400 ਤੋਂ ਵੱਧ ਅੰਕ ਡਿੱਗ ਕੇ 80 ਹਜ਼ਾਰ ਤੋਂ ਹੇਠਾਂ ਆਇਆ ਸੈਂਸੈਕਸ, ਨਿਫਟੀ ਵੀ 110 ਤੋਂ ਵੱਧ ਅੰਕ ਟੁੱਟਿਆ
Thursday, Jul 25, 2024 - 10:22 AM (IST)
ਮੁੰਬਈ - ਸ਼ੇਅਰ ਬਾਜ਼ਾਰ 'ਚ ਅੱਜ ਯਾਨੀ 25 ਜੁਲਾਈ ਨੂੰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 412.88 ਭਾਵ 0.52% ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇ ਨਾਲ 79,736.01 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ ਵੀ 114.70 ਭਾਵ 0.47% ਤੋਂ ਜ਼ਿਆਦਾ ਅੰਕ ਡਿੱਗ ਕੇ 24,298.80 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ, 27 ਘਟ ਰਹੇ ਹਨ ਅਤੇ ਸਿਰਫ 3 ਵੱਧ ਰਹੇ ਹਨ। ਇਸ ਦੇ ਨਾਲ ਹੀ ਨਿਫਟੀ ਦੇ 50 ਸ਼ੇਅਰਾਂ 'ਚੋਂ 43 'ਚ ਗਿਰਾਵਟ, 5 'ਚ ਵਾਧਾ ਅਤੇ 2 'ਚ ਕੋਈ ਬਦਲਾਅ ਨਹੀਂ ਹੋਇਆ।
ਮੈਟਲ ਸੈਕਟਰ ਵਿੱਚ ਸਭ ਤੋਂ ਵੱਧ 1.43% ਦੀ ਗਿਰਾਵਟ
ਐਨਐਸਈ ਦੇ ਸੈਕਟਰਲ ਇੰਡੈਕਸ ਵਿੱਚ ਮੈਟਲ ਸੈਕਟਰ ਵਿੱਚ ਸਭ ਤੋਂ ਵੱਧ 1.43% ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪ੍ਰਾਈਵੇਟ ਬੈਂਕ 'ਚ 1.12 ਫੀਸਦੀ, ਬੈਂਕ ਨਿਫਟੀ 'ਚ 0.94 ਫੀਸਦੀ, ਆਈਟੀ 'ਚ 0.64 ਫੀਸਦੀ ਅਤੇ ਫਾਰਮਾ 'ਚ 0.50 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਦੋਂ ਕਿ ਮੀਡੀਆ, ਐਫਐਮਸੀਜੀ ਅਤੇ ਆਟੋ ਸੈਕਟਰ ਤੇਜ਼ ਰਫ਼ਤਾਰ ਨਾਲ ਵਪਾਰ ਕਰ ਰਹੇ ਹਨ।
ਟਾਪ ਲੂਜ਼ਰਜ਼
ਐਕਸਿਸ ਬੈਂਕ, ਆਈਸੀਆਈਸੀਆਈ ਬੈਂਕ, ਰਿਲਾਇੰਸ, ਭਾਰਤੀ ਏਅਰਟੈੱਲ
ਟਾਪ ਗੇਨਰਜ਼
ਲਾਰਸਨ ਐਂਡ ਟੂਬਰੋ, ਟਾਟਾ ਮੋਟਰਜ਼, ਐਚਡੀਐਫਸੀ ਬੈਂਕ,ਆਈਟੀਸੀ ਬਾਜ਼ਾਰ
ਏਸ਼ੀਆਈ ਬਾਜ਼ਾਰ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਹੇ ਹਨ
ਏਸ਼ੀਆਈ ਬਾਜ਼ਾਰ 'ਚ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ। ਜਾਪਾਨ ਦਾ ਨਿੱਕੇਈ 2.53% ਅਤੇ ਹਾਂਗਕਾਂਗ ਦਾ ਹੈਂਗ ਸੇਂਗ 1.58% ਹੇਠਾਂ ਹੈ। ਇਸ ਦੇ ਨਾਲ ਹੀ ਚੀਨ ਦਾ ਸ਼ੰਘਾਈ ਕੰਪੋਜ਼ਿਟ ਵੀ 0.76 ਫੀਸਦੀ ਡਿੱਗਿਆ ਹੈ।