ਸੈਂਸੈਕਸ 'ਚ 1,400 ਅੰਕ ਦੀ ਵੱਡੀ ਗਿਰਾਵਟ, ਨਿਫਟੀ 14,450 ਤੋਂ ਥੱਲ੍ਹੇ ਡਿੱਗਾ

Monday, Apr 12, 2021 - 09:24 AM (IST)

ਸੈਂਸੈਕਸ 'ਚ 1,400 ਅੰਕ ਦੀ ਵੱਡੀ ਗਿਰਾਵਟ, ਨਿਫਟੀ 14,450 ਤੋਂ ਥੱਲ੍ਹੇ ਡਿੱਗਾ

ਮੁੰਬਈ- ਈ-ਕਾਮਰਸ ਦਿੱਗਜ ਅਲੀਬਾਬਾ ਨੂੰ ਲੱਗੇ ਭਾਰੀ ਜੁਰਮਾਨੇ ਤੋਂ ਬਾਅਦ ਗਲੋਬਲ ਬਾਜ਼ਾਰਾਂ ਵਿਚ ਹੋ ਰਹੀ ਵਿਕਵਾਲੀ ਵਿਚਕਾਰ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਗਿਰਾਵਟ ਵਿਚ ਸ਼ੁਰੂ ਹੋਏ ਹਨ। ਬੀ. ਐੱਸ. ਈ. ਸੈਂਸੈਕਸ ਵਿਚ ਤਕਰੀਬਨ 9.30 ਵਜੇ ਗਿਰਾਵਟ ਵੱਧ ਕੇ 1397.36 ਅੰਕ ਯਾਨੀ 2.82 ਫ਼ੀਸਦੀ ਹੋ ਗਈ ਅਤੇ ਇਹ 48,193.96 'ਤੇ ਆ ਗਿਆ। ਉੱਥੇ ਹੀ, ਐੱਨ. ਐੱਸ. ਈ. ਦਾ ਨਿਫਟੀ ਇਸ ਦੌਰਾਨ 411.90 ਅੰਕ ਯਾਨੀ 2.78 ਫ਼ੀਸਦੀ ਦੀ ਵੱਡੀ ਗਿਰਾਵਟ ਨਾਲ 14,422.95 'ਤੇ ਕਾਰੋਬਾਰ ਕਰ ਰਿਹਾ ਸੀ।  ਦੇਸ਼ ਵਿਚ ਕੋਰੋਨਾ ਦੇ ਮਾਮਲੇ ਵਧਣ ਦਾ ਵੀ ਬਾਜ਼ਾਰ 'ਤੇ ਦਬਾਅ ਹੈ, ਪਿਛਲੇ ਕੁਝ ਦਿਨਾਂ ਵਿਚ ਭਾਰਤ ਵਿਚ ਕੋਰੋਨਾ ਵਾਇਰਸ ਦੇ ਰਿਕਾਰਡ ਮਾਮਲੇ ਦਰਜ ਕੀਤੇ ਜਾ ਰਹੇ ਹਨ।

ਟੀ. ਸੀ. ਐੱਸ., ਇੰਫੋਸਿਸ, ਟਾਟਾ ਪਾਵਰ, ਐੱਨ. ਐੱਮ. ਡੀ. ਸੀ. ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ ਅੱਜ ਖ਼ਬਰਾਂ ਵਿਚ ਰਹਿਣ ਵਾਲੇ ਹਨ। ਸੂਚਨਾ ਤਕਨਾਲੋਜੀ ਖੇਤਰ ਦੀ ਦਿੱਗਜ ਟੀ. ਸੀ. ਐੱਸ. ਅੱਜ ਆਪਣੇ ਮਾਰਚ ਤਿਮਾਹੀ ਦੇ ਨਤੀਜੇ ਜਾਰੀ ਕਰਨ ਵਾਲੀ ਹੈ।

ਕਾਰੋਬਾਰ ਦੇ ਸ਼ੁਰੂ ਵਿਚ ਬੀ. ਐੱਸ. ਈ. ਸੈਂਸੈਕਸ ਦੇ 30 ਪ੍ਰਮੁੱਖ ਸ਼ੇਅਰਾਂ ਵਿਚ 4 ਵਿਚ ਬੜ੍ਹਤ ਦੇਖਣ ਨੂੰ ਮਿਲੀ, ਜਦੋਂ ਕਿ ਬਾਕੀ ਲਾਲ ਨਿਸ਼ਾਨ 'ਤੇ ਸਨ।

PunjabKesari

ਗਲੋਬਲ ਬਾਜ਼ਾਰ-
ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਚੀਨ ਦੇ ਬਾਜ਼ਾਰਾਂ ਵਿਚ ਗਿਰਾਵਟ ਨਾਲ ਏਸ਼ੀਆ ਭਰ ਦੇ ਬਾਜ਼ਾਰ ਲਾਲ ਨਿਸ਼ਾਨ 'ਤੇ ਹਨ। ਚੀਨੀ ਰੈਗੂਲੇਟਰਸ ਨੇ ਏਕਾਧਿਕਾਰ ਵਿਰੋਧੀ ਕਾਨੂੰਨ ਦੀ ਉਲੰਘਣਾ ਦੇ ਮਾਮਲੇ ਵਿਚ ਈ-ਕਾਮਰਸ ਦਿੱਗਜ ਅਲੀਬਾਬਾ ਨੂੰ 2.8 ਬਿਲੀਅਨ ਡਾਲਰ ਦਾ ਭਾਰੀ ਜੁਰਮਾਨਾ ਕੀਤਾ ਹੈ। ਹਾਲਾਂਕਿ, ਹਾਂਗਕਾਂਗ ਦੇ ਬਾਜ਼ਾਰ ਵਿਚ ਅਲੀਬਾਬਾ ਦੇ ਸ਼ੇਅਰਾਂ ਵਿਚ ਸ਼ੁਰੂਆਤ ਵਿਚ 5 ਫ਼ੀਸਦੀ ਤੋਂ ਵੱਧ ਦੀ ਬੜ੍ਹਤ ਦੇਖਣ ਨੂੰ ਮਿਲੀ ਹੈ ਪਰ ਬਾਜ਼ਾਰ ਇੰਡੈਕਸ ਹੈਂਗ ਸੇਂਗ 395 ਅੰਕ ਦੀ ਗਿਰਾਵਟ ਨਾਲ 28,303 'ਤੇ ਕਾਰੋਬਾਰ ਕਰ ਰਿਹਾ ਹੈ।

ਉੱਥੇ ਹੀ, ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 30 ਅੰਕ ਯਾਨੀ 0.8 ਫ਼ੀਸਦੀ ਡਿੱਗ ਕੇ 3,420 ਦੇ ਆਸਪਾਸ ਸੀ। ਜਾਪਾਨ ਦਾ ਨਿੱਕੇਈ 150 ਅੰਕ ਯਾਨੀ 0.51 ਫ਼ੀਸਦੀ ਦੀ ਕਮਜ਼ੋਰੀ ਨਾਲ 29,616 'ਤੇ ਸੀ। ਦੱਖਣੀ ਕੋਰੀਆ ਦੇ ਕੋਸਪੀ ਵਿਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਅਤੇ ਇਹ ਲਗਭਗ ਫਲੈਟ ਚੱਲ ਰਿਹਾ ਸੀ। ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 234 ਅੰਕ ਯਾਨੀ 1.6 ਫ਼ੀਸਦੀ ਦੀ ਗਿਰਾਵਟ ਨਾਲ 14,658 ਦੇ ਪੱਧਰ 'ਤੇ ਸੀ।


author

Sanjeev

Content Editor

Related News