ਬੈਂਕ, ਮੈਟਲ, ਫਾਰਮਾ ਸ਼ੇਅਰਾਂ 'ਚ ਵੱਡਾ ਉਛਾਲ, ਸੈਂਸੈਕਸ 49,500 ਤੋਂ ਪਾਰ ਬੰਦ
Monday, May 10, 2021 - 03:34 PM (IST)
ਮੁੰਬਈ- ਬੈਂਕਿੰਗ, ਮੈਟਲ ਅਤੇ ਫਾਰਮਾ ਸ਼ੇਅਰਾਂ ਵਿਚ ਖ਼ਰੀਦਦਾਰੀ ਨਾਲ ਸੋਮਵਾਰ ਨੂੰ ਬਾਜ਼ਾਰ ਵਿਚ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ਤੇਜ਼ੀ ਰਹੀ। ਬੀ. ਐੱਸ. ਈ. ਸੈਂਸੈਕਸ 295.94 ਅੰਕ ਯਾਨੀ 0.60 ਫ਼ੀਸਦੀ ਦੀ ਤੇਜ਼ੀ ਨਾਲ 49,502.41 ਦੇ ਪੱਧਰ 'ਤੇ, ਜਦੋਂ ਕਿ ਐੱਨ. ਐੱਸ. ਈ. ਨਿਫਟੀ 127.55 ਅੰਕ ਯਾਨੀ 0.86 ਫ਼ੀਸਦੀ ਦੀ ਬੜ੍ਹਤ ਨਾਲ 14,950.70 ਦੇ ਪੱਧਰ 'ਤੇ ਬੰਦ ਹੋਇਆ ਹੈ।
ਇਸ ਦੌਰਾਨ ਏਸ਼ੀਆਈ ਬਾਜ਼ਾਰਾਂ ਵਿਚ ਹਾਂਗਕਾਂਗ ਦੇ ਹੈਂਗ ਸੇਂਗ ਨੂੰ ਛੱਡ ਕੇ ਬਾਕੀ ਬਾਜ਼ਾਰ ਹਰੇ ਨਿਸ਼ਾਨ 'ਤੇ ਸਨ, ਜਦੋਂ ਕਿ ਯੂਰਪੀ ਬਾਜ਼ਾਰ ਮਿਲੇ-ਜੁਲੇ ਸ਼ੁਰੂ ਹੋਏ ਸਨ।
ਬੀ. ਐੱਸ. ਈ., ਨਿਫਟੀ-
ਬੀ. ਐੱਸ. ਈ. 30 ਵਿਚ ਬਜਾਜ ਫਿਨਸਰਵ, ਏਸ਼ੀਅਨ ਪੇਂਟਸ, ਐਕਸਿਸ ਬੈਂਕ, ਐੱਚ. ਸੀ. ਐੱਲ. ਟੈੱਕ, ਰਿਲਾਇੰਸ, ਇੰਫੋਸਿਸ ਅਤੇ ਅਲਟ੍ਰਾਟੈਕ 0.01 ਤੋਂ 1.22 ਫ਼ੀਸਦੀ ਦੀ ਗਿਰਾਵਟ ਵਿਚ ਬੰਦ ਹੋਏ, ਜਦੋਂ ਕਿ ਬਾਕੀ 23 ਸਟਾਕਸ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਲਾਰਸਨ ਐਂਡ ਟੁਬਰੋ ਤਕਰੀਬਨ 4 ਫ਼ੀਸਦੀ ਦੀ ਬੜ੍ਹਤ ਨਾਲ ਸੈਂਸੈਕਸ ਵਿਚ ਟਾਪ ਗੇਨਰ, ਜਦੋਂ ਕਿ ਅਲਟ੍ਰਾਟੈਕ 1.22 ਫ਼ੀਸਦੀ ਦੀ ਗਿਰਾਵਟ ਨਾਲ ਟਾਪ ਲੂਜ਼ਰ ਰਿਹਾ। ਨਿਫਟੀ 50 ਦੇ 38 ਸਟਾਕਸ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਇਸ ਵਿਚ 8 ਫ਼ੀਸਦੀ ਦੀ ਤੇਜ਼ੀ ਨਾਲ ਕੋਲ ਇੰਡੀਆ ਟਾਪ ਗੇਨਰ ਰਿਹਾ। ਹੋਰ ਸ਼ੇਅਰਾਂ ਵਿਚ ਯੂ. ਪੀ. ਐੱਲ., ਹਿੰਡਾਲਕੋ, ਆਈ. ਓ. ਸੀ., ਟਾਟਾ ਮੋਟਰਜ਼ ਵਿਚ ਤੇਜ਼ੀ ਰਹੀ।
