ਗਿਰਾਵਟ ਨਾਲ ਬੰਦ ਹੋਇਆ ਬਾਜ਼ਾਰ, ਸੈਂਸੈਕਸ 247 ਅਤੇ ਨਿਫਟੀ 66 ਅੰਕ ਫਿਸਲਿਆ

Wednesday, May 29, 2019 - 04:20 PM (IST)

ਗਿਰਾਵਟ ਨਾਲ ਬੰਦ ਹੋਇਆ ਬਾਜ਼ਾਰ, ਸੈਂਸੈਕਸ 247 ਅਤੇ ਨਿਫਟੀ 66 ਅੰਕ ਫਿਸਲਿਆ

ਮੁੰਬਈ—ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਸੁਸਤ ਰਹੇ। ਸੈਂਸੈਕਸ 247.68  ਅੰਕਾਂ ਦੀ ਗਿਰਾਵਟ ਨਾਲ 39502.05 ਅਤੇ ਨਿਫਟੀ 67.65 ਅੰਕ ਟੁੱਟ ਕੇ 11861.10 ਅੰਕ 'ਤੇ ਬੰਦ ਹੋਇਆ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਕਰੀਬ 113.55 ਅੰਕ ਟੁੱਟ ਕੇ ਟੀ.ਸੀ.ਐੱਸ., ਪਾਵਰ ਗ੍ਰਿਡ ਅਤੇ ਯੈੱਸ ਬੈਂਕ ਦੇ ਸ਼ੇਅਰ 'ਚ ਇਕ ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਦੇਖਣ ਨੂੰ ਮਿਲੀ ਤਾਂ ਉੱਧਰ ਐੱਸ.ਬੀ.ਆਈ., ਵੇਦਾਂਤਾ, ਆਈ.ਸੀ.ਆਈ.ਸੀ.ਆਈ. ਬੈਂਕ ਦੇ ਇਲਾਵਾ ਏਅਰਟੈੱਲ ਅਤੇ ਹੀਰੋ ਮੋਟੋਕਾਰਪ ਦੇ ਸ਼ੇਅਰ ਵੀ ਇਕ ਫੀਸਤੀ ਤੋਂ ਜ਼ਿਆਦਾ ਟੁੱਟ ਗਏ।
ਦੁਨੀਆ ਭਰ ਦੇ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਚੀਨ ਦਾ ਬਾਜ਼ਾ ਸ਼ਿੰਘਾਈ ਕੰਪੋਜ਼ਿਟ 0.1 ਫੀਸਦੀ ਦੀ ਗਿਰਾਵਟ ਦੇ ਨਾਲ 2,906.03 ਕਾਰੋਬਾਰ ਕਰ ਰਿਹਾ ਹੈ ਤਾਂ ਉੱਧਰ ਜਾਪਾਨ ਦਾ ਬਾਜ਼ਾਰ ਨਿੱਕੇਈ 239.42 ਅੰਕ ਭਾਵ 1.13 ਫੀਸਦੀ ਟੁੱਟ ਕੇ 21,020.72 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਵਰਣਨਯੋਗ ਹੈ ਕਿ ਮੰਗਲਵਾਰ ਨੂੰ ਬਾਜ਼ਾਰ ਉੱਚਾਈ ਨਾਲ ਬੰਦ ਹੋਏ ਸਨ। ਮੰਗਲਵਾਰ ਨੂੰ ਕਾਰੋਬਾਰ ਦੌਰਾਨ ਭਾਰੀ ਉਤਾਰ-ਚੜ੍ਹਾਅ ਦੌਰਾਨ ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ 'ਤੇ ਆਧਾਰ ਸੰਵੇਦੀ ਸੂਚਕਾਂਕ 66.44 ਅੰਕ ਭਾਵ 0.17 ਫੀਸਦੀ ਵਧ ਕੇ 39,749.73 ਅੰਕ 'ਤੇ ਬੰਦ ਹੋਇਆ ਸੀ। ਕਾਰੋਬਾਰ ਦੇ ਖਤਮ ਹੋਣ 'ਤੇ ਇਹ ਸੈਂਸੈਕਸ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਸੀ। ਲੋਕਸਭਾ ਚੋਣਾਂ 'ਚ ਮੋਦੀ ਸਰਕਾਰ ਦੀ ਜਿੱਤ ਦੇ ਬਾਅਦ ਸ਼ੇਅਰ ਬਾਜ਼ਾਰ ਪਿਛਲੇ 4-5 ਦਿਨਾਂ 'ਚ ਭਾਰੀ ਉਛਾਲ ਦੇ ਨਾਲ ਖੁੱਲ੍ਹ ਰਿਹਾ ਸੀ।


author

Aarti dhillon

Content Editor

Related News