ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਫਿਸਲਿਆ ਸ਼ੇਅਰ ਬਾਜ਼ਾਰ, ਸੈਂਸੈਕਸ 'ਚ 153 ਅੰਕਾਂ ਦੀ ਗਿਰਾਵਟ

Monday, Mar 02, 2020 - 04:24 PM (IST)

ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਫਿਸਲਿਆ ਸ਼ੇਅਰ ਬਾਜ਼ਾਰ, ਸੈਂਸੈਕਸ 'ਚ 153 ਅੰਕਾਂ ਦੀ ਗਿਰਾਵਟ

ਮੁੰਬਈ — ਸ਼ੁੱਕਰਵਾਰ ਨੂੰ ਇਤਿਹਾਸਕ ਗਿਰਾਵਟ ਦੇ ਬਾਅਦ ਅੱਜ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਕਿ ਸੋਮਵਾਰ ਨੂੰ ਦਿਨਭਰ ਦੇ ਕਾਰੋਬਾਰ ਦੇ ਬਾਅਦ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 153.27 ਅੰਕ ਯਾਨੀ ਕਿ 0.40 ਫੀਸਦੀ ਦੀ ਗਿਰਾਵਟ ਦੇ ਬਾਅਦ 38,144.02 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 69 ਅੰਕ ਯਾਨੀ ਕਿ 0.62 ਫੀਸਦੀ ਦੀ ਗਿਰਾਵਟ ਦੇ ਬਾਅਦ 11,132.75 ਦੇ ਪੱਧਰ 'ਤੇ ਬੰਦ ਹੋਇਆ ਜਦੋਂਕਿ ਸ਼ੁਰੂਆਤੀ ਕਾਰੋਬਾਰ 'ਚ ਇਹ ਜ਼ੋਰਦਾਰ ਵਾਧਾ ਲੈ ਕੇ ਖੁੱਲ੍ਹਿਆ ਸੀ।

ਕੋਰੋਨਾ ਵਾਇਰਸ ਦੀ ਖਬਰ ਨੇ ਬਜ਼ਾਰ ਦਾ ਮੂਡ ਵਿਗਾੜ ਦਿੱਤਾ ਹੈ। ਭਾਰਤ ਵਿਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਦੋ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੋਵਾਂ ਮਰੀਜ਼ਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਕਾਰਨ ਬਜ਼ਾਰ ਅੱਜ ਲਗਾਤਾਰ 7ਵੇਂ ਦਿਨ ਗਿਰਾਵਟ 'ਤੇ ਬੰਦ ਹੋਇਆ ਹੈ। ਆਖਰੀ ਘੰਟੇ 'ਚ ਬਾਜ਼ਾਰ 'ਚ ਅੱਜ ਭਾਰੀ ਵਿਕਰੀ ਦੇਖਣ ਨੂੰ ਮਿਲੀ ਹੈ।

ਸੈਕਟੋਰੀਅਲ ਇੰਡੈਕਸ ਦਾ ਹਾਲ

ਅੱਜ ਆਈ.ਟੀ. ਤੋਂ ਇਲਾਵਾ ਸਾਰੇ ਸੈਕਟਰ ਲਾਲ ਨਿਸ਼ਾਨ 'ਤੇ ਬੰਦ ਹੋਏ। ਇਨ੍ਹਾਂ 'ਚ ਫਾਰਮਾ, ਐਫ.ਐਮ.ਸੀ.ਜੀ., ਨਿੱਜੀ ਬੈਂਕ, ਆਟੋ, ਮੀਡੀਆ, ਰੀਅਲਟੀ, ਮੈਟਲ ਅਤੇ ਪੀ.ਐਸ.ਯੂ. ਬੈਂਕ ਸ਼ਾਮਲ ਹਨ।

ਟਾਪ ਗੇਨਰਜ਼

ਐਚਸੀਐਲ ਟੇਕ, ਨੇਸਲੇ ਇੰਡੀਆ, ਆਈਸੀਆਈਸੀਆਈ ਬੈਂਕ, ਟੇਕ ਮਹਿੰਦਰਾ, ਇਨਫਰੇਟਲ, ਐਮ ਐਂਡ ਐਮ, ਇੰਫੋਸਿਸ, ਪਾਵਰ ਗਰਿੱਡ ਅਤੇ ਸਿਪਲਾ

ਟਾਪ ਲੂਜ਼ਰਜ਼

Yes ਬੈਂਕ, ਐਸਬੀਆਈ, ਗੇਲ, ਹੀਰੋ ਮੋਟੋਕਾਰਪ, ਬੀਪੀਸੀਐਲ, ਬਜਾਜ ਆਟੋ, ਓਐਨਜੀਸੀ ਅਤੇ ਟਾਟਾ ਮੋਟਰਜ਼


Related News