ਬੈਂਕ, ਮੈਟਲ, ਫਾਰਮਾ ਨੇ ਬਾਜ਼ਾਰ ਕੀਤਾ ਲਿਫਟ-
ਬਾਜ਼ਾਰ ਨੂੰ ਲਿਫਟ ਕਰਨ ਵਿਚ ਬੈਂਕ, ਮੈਟਲ ਤੇ ਫਾਰਮਾ ਦਾ ਯੋਗਦਾਨ ਸਭ ਤੋਂ ਉਪਰ ਰਿਹਾ। ਸਭ ਤੋਂ ਵੱਧ ਤੇਜ਼ੀ ਅੱਜ ਫਾਰਮਾ ਸੈਕਟਰਲ ਇੰਡੈਕਸ ਵਿਚ ਰਹੀ। ਨਿਫਟੀ ਫਾਰਮਾ ਦੇ ਸਾਰੇ 10 ਸ਼ੇਅਰ ਹਰੇ ਨਿਸ਼ਾਨ 'ਤੇ ਰਹੇ। ਟੋਰੈਂਟ ਫਾਰਮਾ ਵਿਚ 5.8 ਫ਼ੀਸਦੀ, ਐਲਕੇਮ ਲੈਬੋਰੇਟਰੀਜ਼ ਵਿਚ 4.6 ਫ਼ੀਸਦੀ, ਕੈਡਿਲਾ ਵਿਚ 3.6 ਫ਼ੀਸਦੀ ਤੇਜ਼ੀ ਆਈ। ਅਰਬਿੰਦੋ ਫਾਰਾਮਾ, ਡਾ. ਰੈਡੀਜ਼, ਸੰਨ ਫਾਰਮਾ, ਡਿਵਿਸ ਲੈਬ, ਸਿਪਲਾ, ਲੂਪਿਨ, ਬਾਇਓਕਾਨ ਵਿਚ 3.2-1.06 ਫ਼ੀਸਦੀ ਤੱਕ ਦੀ ਤੇਜ਼ੀ ਦੇਖਣ ਨੂੰ ਮਿਲੀ। ਨਿਫਟੀ ਫਾਰਮਾ ਨੇ 384 ਅੰਕ ਦੀ ਬੜ੍ਹਤ ਕਾਇਮ ਕੀਤੀ।
ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ 'ਚ ਮਈ 'ਚ ਹੀ ਵੱਡਾ ਵਾਧਾ, ਪੰਜਾਬ 'ਚ 100 ਤੱਕ ਜਾਏਗਾ ਮੁੱਲ
ਨਿਫਟੀ ਬੈਂਕ 238 ਅੰਕ ਚੜ੍ਹ ਕੇ 33,142 ਤੋਂ ਪਾਰ ਪਹੁੰਚ ਗਿਆ, ਇਸ ਵਿਚ ਐਕਸਿਸ ਬੈਂਕ, ਬੰਧਨ ਬੈਂਕ, ਪੀ. ਐੱਨ. ਬੀ. ਤੇ ਆਈ. ਡੀ. ਐੱਫ. ਫਸਟ ਬੈਂਕ ਨੂੰ ਛੱਡ ਕੇ ਬਾਕੀ ਹਰੇ ਨਿਸ਼ਾਨ 'ਤੇ ਬੰਦ ਹੋਏ। ਉੱਥੇ ਹੀ, ਮੈਟਲ ਸ਼ੇਅਰਾਂ ਵਿਚ ਖ਼ਰੀਦਦਾਰੀ ਅੱਜ ਵੀ ਬਰਕਰਾਰ ਰਹੀ। ਐੱਨ. ਡੀ. ਐੱਮ. ਸੀ. 9.6 ਫ਼ੀਸਦੀ ਦੇ ਉਛਾਲ ਨਾਲ 202.5 'ਤੇ ਪਹੁੰਚ ਗਿਆ। ਨਾਲਕੋ ਨੇ ਆਖਰੀ ਮਿੰਟਾਂ ਵਿਚ ਜ਼ਬਰਦਸਤ ਤੇਜ਼ੀ ਫੜ੍ਹੀ ਅਤੇ 7.8 ਫ਼ੀਸਦੀ ਦੀ ਤੇਜ਼ੀ ਨਾਲ 81.95 'ਤੇ ਪਹੁੰਚ ਗਿਆ। ਟਾਟਾ ਸਟੀਲ 3 ਫ਼ੀਸਦੀ ਵੱਧ ਕੇ 1,218.50 ਰੁਪਏ 'ਤੇ ਪਹੁੰਚ ਚੁੱਕਾ ਹੈ। ਉੱਥੇ ਹੀ, ਸੇਲ ਅੱਜ 151.30 ਰੁਪਏ ਦੇ ਪੱਧਰ ਨੂੰ ਛੂਹਣ ਪਿੱਛੋਂ ਅੰਤ ਵਿਚ 1.9 ਫ਼ੀਸਦੀ ਚੜ੍ਹ ਕੇ 147.05 'ਤੇ ਬੰਦ ਹੋਇਆ ਹੈ।
ਇਹ ਵੀ ਪੜ੍ਹੋ- ਹਵਾਈ ਯਾਤਰਾ ਲਈ ਕੋਵਿਡ ਨੈਗੇਟਿਵ ਰਿਪੋਰਟ ਨੂੰ ਲੈ ਕੇ ਬਦਲ ਸਕਦੈ ਨਿਯਮ