ਨਵੇਂ ਸਾਲ ''ਚ ਸੈਂਸੈਕਸ ਪਹੁੰਚ ਸਕਦਾ ਹੈ 70,000 ਦੇ ਪਾਰ! ਜਾਣੋ ਮਾਹਰਾਂ ਦੀ ਰਾਏ

Saturday, Jan 01, 2022 - 01:07 PM (IST)

ਮੁੰਬਈ - ਨਵੇਂ ਸਾਲ 'ਚ ਸ਼ੇਅਰ ਬਾਜ਼ਾਰ ਦੀ ਚਾਲ ਨੂੰ ਲੈ ਕੇ ਮਾਹਰਾਂ ਦਾ ਕਹਿਣਾ ਹੈ ਕਿ ਇਹ ਬੁਲਿਸ਼ ਰਹਿਣ ਵਾਲਾ ਹੈ। ਸਾਲ 2021 ਵਿਚ ਸੈਂਸੈਕਸ ਨੇ 60,000 ਦੇ ਆਂਕੜੇ ਨੂੰ ਪਾਰ ਕਰਦੇ ਹੋਏ ਨਵੇਂ ਰਿਕਾਰਡ ਕਾਇਮ ਕੀਤੇ , ਹੁਣ ਮਾਹਰਾ ਦੀ ਨਜ਼ਰ ਇਸ ਸਾਲ 70,000 ਅੰਕ ਦੇ ਆਂਕੜੇ ਵੱਲ ਹੈ।

ਨਿਵੇਸ਼ਕਾਂ ਨੇ ਕੀਤੀ ਮੋਟੀ ਕਮਾਈ

ਨਿਵੇਸ਼ਕਾਂ ਲਈ ਸਾਲ 2021 ਨਿਵੇਸ਼ ਦੇ ਲਿਹਾਜ਼ ਨਾਲ ਵਧੀਆ ਰਿਹਾ। ਦੇਸ਼ ਦੇ ਨਿਵੇਸ਼ਕਾਂ ਨੇ ਬੈਂਕ ਵਿਚ ਘੱਟ ਵਿਆਜ 'ਤੇ ਐੱਫ.ਡੀ. ਲੈਣ ਦੀ ਬਜਾਏ ਸ਼ੇਅਰ ਬਾਜ਼ਾਰ ਵਿਚ ਕਿਸਮਤ ਅਜ਼ਮਾਈ। ਨਿਵੇਸ਼ਕਾਂ ਨੂੰ ਸ਼ੇਅਰ ਬਾਜ਼ਾਰ ਨੇ ਵੀ ਨਾਰਾਜ਼ ਨਹੀਂ ਕੀਤਾ ਅਤੇ ਬੰਬਈ ਸਟਾਕ ਐਕਸਚੇਂਜ ਅਤੇ ਨੈਸ਼ਨਲ ਸਟਾਕ ਐਕਸਚੇਂਜ ਦੋਵਾਂ ਨੇ ਨਿਵੇਸ਼ਕਾਂ ਨੂੰ ਲਾਭ ਕਮਾ ਕੇ ਦਿੱਤਾ। ਸ਼ੇਅਰ ਨਿਵੇਸ਼ਕਾਂ ਦੀ ਜਾਇਦਾਦ ’ਚ 2021 ’ਚ ਜ਼ੋਰਦਾਰ ਉਛਾਲ ਆਇਆ। ਕੋਰੋਨਾ ਵਾਇਰਸ ਮਹਾਮਾਰੀ ਦੇ ਝਟਕਿਆਂ ਦੇ ਬਾਵਜੂਦ ਸਾਲ 2021 ’ਚ ਬਾਜ਼ਾਰ ’ਚ ਤੇਜ਼ੀ ਨਾਲ ਇਕਵਿਟੀ ਨਿਵੇਸ਼ਕਾਂ ਦੀ ਜਾਇਦਾਦ ਕਰੀਬ 78 ਲੱਖ ਕਰੋੜ ਰੁਪਏ ਵਧ ਗਈ। ਵਿੱਤੀ ਸਾਲ 2021 ਘਰੇਲੂ ਸ਼ੇਅਰ ਬਾਜ਼ਾਰਾਂ ਲਈ ਇਤਿਹਾਸਿਕ ਸਾਲ ਸਾਬਤ ਹੋਇਆ। ਸ਼ੇਅਰ ਬਾਜ਼ਾਰ ਨੇ 2021 ਦੇ ਦੌਰਾਨ ਕਈ ਰਿਕਾਰਡ ਤੋੜੇ ਅਤੇ 2021 ਦੇ ਆਖਰੀ ਕਾਰੋਬਾਰੀ ਦਿਨ ’ਚ ਵੀ ਵਾਧਾ ਦਰਜ ਕੀਤਾ।

