ਸ਼ੇਅਰ ਬਾਜ਼ਾਰ ''ਚ ਗਿਰਾਵਟ, ਸੈਂਸੈਕਸ 449 ਅੰਕ ਤੇ ਨਿਫਟੀ 122 ਅੰਕ ਟੁੱਟ ਕੇ ਖੁੱਲ੍ਹਿਆ
Friday, Apr 24, 2020 - 10:06 AM (IST)
ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਕਿ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 449.34 ਅੰਕ ਯਾਨੀ 0.41 ਫੀਸਦੀ ਦੇ ਨੁਕਸਾਨ ਨਾਲ 31413.74 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 122.55 ਅੰਕ ਯਾਨੀ 1.32 ਫੀਸਦੀ ਦੀ ਗਿਰਾਵਟ ਨਾਲ 9191.35 ਦੇ ਪੱਧਰ 'ਤੇ ਖੁੱਲ੍ਹਿਆ।
ਸੈਕਟੋਰੀਅਲ ਇੰਡੈਕਸ ਦਾ ਹਾਲ
ਸੈਕਟੋਰੀਅਲ ਇੰਡੈਕਸ ਦੀ ਗੱਲ ਕਰੀਏ ਤਾਂ ਅੱਜ ਐਫ.ਐਮ.ਸੀ.ਜੀ. ਨੂੰ ਛੱਡ ਕੇ ਸਾਰੇ ਸੈਕਟਰ ਹਰੇ ਨਿਸ਼ਾਨ 'ਤੇ ਖੁੱਲ੍ਹੇ। ਇਨ੍ਹਾਂ ਵਿਚ ਮੀਡੀਆ, ਫਾਰਮਾ, ਰੀਅਲਟੀ, ਬੈਂਕ, ਪ੍ਰਾਈਵੇਟ ਬੈਂਕ, ਮੈਟਲ, ਆਈ.ਟੀ., ਆਟੋ ਅਤੇ ਪੀਐਸਯੂ ਬੈਂਕ ਸ਼ਾਮਲ ਹਨ।
ਟਾਪ ਗੇਨਰਜ਼
ਇੰਫਰਾਟਲ, ਸਿਪਲਾ, ਬ੍ਰਿਟਾਨੀਆ, ਐਚਸੀਐਲ ਟੈਕ, ਸ਼੍ਰੀ ਸੀਮੈਂਟ, ਆਈਟੀਸੀ, ਐਲ.ਐਂਡ.ਟੀ.,ਸਨ ਫਾਰਮਾ
ਟਾਪ ਲੂਜ਼ਰਜ਼
ਜ਼ੀ ਲਿਮਟਿਡ, ਆਈ.ਸੀ.ਆਈ.ਸੀ.ਆਈ. ਬੈਂਕ, ਬਜਾਜ ਫਾਇਨਾਂਸ, ਬਜਾਜ ਫਿਨਸਰਵ, ਇੰਡਸਇੰਡ ਬੈਂਕ, ਐਕਸਿਸ ਬੈਂਕ, ਹਿੰਡਾਲਕੋ, ਐਚ.ਡੀ.ਐਫ.ਸੀ., ਗ੍ਰਾਸਿਮ, ਜੇ.ਐਸ.ਡਬਲਯੂ. ਸਟੀਲ