ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ 305.61 ਅੰਕ ਟੁੱਟਿਆ, ਨਿਫਟੀ ''ਚ ਵੀ ਗਿਰਾਵਟ

Friday, Dec 02, 2022 - 10:48 AM (IST)

ਮੁੰਬਈ- ਗਲੋਬਲ ਬਾਜ਼ਾਰਾਂ 'ਚ ਕਮਜ਼ੋਰੀ ਦੇ ਰੁਖ ਦੇ ਵਿਚਕਾਰ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਪ੍ਰਮੁੱਖ ਸ਼ੇਅਰ ਸੂਚਕਾਂਕ ਸੈਂਸੈਕਸ ਅਤੇ ਨਿਫਟੀ 'ਚ ਗਿਰਾਵਟ ਹੋਈ। ਇਸ ਤੋਂ ਪਹਿਲਾਂ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਅੱਠ ਦਿਨਾਂ ਤੱਕ ਤੇਜ਼ੀ ਦਾ ਰੁਖ਼ ਸੀ। ਇਸ ਦੌਰਾਨ 30 ਸ਼ੇਅਰਾਂ ਵਾਲਾ ਬੀ. ਐੱਸ.ਈ ਸੈਂਸੈਕਸ 305.61 ਅੰਕ ਡਿੱਗ ਕੇ 62,978.58 'ਤੇ ਆ ਗਿਆ। ਵਿਆਪਕ ਐੱਨ.ਐੱਸ.ਈ ਨਿਫਟੀ 79.65 ਅੰਕ ਟੁੱਟ ਕੇ 18,732.85 'ਤੇ ਸੀ। 
ਸੈਂਸੈਕਸ 'ਚ ਹਿੰਦੁਸਤਾਨ ਯੂਨੀਲੀਵਰ, ਮਾਰੂਤੀ, ਅਲਟਰਾਟੈੱਕ ਸੀਮੈਂਟ, ਮਹਿੰਦਰਾ ਐਂਡ ਮਹਿੰਦਰਾ, ਏਸ਼ੀਅਨ ਪੇਂਟਸ ਅਤੇ ਨੇਸਲੇ ਡਿੱਗਣ ਵਾਲੇ ਪ੍ਰਮੁੱਖ ਸ਼ੇਅਰਾਂ 'ਚ ਸ਼ਾਮਲ ਸਨ। ਦੂਜੇ ਪਾਸੇ ਟਾਟਾ ਸਟੀਲ, ਟੈਕ ਮਹਿੰਦਰਾ, ਇੰਡਸਇੰਡ ਬੈਂਕ, ਰਿਲਾਇੰਸ ਇੰਡਸਟਰੀਜ਼ ਅਤੇ ਆਈ.ਟੀ.ਸੀ. 'ਚ ਵਾਧਾ ਹੋਇਆ। ਹੋਰ ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਘਾਟੇ ਨਾਲ ਕਾਰੋਬਾਰ ਕਰ ਰਹੇ ਸਨ। ਅਮਰੀਕੀ ਬਾਜ਼ਾਰ ਵੀ ਵੀਰਵਾਰ ਨੂੰ ਨੁਕਸਾਨ 'ਚ ਬੰਦ ਹੋਏ। ਪਿਛਲੇ ਕਾਰੋਬਾਰੀ ਸੈਸ਼ਨ 'ਚ ਬੀ.ਐੱਸ.ਈ ਦਾ 30 ਸ਼ੇਅਰਾਂ ਵਾਲਾ ਮਾਨਕ ਸੂਚਕਾਂਕ ਸੈਂਸੈਕਸ 184.54 ਅੰਕ ਜਾਂ 0.29 ਫੀਸਦੀ ਚੜ੍ਹ ਕੇ 63,284.19 'ਤੇ ਪਹੁੰਚ ਗਿਆ ਜੋ ਇਸ ਦਾ ਨਵਾਂ ਰਿਕਾਰਡ ਹੈ। ਇਸ ਤਰ੍ਹਾਂ ਐੱਨ.ਐੱਸ.ਈ ਦਾ ਸੂਚਕਾਂਕ ਨਿਫਟੀ 54.15 ਅੰਕ ਭਾਵ 0.29 ਫੀਸਦੀ ਦੇ ਵਾਧੇ ਨਾਲ 18,812.50 ਅੰਕਾਂ 'ਤੇ ਬੰਦ ਹੋਇਆ। ਅੰਤਰਰਾਸ਼ਟਰੀ ਤੇਲ ਮਾਨਕ ਬ੍ਰੈਂਟ ਕਰੂਡ 0.30 ਫੀਸਦੀ ਵਾਧੇ ਨਾਲ 87.14 ਡਾਲਰ ਪ੍ਰਤੀ ਬੈਰਲ 'ਤੇ ਸੀ।


Aarti dhillon

Content Editor

Related News