।

ਟਾਪ ਗੇਨਰਜ਼

ਓਐਨਜੀਸੀ, ਟੀਸੀਐਸ

ਟਾਪ ਲੂਜ਼ਰਜ਼

ਮਹਿੰਦਰਾ ਐਂਡ ਮਹਿੰਦਰਾ, ਜੇਐਸਡਬਲਯੂ ਸਟੀਲ, ਐਸਬੀਆਈ, ਐਚਡੀਐਫਸੀ ਲਾਈਫ, ਐਚਡੀਐਫਸੀ 

ਇਸ ਤੋਂ ਪਹਿਲਾਂ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਗਿਰਾਵਟ ਲੈ ਕੇ ਖੁੱਲ੍ਹਿਆ। ਅਤੇ ਪੂਰੇ ਦਿਨ ਦੇ ਕਾਰੋਬਾਰ ਤੋਂ ਬਾਅਦ ਲਾਲ ਨਿਸ਼ਾਨ 'ਤੇ ਬੰਦ ਹੋ ਗਿਆ ਸੀ। ਬੀਐਸਈ ਦਾ ਸੈਂਸੈਕਸ ਅੰਤ ਵਿੱਚ 733 ਅੰਕਾਂ ਦੀ ਗਿਰਾਵਟ ਨਾਲ 58,152 ਉੱਤੇ ਬੰਦ ਹੋਇਆ, ਜਦੋਂ ਕਿ ਐਨਐਸਈ ਨਿਫਟੀ ਵੀ 231 ਅੰਕ ਡਿੱਗ ਕੇ 17,375 ਉੱਤੇ ਬੰਦ ਹੋਇਆ।


Harinder Kaur

Content Editor

Related News