ਸ਼ੇਅਰ ਬਾਜ਼ਾਰ 'ਚ ਰੌਣਕ, ਸੈਂਸੈਕਸ 177.51 ਅੰਕ ਅਤੇ ਨਿਫਟੀ 67.95 ਅੰਕ ਉਛਲਿਆ

04/05/2019 4:26:36 PM

ਨਵੀਂ ਦਿੱਲੀ—ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਵਾਧੇ ਨਾਲ ਬੰਦ ਹੋਇਆ। ਸੈਂਸੈਸਕ 177.51 ਅੰਕਾਂ ਦੀ ਤੇਜ਼ੀ ਨਾਲ 38,862.23 ਅਤੇ ਨਿਫਟੀ 67.95 ਅੰਕ ਉਛਲ ਕੇ 11,665.95 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 96.73 ਅੰਕ ਭਾਵ 0.25 ਫੀਸਦੀ ਵਧ ਕੇ 38,781.45 'ਤੇ ਅਤੇ ਨਿਫਟੀ 40.40 ਅੰਕ ਭਾਵ 0.35 ਫੀਸਦੀ ਵਧ ਕੇ 11,638.40 'ਤੇ ਖੁੱਲ੍ਹਿਆ।

ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.19 ਫੀਸਦੀ ਦੇ ਵਾਧੇ ਨਾਲ 15441.74 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਉੱਧਰ ਸਮਾਲਕੈਪ ਇੰਡੈਕਸ 0.15 ਫੀਸਦੀ ਦੇ ਵਾਧੇ ਨਾਲ 14960.53 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਤੇਲ ਅਤੇ ਗੈਸ ਸ਼ੇਅਰਾਂ 'ਚ ਵੀ ਵਾਧਾ ਨਜ਼ਰ ਆ ਰਿਹਾ ਹੈ। ਬੀ.ਐੱਸ.ਈ. ਦਾ ਆਇਲ ਐਂਡ ਗੈਸ ਇੰਡੈਕਸ 0.54 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। 
ਬੈਂਕ ਸ਼ੇਅਰਾਂ 'ਚ ਚੰਗੀ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਦਾ ਪੀ.ਐੱਸ.ਯੂ. ਬੈਂਕ ਇੰਡੈਕਸ 0.4 ਫੀਸਦੀ ਦਾ ਵਾਧਾ ਦਿਖਾ ਰਿਹਾ ਹੈ ਜਦੋਂ ਕਿ ਪ੍ਰਾਈਵੇਟ ਬੈਂਕ ਇੰਡੈਕਸ 0.5 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਬੈਂਕ ਸ਼ੇਅਰਾਂ 'ਚ ਖਰੀਦਾਰੀ ਦੇ ਚੱਲਦੇ ਬੈਂਕ ਨਿਫਟੀ ਕਰੀਬ 0.42 ਫੀਸਦੀ ਦੀ ਮਜ਼ਬੂਤੀ ਨਾਲ 30029.30 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਅੱਜ ਦੇ ਕਾਰੋਬਾਰ 'ਚ ਐੱਫ.ਐੱਮ.ਸੀ.ਜੀ.ਨੂੰ ਛੱਡ ਕੇ ਨਿਫਟੀ ਦੇ ਸਾਰੇ ਸੈਕਟੋਰਲ ਇੰਡੈਕਸ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਨਿਫਟੀ ਐੱਫ.ਐੱਸ.ਸੀ.ਜੀ. ਇੰਡੈਕਸ 0.16 ਫੀਸਦੀ ਦੀ ਕਮਜ਼ੋਰੀ ਦਿਖਾ ਰਿਹਾ ਹੈ। ਉੱਧਰ ਆਈ.ਟੀ. ਰਿਐਲਟੀ, ਮੈਟਲ ਅਤੇ ਫਾਰਮਾ ਸ਼ੇਅਰਾਂ 'ਚ ਜ਼ੋਰਦਾਰ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ।  


Aarti dhillon

Content Editor

Related News