ਇਹ ਵੀ ਪੜ੍ਹੋ: GST ਕੌਂਸਲ ਦੀ ਮੀਟਿੰਗ 'ਚ ਵੱਡਾ ਫ਼ੈਸਲਾ, ਕੱਪੜਾ-ਜੁੱਤੀਆਂ 'ਤੇ ਨਹੀਂ ਵਧੇਗਾ ਟੈਕਸ

ਕੋਰੋਨਾ ਆਫ਼ਤ ਦੇ ਬਾਵਜੂਦ ਸ਼ੇਅਰ ਬਾਜ਼ਾਰ ਵਿਚ ਬਹਾਰ

ਕੋਰੋਨਾ ਆਫ਼ਤ ਦਰਮਿਆਨ ਓਮੀਕ੍ਰੋਨ ਨੇ ਵੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਜੇਕਰ ਸਾਲ ਦੇ ਆਖ਼ਰੀ ਦਿਨਾਂ ਦੇ ਕਾਰੋਬਾਰ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇ ਤਾਂ ਲਗਭਗ ਹਰੇਕ ਨਿਵੇਸ਼ਕ ਨੇ ਕੁਝ ਨਾ ਕੁਝ ਲਾਭ ਜ਼ਰੂਰ ਕਮਾਇਆ ਹੈ। 30 ਸ਼ੇਅਰਾਂ ’ਤੇ ਆਧਾਰਿਤ ਸੈਂਸੈਕਸ ’ਚ ਸਾਲਾਨਾ ਆਧਾਰ ’ਤੇ 2021 ’ਚ 10,502.49 ਅੰਕ ਯਾਨੀ 21.99 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਸੈਂਸੈਕਸ ਮਾਰਚ 2020 ’ਚ ਕੋਰੋਨਾ ਮਹਾਮਾਰੀ ਕਾਰਨ ਬੁਰੀ ਤਰ੍ਹਾਂ ਡਿਗਣ ਤੋਂ ਬਾਅਦ ਇਸ ਸਾਲ 50,000 ਅਤੇ 62,000 ਦੇ ਪੱਧਰ ਨੂੰ ਪਾਰ ਕਰ ਗਿਆ। ਸ਼ੇਅਰ ਬਾਜ਼ਾਰ ਦਾ ਪ੍ਰਮੁੱਖ ਸੂਚਕ ਅੰਕ ਸਾਲ 2021 ਦੇ 9 ਮਹੀਨਿਆਂ ਦੌਰਾਨ ਲਾਭ ’ਚ ਰਿਹਾ ਅਤੇ ਸਾਲ ਦੇ ਸਿਰਫ ਤਿੰਨ ਮਹੀਨਿਆਂ ’ਚ ਘਾਟੇ ਨਾਲ ਬੰਦ ਹੋਇਆ। ਬਾਜ਼ਾਰ ਲਈ ਅਗਸਤ ਸਭ ਤੋਂ ਲਾਭਕਾਰੀ ਰਿਹਾ।

