ਸ਼ੇਅਰ ਬਾਜ਼ਾਰ 'ਚ ਨਿਰਾਸ਼ਾ, 202 ਅੰਕ ਟੁੱਟ ਕੇ ਬੰਦ ਹੋਇਆ ਸੈਂਸੈਕਸ ਅਤੇ ਨਿਫਟੀ 'ਚ ਵੀ ਗਿਰਾਵਟ

02/14/2020 4:32:10 PM

ਨਵੀਂ ਦਿੱਲੀ—ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਦੀਆਂ ਸਾਰੀਆਂ ਕੰਪਨੀਆਂ 'ਚ ਤੇਜ਼ੀ ਚੱਲ ਰਹੀ ਸੀ। ਏਸ਼ੀਅਨ ਪੇਂਟਸ ਐੱਚ.ਡੀ.ਐੱਫ.ਸੀ., ਐੱਚ.ਸੀ.ਐੱਲ. ਟੈੱਕ, ਅਲਟ੍ਰਾਟੈੱਕ ਸੀਮੈਂਟ, ਭਾਰਤੀ ਏਅਰਟੈੱਲ ਅਤੇ ਐੱਲ.ਐਂਡ ਟੀ 'ਚ 1.33 ਫੀਸਦੀ ਤੱਕ ਦੀ ਤੇਜ਼ੀ ਚੱਲ ਰਹੀ ਹੈ। ਵੀਰਵਾਰ ਨੂੰ ਸੈਂਸੈਕਸ 'ਚ 106.11 ਅੰਕ ਦੀ ਅਤੇ ਨਿਫਟੀ 'ਚ 0.22 ਫੀਸਦੀ ਦੀ ਗਿਰਾਵਟ ਰਹੀ ਸੀ। ਸ਼ੁਰੂਆਤੀ ਅੰਕੜਿਆਂ ਮੁਤਾਬਤ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਸ਼ੁੱਕਰਵਾਰ ਨੂੰ 1061.39 ਕਰੋੜ ਰੁਪਏ ਦੀ ਸ਼ੁੱਧ ਖਰੀਦਾਰੀ ਕੀਤੀ। ਹਾਲਾਂਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ 960.48 ਕਰੋੜ ਰੁਪਏ ਦੀ ਸ਼ੁੱਧ ਬਿਕਵਾਲੀ ਕੀਤੀ।
ਕਾਰੋਬਾਰੀਆਂ ਨੇ ਦੱਸਿਆ ਕਿ ਥੋਕ ਮੁਦਰਾਸਫੀਤੀ ਦੇ ਅੰਕੜੇ ਜਾਰੀ ਹੋਣ ਤੋਂ ਪਹਿਲਾਂ ਐੱਫ.ਪੀ.ਆਈ. ਦੀ ਵੱਡੀ ਲਿਵਾਲੀ ਦੇ ਕਾਰਨ ਘਰੇਲੂ ਸ਼ੇਅਰ ਬਾਜ਼ਾਰਾਂ ਨੂੰ ਤੇਜ਼ੀ ਮਿਲੀ। ਏਸ਼ੀਆਈ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ ਕੰਪੋਜ਼ਿਟ, ਹਾਂਗਕਾਂਗ ਦਾ ਹੈਂਗਸੇਂਗ ਅਤੇ ਦੱਖਣੀ ਕੋਰੀਆ ਦਾ ਕੋਸਪੀ ਵਾਧਾ 'ਚ ਚੱਲ ਰਹੀ ਸਨ। ਹਾਲਾਂਕਿ ਜਾਪਾਨਾ ਦਾ ਨਿੱਕੇਈ ਗਿਰਾਵਟ 'ਚ ਚੱਲ ਰਿਹਾ ਸੀ।


Aarti dhillon

Content Editor

Related News