ਸ਼ੇਅਰ ਬਾਜ਼ਾਰ ''ਚ ਸੁਸਤੀ ਬਰਕਰਾਰ, 208 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ ਸੈਂਸੈਕਸ

01/22/2020 4:52:22 PM

ਨਵੀਂ ਦਿੱਲੀ—ਸੰਸਾਰਕ ਬਾਜ਼ਾਰਾਂ 'ਚ ਸੁਧਾਰ ਦੇ ਬਾਵਜੂਦ ਘਰੇਲੂ ਸ਼ੇਅਰ ਬਾਜ਼ਾਰ 'ਚ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 89.79 ਅੰਕ ਭਾਵ 0.22 ਫੀਸਦੀ ਡਿੱਗ ਕੇ 41,234.02 ਅੰਕ 'ਤੇ ਆ ਗਿਆ ਹੈ। ਸੈਂਸੈਕਸ ਬੁੱਧਵਾਰ ਨੂੰ ਵਾਧੇ ਦੇ ਨਾਲ ਖੁੱਲ੍ਹਿਆ ਪਰ ਜ਼ਿਆਦਾ ਦੇਰ ਤੱਕ ਤੇਜ਼ੀ ਨੂੰ ਬਰਕਰਾਰ ਨਹੀਂ ਰੱਖ ਸਕਿਆ।
ਸੈਂਸੈਕਸ ਦੀਆਂ ਕੰਪਨੀਆਂ 'ਚ ਓ.ਐੱਨ.ਜੀ.ਸੀ. 'ਚ ਸਭ ਤੋਂ ਜ਼ਿਆਦਾ 3.34 ਫੀਸਦੀ ਦੀ ਗਿਰਾਵਟ ਆਈ। ਐੱਚ.ਡੀ.ਐੱਫ.ਸੀ. ਬੈਂਕ, ਮਹਿੰਦਰਾ ਐਂਡ ਮਹਿੰਦਰਾ, ਕੋਟਕ ਬੈਂਕ ਅਤੇ ਮਾਰੂਤੀ ਦੇ ਸ਼ੇਅਰ ਵੀ ਹੇਠਾਂ ਰਹੇ। ਦੂਜੇ ਪਾਸੇ ਇੰਫੋਸਿਸ, ਐੱਚ.ਸੀ.ਐੱਲ. ਟੈੱਕ, ਟੀ.ਸੀ.ਐੱਸ., ਸਨ ਫਾਰਮਾ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਲਾਭ 'ਚ ਰਹੇ।
ਏਸ਼ੀਆਈ ਬਾਜ਼ਾਰਾਂ 'ਚ ਹਾਂਗਕਾਂਗ, ਟੋਕੀਓ ਅਤੇ ਸਿਓਲ ਦੇ ਬਾਜ਼ਾਰ 'ਚ ਸ਼ੁਰੂਆਤੀ ਕਾਰੋਬਾਰ 'ਚ ਤੇਜ਼ੀ ਦਾ ਰੁਖ ਰਿਹਾ ਜਦੋਂਕਿ ਸ਼ੰਘਾਈ 'ਚ ਗਿਰਾਵਟ ਦੇਖਣ ਨੂੰ ਮਿਲੀ। ਸ਼ੇਅਰ ਬਾਜ਼ਾਰ ਦੇ ਕੋਲ ਮੌਜੂਦ ਸ਼ੁਰੂਆਤੀ ਅੰਕੜਿਆਂ ਮੁਤਾਬਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਮੰਗਲਵਾਰ ਨੂੰ ਸ਼ੁੱਧ ਰੂਪ ਨਾਲ 50.08 ਕਰੋੜ ਰੁਪਏ ਦੇ ਸ਼ੇਅਰ ਵੇਚੇ ਜਦੋਂ ਘਰੇਲੂ ਸੰਸਥਾਗਤ ਨਿਵੇਸ਼ਕ 307.81 ਕਰੋੜ ਰੁਪਏ ਦੇ ਸ਼ੇਅਰਾਂ ਦੇ ਸ਼ੁੱਧ ਬਿਕਵਾਲ ਰਹੇ।


Aarti dhillon

Content Editor

Related News