ਇਹ ਵੀ ਪੜ੍ਹੋ: ਬੈਂਕ ਖ਼ਾਤਾਧਾਰਕਾਂ ਲਈ ਰਾਹਤ ਦੀ ਖ਼ਬਰ , RBI ਨੇ ਵਧਾਈ KYC ਦੀ ਸਮਾਂ ਹੱਦ

ਇਸ ਦੌਰਾਨ ਬਾਜ਼ਾਰ ਨੇ 4,965.55 ਅੰਕ ਜਾਂ 9.44 ਫੀਸਦੀ ਦੀ ਛਲਾਂਗ ਲਗਾਉਂਦੇ ਹੋਏ ਭਾਰੀ ਲਾਭ ਦਰਜ ਕੀਤਾ। ਉੱਥੇ ਹੀ 19 ਅਕਤੂਬਰ ਨੂੰ ਬਾਜ਼ਾਰ ਆਪਣੇ ਅੱਜ ਤੱਕ ਦੇ ਸਭ ਤੋਂ ਉੱਚ ਪੱਧਰ 62,245.43 ’ਤੇ ਪਹੁੰਚ ਗਿਆ ਸੀ। ਇਸ ਸਾਲ ਬੀ. ਐੱਸ. ਈ. ’ਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 77,96,692.95 ਕਰੋੜ ਵਧ ਕੇ 2,66,00,211.55 ਕਰੋੜ ਰੁਪਏ ’ਤੇ ਪਹੁੰਚ ਗਿਆ। ਨਿਵੇਸ਼ਕਾਂ ਦੀ ਜਾਇਦਾਦ ਨੂੰ ਦਰਸਾਉਣ ਵਾਲਾ ਬਾਜ਼ਾਰ ਪੂੰਜੀਕਰਨ 18 ਅਕਤੂਬਰ ਨੂੰ 2,74,69,606.93 ਕਰੋੜ ਰੁਪਏ ਦੇ ਰਿਕਾਰਡ ਉੱਚ ਪੱਧਰ ’ਤੇ ਪਹੁੰਚ ਗਿਆ ਸੀ।

ਸਾਲ 2022 ਦੀ ਭਵਿੱਖਵਾਣੀ

ਮਾਹਰਾਂ ਦੀ ਰਾਏ ਮੰਨਿਏ ਤਾਂ ਇਸ ਸਾਲ ਵੀ ਆਈਪੀਓ ਦੀ ਬਹਾਰ ਲੱਗੀ ਰਹੇਗੀ। ਇਸ ਸਾਲ ਕਈ ਦਿੱਗਜ ਕੰਪਨੀਆਂ ਦੇ ਆਈਪੀਓ ਆਉਣ ਵਾਲੇ ਹਨ। ਇਸ ਸੂਚੀ ਵਿਚ ਐਲਆਈਸੀ ਦਾ ਆਈਪੀਓ ਵੀ ਸ਼ਾਮਲ ਹੈ। ਬਾਜ਼ਾਰ ਮਾਹਰਾਂ ਨੂੰ ਇਸ ਆਈਪੀਓ ਤੋਂ ਵੱਡੀਆਂ ਉਮੀਦਾਂ ਹਨ। ਸਾਲ 2022 ਵਿਚ ਘਰੇਲੂ ਸ਼ੇਅਰ ਬਾਜ਼ਾਰ ਦੋਹਰੇ ਅੰਕ ਵਿਚ ਰਿਟਰਨ ਦੇ ਸਕਦਾ ਹੈ। ਪਿਛਲੇ ਕੁਝ ਹਫਤਿਆਂ ਵਿਚ ਸ਼ੇਅਰ ਬਾਜ਼ਾਰ ਵਿਚ ਕਾਫੀ ਰੁਝਾਨ ਅਤੇ ਬਦਲਾਅ ਦੇਖਣ ਨੂੰ ਮਿਲਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਸਾਲ ਬਾਜ਼ਾਰ 10 ਤੋਂ 20 ਫ਼ੀਸਦੀ ਤੱਕ ਦਾ ਰਿਟਰਨ ਦੇ ਸਕਦਾ ਹੈ।

ਇਹ ਵੀ ਪੜ੍ਹੋ: ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, GST ਰਿਟਰਨ ਭਰਨ ਦੀ ਸਮਾਂ ਸੀਮਾ ਦੋ ਮਹੀਨੇ ਵਧਾਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News